ਤਾਲਾਬੰਦੀ ਦੌਰਾਨ ਸਰਬ ਧਰਮ ਸੰਗਮ ਨੇ ਲੋੜਵੰਦਾਂ ਲਈ ਚਲਾਇਆ ਲੰਗਰ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਤਾਲਾਬੰਦੀ ਦੌਰਾਨ ਸਰਬ ਧਰਮ ਸੰਗਮ ਨੇ ਲੋੜਵੰਦਾਂ ਲਈ ਚਲਾਇਆ ਲੰਗਰ

1

ਜੰਮੂ, 18 ਮਈ (ਸਰਬਜੀਤ ਸਿੰਘ) : ਕੁੰਜਵਾਨੀ ਖੇਤਰ ਦੇ ਬੰਦੂਰੱਖ ਇਲਾਕੇ ਵਿਚ ਪੈਂਦੇ ਸਰਬ ਧਰਮ ਸੰਗਮ ਵਲੋਂ ਤਾਲਾਬੰਦੀ ਦੌਰਾਨ ਵੱਖ-ਵੱਖ ਖੇਤਰਾਂ ਵਿਚ ਫਸੇ ਲੋਕਾਂ ਅਤੇ ਲੋੜਵੰਦਾਂ ਨੂੰ ਦੋ ਵਕਤ ਦਾ ਲੰਗਰ ਪਹੁੰਚਾਇਆ ਦਾ ਪ੍ਰਬੰਧ ਕੀਤਾ ਗਿਆ। ਸਰਬ ਧਰਮ ਸੰਗਮ ਦੇ ਮੁਖੀ ਪਰਮਜੀਤ ਸਿੰਘ ਵਜ਼ੀਰ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਪਿਛਲੇ 2 ਮਹੀਨਿਆਂ ਤੋਂ ਜੰਮੂ ਵਿਖੇ ਚਲ ਰਹੀ ਤਾਲਾਬੰਦੀ ਦੇ ਕਾਰਨ ਵੱਖ-ਵੱਖ ਇਲਾਕਿਆਂ ਵਿਚ ਫਸੇ ਲੋਕਾਂ ਨੂੰ ਲੰਗਰ ਪਹੁੰਚਾਉਣ ਦਾ ਕੰਮ ਸਰਬ ਧਰਮ ਸੰਗਮ ਵਲੋਂ ਕੀਤਾ ਗਿਆ ਹੈ।


ਉਨ੍ਹਾਂ ਦਸਿਆ ਕਿ ਲਗਭਗ 700 ਤੋ 800 ਜ਼ਰੂਰਤਮੰਦਾ ਲੋਕਾਂ ਨੂੰ ਦੋ ਵਕਤ ਦਾ ਲੰਗਰ 30 ਅਪ੍ਰੈਲ ਤੋਂ 17 ਮਈ ਤਕ ਚਲਾਇਆ ਗਿਆ ਹੈ। ਉਨ੍ਹਾਂ ਦਸਿਆ ਲੰਗਰ ਨੂੰ ਜ਼ਰੂਰਤਮੰਦਾਂ ਤਕ ਪਹੁੰਚਾਉਣ ਲਈ ਸਿੱਖ ਯੂਥ ਸੇਵਾ ਟਰੱਸਟ ਦੇ ਪ੍ਰਧਾਨ ਤੇਜਿੰਦਰਪਾਲ ਸਿੰਘ ਅਮਨ ਅਤੇ ਅਜਮੀਤ ਸਿੰਘ ਸਿੰਬਲ ਕੈਂਪ ਵਲੋਂ ਸੇਵਾ ਨਿਭਾਈ ਗਈ  ਇਸ ਤੋਂ ਪਹਿਲਾਂ ਹਰ ਸਾਲ ਅਪ੍ਰੈਲ ਦੇ ਮਹੀਨੇ ਸਰਬ ਧਰਮ ਸੰਗਮ ਵਲੋਂ ਗੁਰਦਵਾਰਾ ਸਾਹਿਬ ਵਿਚ ਭੰਡਰਾ ਕੀਤਾ ਜਾਂਦਾ ਸੀ। ਜਿਹੜਾ ਇਸ ਸਾਲ ਕੋਰੋਨਾ ਵਾਇਰਸ ਦੇ ਚਲਦੇ ਨਹੀਂ ਕੀਤੀ ਗਿਆ। ਉਨ੍ਹਾਂ ਸੰਗਤਾਂ ਨੂੰ ਅਪੀਲ ਕਰਦੇ ਹੋਏ ਕਿ ਇਸ ਮਹਾਂਮਾਰੀ ਤੋਂ ਬਚਣ ਲਈ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਸਰਕਾਰ ਵਲੋਂ ਦਿਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰਨ।