ਗੁਰਬਾਣੀ ਅਤੇ ਗੁਰਮਤਿ ਸਿਧਾਂਤ ਨਾਲ ਸਬੰਧਤ ਸਵਾਲਾਂ ਦੀ ਪ੍ਰਸ਼ਨੋਤਰੀ ਤਿਆਰ ਕੀਤੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

'ਘਰਿ ਘਰਿ ਬਾਬਾ ਗਾਵੀਐ' ਦੇ ਸਿਧਾਂਤ ਨੂੰ ਲੈ ਕੇ ਅਕਾਲ ਪੁਰਖ ਕੀ ਫ਼ੌਜ ਵਲੋਂ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਿੱਖ ਕੌਮ.......

Prepare question papers related to GurBani and Gurmat principles

ਅੰਮ੍ਰਿਤਸਰ  : 'ਘਰਿ ਘਰਿ ਬਾਬਾ ਗਾਵੀਐ' ਦੇ ਸਿਧਾਂਤ ਨੂੰ ਲੈ ਕੇ ਅਕਾਲ ਪੁਰਖ ਕੀ ਫ਼ੌਜ ਵਲੋਂ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਿੱਖ ਕੌਮ ਦੀ ਪਨੀਰੀ ਨੂੰ ਅਪਣੇ ਸ਼ਾਨਾਮੱਤੇ ਇਤਿਹਾਸ ਅਤੇ ਅਪਣੇ ਗੌਰਵਮਈ ਵਿਰਸੇ ਨਾਲ ਜੋੜਨ ਤਹਿਤ ਨਿਵੇਕਲਾ ਉਪਰਾਲਾ ਕਰਦਿਆਂ ਹੋਇਆਂ ਗੁਰੂ ਨਾਨਕ ਸਾਹਿਬ ਜੀ ਦੇ ਇਤਿਹਾਸ, ਗੁਰਬਾਣੀ ਅਤੇ ਗੁਰਮਤਿ ਸਿਧਾਂਤ ਨਾਲ ਸਬੰਧਤ ਸਵਾਲਾਂ ਦੀ ਇਕ ਪ੍ਰਸ਼ਨੋਤਰੀ ਤਿਆਰ ਕਰ ਕੇ ਅੱਜ ਗੁਰੂ ਨਾਨਕ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਉਪਰ ਜਿਥੇ ਸਮੁੱਚੇ ਸੰਸਾਰ ਨੂੰ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦੇ ਸੁਨਹਿਰੀ ਉਪਦੇਸ਼ਾਂ ਨੂੰ ਦ੍ਰਿੜ ਕਰਵਾਇਆ

ਅਤੇ ਆਪ ਹੱਥੀ ਕਿਰਤ ਕਰਦਿਆਂ ਨਿਵੇਕਲੀਆਂ ਪੈੜਾਂ ਪਾਈਆਂ ਇਸ ਮੁਕਸਦ ਦੀ ਧਰਤੀ ਲਾਂਘਾ ਕਰਤਾਰਪੁਰ ਦੇ ਬਾਰਡਰ ਉਪਰ ਡੇਰਾ ਬਾਬਾ ਨਾਨਕ ਵਿਖੇ ਜਾਰੀ ਕੀਤੀ ਗਈ। ਇਸ ਮੌਕੇ ਸ. ਜਸਵਿੰਦਰ ਸਿੰਘ ਐਡਵੋਕੇਟ ਨੇ ਬੋਲਦਿਆਂ ਹੋਇਆਂ ਕਿਹਾ ਕਿ ਇਹ ਪ੍ਰਸ਼ਨੋਤਰੀ ਜਗਿਆਸੂਆਂ ਲਈ ਬਹੁਤ ਗਿਆਨ ਭਰਪੂਰ ਤੇ ਲਾਹੇਵੰਦ ਹੋਵੇਗੀ। ਇਹ ਪ੍ਰਸ਼ਨੋਤਰੀ ਹਿੰਦੀ ਅਤੇ ਅੰਗਰੇਜ਼ੀ ਵਿਚ ਅਕਾਲ ਪੁਰਖ ਕੀ ਫ਼ੌਜ ਦੀ ਵੈੱਬਸਾਈਟ 'ਤੇ ਉਪਲਬਧ ਹੈ।