ਪਾਕਿ ਵਲੋਂ ਕਰਤਾਰਪੁਰ ਲਾਂਘੇ ਬਾਰੇ ਹਾਲੇ ਤਕ ਕੋਈ ਪ੍ਰਸਤਾਵ ਨਹੀਂ ਆਇਆ : ਵੀ.ਕੇ. ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕਰਤਾਰਪੁਰ ਲਾਂਘੇ ਬਾਰੇ ਕੀਤੇ ਜਾ ਰਹੇ ਦਾਅਵਿਆਂ 'ਤੇ ਉਸ ਸਮੇਂ ਪ੍ਰਸ਼ਨ ਚਿੰਨ੍ਹ ਲੱਗ ਗਿਆ ਜਦ ਕੇਂਦਰੀ ਮੰਤਰੀ ਸ. ਵੀ ਕੇ ਸਿੰਘ ਨੇ ਕਿਹਾ ਹੈ..........

VK Singh

ਤਰਨਤਾਰਨ : ਕਰਤਾਰਪੁਰ ਲਾਂਘੇ ਬਾਰੇ ਕੀਤੇ ਜਾ ਰਹੇ ਦਾਅਵਿਆਂ 'ਤੇ ਉਸ ਸਮੇਂ ਪ੍ਰਸ਼ਨ ਚਿੰਨ੍ਹ ਲੱਗ ਗਿਆ ਜਦ ਕੇਂਦਰੀ ਮੰਤਰੀ ਸ. ਵੀ ਕੇ ਸਿੰਘ ਨੇ ਕਿਹਾ ਹੈ ਕਿ ਪਾਕਿਸਤਾਨ ਵਲੋਂ ਕਰਤਾਰਪੁਰ ਲਾਂਘੇ ਬਾਰੇ ਹਾਲੇ ਤਕ ਕੋਈ ਪ੍ਰਸਤਾਵ ਨਹੀਂ ਆਇਆ। ਵੀ ਕੇ ਸਿੰਘ ਨੇ ਕਿਹਾ ਕਿ ਕਰਤਾਰਪੁਰ ਲਾਂਘੇ ਬਾਰੇ ਪਿਛਲੇ ਲੰਮੇ ਤੋਂ ਮੰਗ ਕੀਤੀ ਜਾ ਰਹੀ ਹੈ। ਇਹ ਮੁੱਦਾ ਕਾਫ਼ੀ ਲੰਮੇ ਸਮੇ ਤੋਂ ਉਠਾਇਆ ਜਾ ਰਿਹਾ ਹੈ ਪਰ ਪਾਕਿਸਤਾਨ ਸਰਕਾਰ ਨੇ ਅਜਿਹਾ ਕੋਈ ਪ੍ਰਸਤਾਵ ਹੀ ਨਹੀਂ ਭੇਜਿਆ। 

ਦੂਜੇ ਪਾਸੇ ਪਾਕਿ ਦੇ ਸੂਚਨਾ ਮੰਤਰੀ ਜਨਾਬ ਫ਼ਵਾਦ ਚੌਧਰੀ ਨੇ ਵੀ ਕਿਹਾ ਹੈ ਕਿ ਉਨ੍ਹਾਂ ਪਾਸ ਹੁਣ ਤਕ ਕੋਈ ਅਜਿਹਾ ਦਸਤਾਵੇਜ਼ ਨਹੀਂ ਹੈ ਜਿਸ ਤੋਂ ਬਾਅਦ ਇਹ ਕਿਹਾ ਜਾ ਸਕੇ ਕਿ ਪਾਕਿਸਤਾਨ ਸਰਕਾਰ ਕਰਤਾਰਪੁਰ ਲਾਂਘਾ ਖੋਲ੍ਹਣ ਜਾ ਰਹੀ ਹੈ। ਦੋਵਾਂ ਦੇਸ਼ਾਂ ਦੇ ਮੰਤਰੀਆਂ ਦੇ ਇਨ੍ਹਾਂ ਬਿਆਨਾਂ ਤੋਂ ਬਾਅਦ ਸਿੱਖ ਹਲਕਿਆਂ ਵਲੋਂ ਕਾਹਲੀ ਵਿਚ ਪਾਕਿਸਤਾਨੀ ਇਸ਼ਾਰਿਆਂ ਦਾ 'ਸਵਾਗਤ' ਕਰਨ ਦੇ ਬਿਆਨ ਦੇਣ ਤੇ ਸਵਾਲੀਆ ਚਿੰਨ੍ਹ ਲੱਗ ਜਾਂਦਾ ਹੈ। ਪਰ ਸਿੱਖਾਂ ਨੂੰ ਵਕਤ ਤੋਂ ਪਹਿਲਾਂ 'ਸਵਾਗਤ' ਕਰਨ ਦੀ ਪੁਰਾਣੀ ਆਦਤ ਹੈ। 52 ਸਾਲ ਪਹਿਲਾਂ ਪੰਜਾਬੀ ਸੂਬੇ ਦਾ ਵੀ 'ਸਵਾਗਤ' ਕੀਤਾ ਗਿਆ ਸੀ ਜੋ ਅੱਜ 52 ਸਾਲ ਮਗਰੋਂ ਵੀ ਅਧੂਰਾ ਪਿਆ ਹੈ।