ਡੇਰਾਵਾਦ ਕਦੇ ਵੀ ਅਤਿਵਾਦ ਦਾ ਰੂਪ ਧਾਰ ਸਕਦੈ : ਭਾਈ ਪੰਥਪ੍ਰੀਤ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਬਰਨਾਲਾ, 27 ਅਗੱਸਤ (ਜਗਸੀਰ ਸਿੰਘ ਸੰਧੂ) : ਰਾਜਨੀਤਕ ਕਾਰਨ ਕਰ ਕੇ ਹੀ ਪੰਜਾਬ ਵਿਚ ਡੇਰਾਵਾਦ ਵÎਧਿਆ ਹੈ ਅਤੇ ਇਹ ਡੇਰਾਵਾਦ ਕਦੇ ਵੀ ਵੱਡੇ ਅਤਿਵਾਦ ਦਾ ਰੂਪ ਧਾਰ ਸਕਦਾ ਹੈ।

Bhai Pantpreet Singh

ਬਰਨਾਲਾ, 27 ਅਗੱਸਤ (ਜਗਸੀਰ ਸਿੰਘ ਸੰਧੂ) : ਰਾਜਨੀਤਕ ਕਾਰਨ ਕਰ ਕੇ ਹੀ ਪੰਜਾਬ ਵਿਚ ਡੇਰਾਵਾਦ ਵÎਧਿਆ ਹੈ ਅਤੇ ਇਹ ਡੇਰਾਵਾਦ ਕਦੇ ਵੀ ਵੱਡੇ ਅਤਿਵਾਦ ਦਾ ਰੂਪ ਧਾਰ ਸਕਦਾ ਹੈ। ਗੁਰਮਤਿ ਸੇਵਾ ਲਹਿਰ ਦੇ ਮੁਖੀ ਅਤੇ ਪ੍ਰਸਿੱਧ ਸਿੱਖ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਨੇ ਇਹ ਵਿਚਾਰ ਪ੍ਰਗਟ ਕਰਦਿਆਂ ਕਿਹਾ ਹੈ ਕਿ ਜਿਥੇ ਸਿੱਖੀ ਨੂੰ ਬਚਾਉਣ ਲਈ ਡੇਰਾਵਾਦ ਨੂੰ ਠੱਲਣਾ ਜ਼ਰੂਰੀ ਹੈ, ਉਥੇ ਸਰਕਾਰਾਂ ਨੂੰ ਵੀ ਅਮਨ ਕਾਨੂੰਨ ਦੀ ਸਥਿਤੀ ਨੂੰ ਬਣਾਈ ਰਖਣ ਲਈ ਡੇਰਾਵਾਦ ਨੂੰ ਨੱਥ ਪਾਉਣੀ ਪਵੇਗੀ। ਪੱਤਰਕਾਰਾਂ ਵਲੋਂ ਕੀਤੇ ਸਵਾਲ ਦੇ ਜਵਾਬ ਵਿਚ ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ ਦੀਆਂ ਅਗਾਮੀ ਚੋਣਾਂ ਡੇਰਾਵਾਦੀਆਂ ਅਤੇ ਤੱਤ ਗੁਰਮਤਿ ਨੂੰ ਮੰਨਣ ਵਾਲਿਆਂ ਵਿਚਕਾਰ ਹੋਣ ਦੀ ਸੰਭਾਵਨਾ ਬਣਦੀ ਜਾ ਰਹੀ ਹੈ। ਸੀ.ਬੀ.ਆਈ ਦੀ ਵਿਸ਼ੇਸ਼ ਅਦਾਲਤ ਵਿਚ ਡੇਰਾ ਸਿਰਸਾ ਦੇ ਮੁਖੀ ਸਬੰਧੀ ਆਉਣ ਵਾਲੇ ਫ਼ੈਸਲੇ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਨਾਲ ਸਿੱਖ ਕੌਮ ਦਾ ਕੋਈ ਲੈਣਾ ਦੇਣਾ ਨਹੀਂ ਹੈ ਕਿਉਂਕਿ ਡੇਰਾ ਸਿਰਸਾ ਦੇ ਮੁਖੀ 'ਤੇ ਦੋਸ਼ ਲਾਉਣ ਵਾਲੀਆਂ ਸਾਧਵੀਆਂ ਵੀ ਡੇਰਾ ਸਿਰਸਾ ਦੀਆਂ ਹਨ। ਇਸ ਲਈ ਇਸ ਮਾਮਲੇ ਨਾਲ ਸਿੱਖਾਂ ਦਾ ਕੋਈ ਤਾਲੁਕ ਵਾਸਤਾ ਨਹੀਂ ਹੈ, ਪਰ ਫਿਰ ਵੀ ਸਿੱਖ ਕੌਮ ਨੂੰ ਇਸ ਮਾਮਲੇ ਵਿਚ ਸੁਚੇਤ ਰਹਿਣ ਦੀ ਜ਼ਰੂਰਤ ਹੈ।