Bhai Amandeep Singh ਨੇ ਜਾਣੇ-ਅਣਜਾਣੇ ’ਚ ਹੋਈਆਂ ਭੁੱਲਾਂ ਲਈ ਮੰਗੀ ਮੁਆਫ਼ੀ 

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸ੍ਰੀ ਅਕਾਲ ਤਖ਼ਤ ਸਾਹਿਬ ਦਫਤਰ ਸਕੱਤਰੇਤ ਵਿਖ਼ੇ ਇੰਚਾਰਜ ਬਗੀਚਾ ਸਿੰਘ ਨੂੰ ਸੌਂਪਿਆ ਪੱਤਰ

Bhai Amandeep Singh apologizes for mistakes made knowingly or unknowingly

ਅੰਮ੍ਰਿਤਸਰ  : ਭਾਈ  ਅਮਨਦੀਪ ਸਿੰਘ ਆਪਣੇ ਜੱਥੇ ਨਾਲ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚੇ ਅਤੇ ਸੋਸ਼ਲ ਮੀਡਿਆ ਤੇ ਕੁੱਝ ਦਿਨਾਂ ਤੋਂ ਬੇਟੀ ਦੇ ਵਿਆਹ ਦੇ ਸਬੰਧ ਚ ਚੱਲ ਰਹੇ ਵਿਵਾਦਾਂ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਭਾਈ ਅਮਨਦੀਪ ਸਿੰਘ ਨੇ ਜਾਣੇ ਅਣਜਾਣੇ ’ਚ ਹੋਈਆਂ ਭੁੱਲਾਂ ਦੀ ਮੁਆਫੀ ਮੰਗੀ। ਉਨ੍ਹਾਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦਫ਼ਤਰ ਸਕੱਤਰੇਤ ਵਿਖੇ ਇੰਚਾਰਜ ਬਗੀਚਾ ਸਿੰਘ ਨੂੰ ਪੱਤਰ ਵੀ ਸੌਂਪਿਆ ਗਿਆ। ਉਨ੍ਹਾਂ ਕਿਹਾ ਮੈਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਿਪਤ ਹਾਂ ਤੇ ਰਹਿੰਦੇ ਸਾਹਾਂ ਤੱਕ ਰਹਾਂਗਾ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਭਾਈ ਅਮਨਦੀਪ ਸਿੰਘ ਦੀ ਬੇਟੀ ਦੇ ਵਿਆਹ ਦੇ ਕੁਝ ਵੀਡੀਓ ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋਏ। ਵੀਡੀਓ ’ਚ ਦਿਖਾਇਆ ਗਿਆ ਕਿ ਭਾਈ ਸਾਹਬ ਦੀ ਬੇਟੀ ਵੱਲੋਂ ਅਨੰਦ ਕਾਰਜ ਸਮੇਂ ਲਹਿੰਗਾ ਪਹਿਨਿਆ ਗਿਆ ਸੀ, ਜਿਸ ’ਤੇ ਸਿੱਖ ਬੁੱਧੀਜੀਵੀਆਂ ਵੱਲੋਂ ਇਤਰਾਜ਼ ਕੀਤਾ ਗਿਆ ਸੀ। ਇਸ ਤੋਂ ਇਲਾਵਾ ਵਿਆਹ ਸਮਾਗਮ ਦੌਰਾਨ ਡਾਂਸਰਾਂ ਵੀ ਨਚਾਈਆਂ ਗਈਆਂ ਸਨ। ਜਿਸ ਦੇ ਚਲਦਿਆਂ ਅੱਜ ਭਾਈ ਅਮਨਦੀਪ ਸਿੰਘ ਅੱਜ ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਵਿਖੇ ਪਹੁੰਚੇ ਸਨ।