ਅਕਾਲੀ ਦਲ ਤੇ ਭਾਜਪਾ ਦੇ ਰਿਸ਼ਤਿਆ 'ਚ ਤਰੇੜ ਪੈਣੀ ਸ਼ੁਰੂ
ਹਿੰਦ ਤੇ ਫ਼ਰਾਂਸ ਸਰਕਾਰ ਨਾਲ ਸਿੱਖਾਂ ਦੀ ਦਸਤਾਰ ਦੇ ਮਸਲੇ ਨੂੰ ਗੱਲਬਾਤ ਕਰ ਕੇ ਤੁਰਤ ਹੱਲ ਕਰਵਾਏ।
ਅੰਮ੍ਰਿਤਸਰ, 14 ਮਾਰਚ (ਸੁਖਵਿੰਦਰਜੀਤ ਸਿੰਘ ਬਹੋੜੂ): ਅਕਾਲੀ ਭਾਜਪਾ ਗਠਜੋੜ ਦਾ ਅਟੁਟ ਰਿਸ਼ਤਾ ਸ਼ੱਕ ਦੇ ਘੇਰੇ ਵਿਚ ਬਦਲਦਾ ਜਾ ਰਿਹਾ ਹੈ। ਭਾਵੇਂ ਅਕਾਲੀ ਦਲ ਨੇ ਤੋੜ ਵਿਛੋੜਾ ਕਰਨ ਦੇ ਕੋਈ ਸੰਕੇਤ ਨਹੀਂ ਦਿਤੇ ਹਨ ਪਰ ਭਾਜਪਾ ਵਲੋਂ ਪੰਜਾਬ ਵਿਚ ਕੋਈ ਨਵਾਂ ਸਾਥੀ ਜ਼ਰੂਰ ਲੱਭਣ ਲਈ ਯਤਨਸ਼ੀਲ ਹੈ। ਬੀਤੇ ਕਲ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਵਲੋਂ ਜਲ੍ਹਿਆਂਵਾਲਾ ਬਾਗ਼ ਵਿਖੇ ਸ਼ਹੀਦ ਊਧਮ ਸਿੰਘ ਦਾ ਬੁੱਤ ਦੀ ਘੁੰਡ ਚੁਕਾਈ ਰਸਮ ਅਦਾ ਕਰਨ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਗੋਵਾਲ ਨੇ ਇਕ ਪੱਤਰ ਦੇ ਕੇ ਮੰਗ ਕੀਤੀ ਕਿ ਸ਼੍ਰੋਮਣੀ ਕਮੇਟੀ ਨੂੰ ਲੰਗਰ 'ਤੇ ਲਾਏ ਜੀ ਐਸ ਟੀ ਤੋ ਛੋਟ ਦਿਤੀ ਜਾਵੇ ਅਤੇ ਸਾਕਾ ਨੀਲਾ ਤਾਰਾ 1984 ਸਮੇਂ ਸ੍ਰੀ ਦਰਬਾਰ ਸਾਹਿਬ ਦੀ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਵਿਚਂੋ ਚੋਰੀ ਕੀਤਾ ਸਾਹਿਤ ਤੋ ਹੋਰ ਸਮੱਗਰੀ ਕੇਂਦਰ ਸਰਕਾਰ ਤੁਰਤ ਵਾਪਸ ਕਰੇ। ਇਸੇ ਤਰ੍ਹਾਂ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਵਲੋਂ ਵੀ ਫ਼ਰਾਂਸ ਦੇ ਰਾਸ਼ਟਰਪਤੀ ਦੇ ਭਾਰਤ ਦੌਰੇ ਦੌਰਾਨ ਆਵਾਜ਼ ਬੁਲੰਦ ਕੀਤੀ ਹੈ ਕਿ ਹਿੰਦ ਤੇ ਫ਼ਰਾਂਸ ਸਰਕਾਰ ਨਾਲ ਸਿੱਖਾਂ ਦੀ ਦਸਤਾਰ ਦੇ ਮਸਲੇ ਨੂੰ ਗੱਲਬਾਤ ਕਰ ਕੇ ਤੁਰਤ ਹੱਲ ਕਰਵਾਏ। ਫ਼ਰਾਂਸ ਵਿਚ ਕਿਸੇ ਵੀ ਧਰਮ ਦੇ ਲੋਕਾਂ ਵਲੋਂ ਧਾਰਮਕ ਚਿੰਨਾਂ ਦੀ ਪ੍ਰਦਰਸ਼ਨੀ ਕਰਨ ਤੋਂ ਰੋਕ ਲੱਗੀ ਹੋਈ ਹੈ। ਬੀਬੀ ਬਾਦਲ ਵਲਂੋ ਮੀਡੀਆ ਰਾਹੀਂ ਆਵਾਜ਼ ਬੁਲੰਦ ਕਰਨਾ ਸ਼ੱਕ ਪ੍ਰਗਟ ਕਰਦਾ ਹੈ ਕਿ ਅਕਾਲੀ ਭਾਜਪਾ ਗਠੋਜੜ ਵਿਚ 'ਸਭ ਅੱਛਾ ਨਹੀਂ' ਹੈ ਤੇ ਬੀਬੀ ਬਾਦਲ ਜੋ ਖ਼ੁਦ ਕੇਂਦਰੀ ਕੈਬਨਿਟ ਦਾ ਹਿੱਸਾ ਹਨ ਵਲੋਂ ਬਗ²ਾਵਤੀ ਸੁਰ ਵਿਚ ਆਵਾਜ਼ ਬੁਲੰਦ ਕਰਨਾ ਕਈ ਪ੍ਰਕਾਰ ਦੇ ਸ਼ੰਕੇ ਪ੍ਰਗਟ ਕਰਦਾ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਵੀ ਪਿਛਲੇ ਸਮੇਂ ਤਂੋ ਭਾਜਪਾ ਦੀ ਕੇਂਦਰੀ ਸਰਕਾਰ ਵਿਰੁਧ ਆਮ ਤੌਰ 'ਤੇ ਭੜਾਸ ਕਢਦੇ ਆ ਰਹੇ ਹਨ। ਕੇਂਦਰ ਸਰਕਾਰ ਨੇ ਭਾਵੇਂ ਹਾਲੇ ਤਕ ਦਿੱਲੀ ਕਮੇਟੀ ਦੁਆਰਾ ਉਠਾਈਆਂ ਮੰਗਾਂ ਨੂੰ ਪ੍ਰਵਾਨ ਨਹੀਂ ਕੀਤਾ ਪਰ ਜੇਕਰ ਸਰਕਾਰ ਵਿਰੁਧ ਸਿੱਧੇ ਤੌਰ 'ਤੇ ਮਨਜੀਤ ਸਿੰਘ ਜੀ ਕੇ ਆਵਾਜ਼ ਬੁਲੰਦ ਕਰ ਰਹੇ ਹਨ, ਜਿਸ ਤੋਂ ਸਪੱਸ਼ਟ ਹੈ ਕਿ ਇਸ ਪਿਛੇ ਹਾਈ ਕਮਾਨ ਭਾਵ ਬਾਦਲਾਂ ਦਾ ਸਿੱਧਾ ਅਸਿੱਧਾ ਹੱਥ ਹੈ।