ਪੁਰਾਤਨ ਇਤਿਹਾਸ ਤੇ ਨਿਸ਼ਾਨੀਆਂ ਨੂੰ ਪੱਥਰ ਲਗਾ ਕੇ ਮਿਟਾਇਆ ਨਾ ਜਾਵੇ : ਭਾਈ ਵਡਾਲਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕਿਹਾ, ਵੋਟਰ ਸੂਚੀ ਵਿਚੋਂ ਸਿੰਘ ਕੌਰ ਵਾਲੀਆਂ ਵੋਟਾਂ ਵੱਖ ਕਰ ਕੇ ਉਸ ਸੂਚੀ ਰਾਹੀ ਵੋਟਾਂ ਕਰਵਾਈਆਂ ਜਾਣ

File Image

ਫ਼ਤਹਿਗੜ੍ਹ ਸਾਹਿਬ, 17 ਅਕਤੂਬਰ (ਰਾਜਿੰਦਰ ਸਿੰਘ ਭੱਟ ) : ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਤਹਿਤ ਦਾਸ ਸਿੱਖ ਸਦਭਾਵਨਾ ਦਲ ਦਾ ਕੌਮੀ ਮੁੱਖ ਸੇਵਾਦਾਰ ਭਾਈ ਬਲਦੇਵ ਸਿੰਘ ਵਡਾਲਾ ਨੇ ਪ੍ਰੈਸ ਵਾਰਤਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੇਕਰ ਸ਼੍ਰੋਮਣੀ ਕਮੇਟੀ ਦੀਆਂ ਚੋਣਾ ਤੇ ਗੁਰੂ ਘਰ ਦੇ ਸਚਾਰੂ ਪ੍ਰਬੰਧ ਲਈ ਸੁਰਹਿਰਦ ਹੋ ਤਾ ਜਿੱਥੇ - ਜਿੱਥੇ ਸਰਕਾਰ ਦੀ ਡਿਊਟੀ ਬਣਦੀ  ਉੱਥੇ ਇਮਾਨਦਾਰੀ ਨਾਲ ਨਿਭਾਈ ਜਾਵੇ ਵੋਟਰ ਸੂਚੀ ਵਿਚੋਂ ਸਿੰਘ ਕੌਰ ਵਾਲੀਆਂ ਵੋਟਾਂ ਵੱਖ ਕਰ ਕੇ ਉਸ ਸੂਚੀ ਰਾਹੀ ਵੋਟਾਂ ਕਰਵਾਈਆਂ ਜਾਣ ਤੇ ਉਨ੍ਹਾਂ ਵਿਚ ਇਕ ਸ਼ਰਤ ਰੱਖੀ ਜਾਵੇ ਕਿ ਜੋ ਸਿੰਘ ਅਮ੍ਰਿਤਧਾਰੀ ਹੈ ਉਸ ਦੀ ਵੋਟ ਪਵਾਈ ਜਾਵੇ| ਜੋ ਵੋਟਾਂ ਆਪ ਬਨਾਉਦੇਂ ਹਨ ਉਹ ਇਕ ਸਵਾਲਿਆਂ ਨਿਸ਼ਾਨ ਹੈ। ਇਸ ਤੋ ਇਲਾਵਾ ਭਾਈ ਵਡਾਲਾ ਨੇ ਕਿਹਾ ਕਿ ਕਾਰ ਸੇਵਾ ਵਾਲੇ ਗੁਰੂ ਘਰ ਦੀਆਂ ਪੁਰਾਨੀਆਂ ਨਿਸ਼ਾਨੀਆਂ ਨੂੰ ਪੱਥਰ ਲਗਾ ਕੇ ਨਾ ਮਿਟਾਉਣ ਦੀ ਕੋਸ਼ਿਸ ਕੀਤੀ ਜਾਵੇ| ਇਸ ਮੌਕੇ ਗੁਰਮੀਤ ਸਿੰਘ ਤੇ ਹੋਰ ਮੌਜੂਦ ਸਨ|