Panthak News: ਅਕਾਲ ਤਖ਼ਤ ਸਾਹਿਬ ’ਤੇ ਤਲਬ ਕਰ ਕੇ ਸਜ਼ਾ ਦੇਣ ਤੇ ਪੰਥ ’ਚੋਂ ਛੇਕਣ ਬਾਰੇ ਬਹੁਤ ਕੁੱਝ ਆਖ ਗਏ ਹਨ ਸ. ਜੋਗਿੰਦਰ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

Panthak News: ਤਖ਼ਤਾਂ ਦੇ ਜਥੇਦਾਰਾਂ ਸਮੇਤ ਸ਼੍ਰੋਮਣੀ ਕਮੇਟੀ ਦੀ ਅਕਾਲੀਆਂ ਮੂਹਰੇ ਬੇਵਸੀ ਤੇ ਲਾਚਾਰੀ

A lot has been said about punishing Akal Takht Sahib and expelling him from the panth. Joginder Singh

A lot has been said about punishing Akal Takht Sahib and expelling him from the panth. Joginder Singh: ‘ਰੋਜ਼ਾਨਾ ਸਪੋਕਸਮੈਨ’ ਦੇ ਬਾਨੀ ਤੇ ਮੁੱਖ ਸੰਪਾਦਕ ਸ. ਜੋਗਿੰਦਰ ਸਿੰਘ ਨੇ ਗੁਰਬਾਣੀ ਦੀ ਰੌਸ਼ਨੀ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹੋਰਨਾਂ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਬਾਰੇ ਕਾਫ਼ੀ ਕੁੱਝ ਲਿਖਿਆ, ਉਸ ਦਾ ਜ਼ਿਕਰ ਕਰਨ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਨੂੰ ਤਨਖ਼ਾਹੀਆ ਕਰਾਰ ਦੇਣ, ਵਿਰਸਾ ਸਿੰਘ ਵਲਟੋਹਾ ਦੀ ਤਖ਼ਤਾਂ ਦੇ ਜਥੇਦਾਰਾਂ ਨੂੰ ਚੁਣੌਤੀ, ਜਥੇਦਾਰਾਂ ਵਲੋਂ ਵਲਟੋਹਾ ਨੂੰ ਅਕਾਲੀ ਦਲ ਵਿਚੋਂ 10 ਸਾਲ ਲਈ ਕੱਢਣ ਦੀ ਹਦਾਇਤ, ਵਲਟੋਹੇ ਵਲੋਂ ਖ਼ੁਦ ਹੀ ਅਕਾਲੀ ਦਲ ਛੱਡਣ ਦਾ ਐਲਾਨ ਕਰਨ ਨਾਲ ਗਿਆਨੀ ਹਰਪ੍ਰੀਤ ਸਿੰਘ ਉਪਰ ਨਿਸ਼ਾਨੇ ਸਾਧਣ, ਗਿਆਨੀ ਹਰਪ੍ਰੀਤ ਸਿੰਘ ਵਲੋਂ ਭਾਵੁਕਤਾ ਵਾਲਾ ਵੀਡੀਉ ਕਲਿੱਪ ਜਾਰੀ ਕਰ ਕੇ ਅਪਣੇ ਅਹੁਦੇ ਤੋਂ ਅਸਤੀਫ਼ਾ ਦੇਣ, ਗਿਆਨੀ ਰਘਬੀਰ ਸਿੰਘ ਵਲੋਂ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫ਼ਾ ਮਨਜ਼ੂਰ ਕਰਨ ਦੀ ਸੂਰਤ ਵਿਚ ਖ਼ੁਦ ਵੀ ਅਹੁਦਾ ਤਿਆਗਣ ਦਾ ਅਲਟੀਮੇਟਮ ਦੇਣ, ਅਕਾਲੀ ਦਲ ਬਾਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਵਲੋਂ ਵਲਟੋਹੇ ਦਾ ਅਸਤੀਫ਼ਾ ਪ੍ਰਵਾਨ ਕਰਨ, ਸ਼੍ਰੋਮਣੀ ਕਮੇਟੀ ਵਲੋਂ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫ਼ਾ ਨਾਮਨਜ਼ੂਰ ਕਰਨ ਵਾਲੀਆਂ ਘਟਨਾਵਾਂ ਉਪਰ ਨਜ਼ਰਸਾਨੀ ਕਰਨ ਦੀ ਲੋੜ ਹੈ ਕਿਉਂਕਿ ਸ. ਜੋਗਿੰਦਰ ਸਿੰਘ ਸਪੋਕਸਮੈਨ ਵਲੋਂ ਅਪਣੇ ਹਫ਼ਤਾਵਾਰੀ ਚਰਚਿਤ ਕਾਲਮ ‘ਮੇਰੀ ਨਿਜੀ ਡਾਇਰੀ ਦੇ ਪੰਨੇ’ ਵਿਚ ਦਲੀਲਾਂ ਨਾਲ ਅੰਕੜਿਆਂ ਸਹਿਤ ਵਰਨਣ ਕਰਦਿਆਂ ਦਾਅਵਾ ਕੀਤਾ ਸੀ ਕਿ ‘ਸਿੱਖ ਧਰਮ ’ਚ ਗ਼ਲਤੀ ਦੀ ਸਜ਼ਾ ਦੇਣ ਦਾ ਕੋਈ ਸਿਸਟਮ ਨਹੀਂ’। ਸ. ਜੋਗਿੰਦਰ ਸਿੰਘ ਸਪੋਕਸਮੈਨ ਦੀਆਂ ਦਲੀਲਾਂ ਮੁਤਾਬਕ ਸਿੱਖ ਧਰਮ ਵਿਚ ਗ਼ਲਤੀ ਦੀ ਸਜ਼ਾ ਦੇਣ ਦਾ ਕੋਈ ਸਿਸਟਮ, ਕਿਸੇ ਲਿਖਤ ਵਿਚ ਨਹੀਂ ਹੈ। 

ਅਕਾਲ ਤਖ਼ਤ ਸਾਹਿਬ ਨੂੰ ਅਦਾਲਤ/ਕਚਹਿਰੀ ਨਾ ਬਣਾਉ : ਕਿਸੇ ਵੀ ਹੋਰ ਧਰਮ ਵਿਚ ਨਹੀਂ ਹੈ, ਇਹ ਸਿਰਫ਼ ਸਾਡੇ ਧਰਮ ਵਿਚ ਹੀ ਰਹਿ ਗਿਆ ਹੈ, ਜਿਹੜਾ ਸੱਭ ਤੋਂ ਮਾਡਰਨ ਧਰਮ ਹੈ, ਇਸ ਨੂੰ ਤੁਸੀਂ ਕੋਰਟ/ਕਚਹਿਰੀ ਬਣਾ ਦਿਤਾ ਹੈ। ਮੈਨੂੰ ਗੁਰੂ ਗ੍ਰੰਥ ਸਾਹਿਬ ਵਿਚੋਂ ਇਕ ਲਾਈਨ ਪੜ੍ਹ ਕੇ ਸੁਣਾ ਦੇਣ ਜਿਸ ਵਿਚ ਇਹ ਲਿਖਿਆ ਹੋਵੇ ਕਿ ਇਹ ਸ਼ਕਤੀਆਂ (ਪਾਵਰ) ਇਨ੍ਹਾਂ ਨੂੰ ਦਿਤੀਆਂ ਗਈਆਂ ਹਨ ਉਥੇ ਉਹ ਜਾਂਦੇ ਹਨ, ਜਿਨ੍ਹਾਂ ਨੂੰ ਵੋਟਾਂ ਦੀ ਸਮੱਸਿਆ ਹੁੰਦੀ ਹੈ। ਭਾਵ ਵੋਟਾਂ ਲੈਣੀਆਂ ਹੁੰਦੀਆਂ ਹਨ। ਮੈਂ ਵੀ ਬੜੇ ਲੋਕਾਂ ਨੂੰ ਕਹਿੰਦਿਆਂ ਸੁਣਿਆ ਹੈ ਕਿ ਅਕਾਲ ਤਖ਼ਤ ਸਾਹਿਬ ਸਾਡੀ ਅਦਾਲਤ ਹੈ। ਮੈਂ ਸਮਝਦਾ ਹਾਂ ਕਿ ਇਹ ਬਿਲਕੁਲ ਗ਼ਲਤ ਹੈ।
ਅਸੀਂ ਜਾਂ ਤਾਂ ਬਾਬੇ ਨਾਨਕ ਨੂੰ ਮੰਨਾਂਗੇ ਜਾਂ ਫਿਰ ਤੁਹਾਨੂੰ : ਅਸੀਂ ਨਹੀਂ ਕਹਿੰਦੇ ਕਿ ਅਕਾਲ ਤਖ਼ਤ ਖ਼ਰਾਬ ਹੈ। ਜਦੋਂ ਉਹ ਕਹਿੰਦੇ ਹਨ ਕਿ ਜਿਹੜੇ ਇਥੇ ਪੁਜਾਰੀ ਬੈਠੇ ਹਨ, ਉਨ੍ਹਾਂ ਨੂੰ ਉਸੇ ਤਰ੍ਹਾਂ ਮਿਲੋ ਜਿਵੇਂ ਬ੍ਰਾਹਮਣ ਸ਼੍ਰੇਣੀ ਨੂੰ ਮਿਲਦੇ ਸੀ। ਇਨ੍ਹਾਂ ਦੇ ਹੱਕ ਉਹੀ ਮੰਨੋ ਜਿਹੜੇ ਬ੍ਰਾਹਮਣਾਂ ਨੇ ਅਪਣੇ ਵਾਸਤੇ ਮੰਨੇ ਸੀ। ਅਸੀਂ ਕਿਹਾ ਨਹੀਂ ਅਸੀਂ ਨਹੀਂ ਕਰਾਂਗੇ। ਅਸੀਂ ਜਾਂ ਤਾਂ ਬਾਬੇ ਨਾਨਕ ਨੂੰ ਮੰਨਾਂਗੇ ਜਾਂ ਫਿਰ ਤੁਹਾਨੂੰ ਮੰਨਾਂਗੇ ਤੇ ਜਾਂ ਬ੍ਰਾਹਮਣ ਨੂੰ। 

ਸਜ਼ਾ ਦੇਣ ਜਾਂ ਪੰਥ ’ਚੋਂ ਛੇਕਣ ਦਾ ਹੱਕ ਕਿਸੇ ਨੂੰ ਨਹੀਂ ਹੈ : ਸਜ਼ਾ ਦੇਣ ਦਾ ਹੱਕ ਕਿਸੇ ਕੋਲ ਨਹੀਂ ਹੈ। ਗੱਲ ਸਾਲ 2003 ਦੀ ਹੈ, ਜਦੋਂ ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ ਨੂੰ ਅਕਾਲ ਤਖ਼ਤ ਸਾਹਿਬ ਤੋਂ ਛੇਕਿਆ ਗਿਆ ਤਾਂ ਅਸੀਂ ਉੱਥੇ ਵਰਲਡ ਸਿੱਖ ਕਨਵੈਨਸ਼ਨ ਬੁਲਾਈ ਸੀ। ਪੂਰੀ ਦੁਨੀਆਂ ਤੋਂ ਸਿੱਖ ਉੱਥੇ ਆਏ ਹੋਏ ਸੀ ਪਰ ਇਨ੍ਹਾਂ ਪੁਜਾਰੀਆਂ ਨੇ ਕਿਹਾ ਕਿ ਅਸੀਂ ਇਹ ਨਹੀਂ ਹੋਣ ਦਿਆਂਗੇ, ਅਸੀ ਖ਼ੂਨ ਦੀਆਂ ਨਦੀਆਂ ਵਹਾ ਦਿਆਂਗੇ। ਇਸ ਨੂੰ ਅਕਾਲ ਤਖ਼ਤ ਪ੍ਰਤੀ ਚੁਨੌਤੀ ਦਸਿਆ ਗਿਆ ਪਰ ਅਸੀਂ ਤਾਂ ਸਿਰਫ਼ ਸਿਧਾਂਤ ਦੀ ਗੱਲ ਹੀ ਸਪੱਸ਼ਟ ਕਰਨਾ ਚਾਹੁੰਦੇ ਸੀ। ਤੁਸੀਂ ਦੱਸੋਂ ਇਹ ਜੋ ਸੱਭ ਮਨਮੱਤਾਂ ਹੋ ਰਹੀਆਂ ਹਨ, ਕੀ ਸਾਡਾ ਧਰਮ ਇਸ ਦੀ ਆਗਿਆ ਦਿੰਦਾ ਹੈ? ਇਹ ਤਾਂ ਸਿਰਫ਼ ਬ੍ਰਾਹਮਣ ਦੀ ਨਕਲ ਕਰ ਰਹੇ ਹਨ। ਮੈਂ ਧਰਮੀ ਠੇਕੇਦਾਰਾਂ ਨੂੰ ਪੁਛਿਆ ਕਿ ਮੈਨੂੰ ਅਕਾਲ ਤਖ਼ਤ ਸਾਹਿਬ ’ਤੇ ਬੁਲਾਉਣ ਦੀ ਪਾਵਰ ਤੁਹਾਨੂੰ ਗੁਰਬਾਣੀ, ਗੁਰਦੁਆਰਿਆਂ ’ਚੋਂ ਜਾਂ ਸਿੱਖ ਰਹਿਤ ਮਰਿਆਦਾ ’ਚੋਂ, ਜੋ ਤੁਸੀਂ ਆਪ ਬਣਾਈ ਹੈ, ਕਿਥੋਂ ਮਿਲੀ ਹੈ?