ਜੀਐਸਟੀ ਨਾਲ ਲੰਗਰ ਲਈ ਸਮੱਗਰੀ ਹਾਸਲ ਕਰਨ ਲਈ ਨਹੀਂ ਹੋ ਰਹੀ ਪ੍ਰੇਸ਼ਾਨੀ: ਅਰੁਣ ਜੇਤਲੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਜੇਤਲੀ ਨੇ ਕਿਹਾ ਕਿ ਅਸਲ ਵਿਚ ਅਜਿਹੇ ਪਦਾਰਥਾਂ 'ਤੇ ਜੀਐਸਟੀ ਲਾਗੂ ਹੀ ਨਹੀਂ ਹੁੰਦਾ ਜਿਨ੍ਹਾਂ ਦੀ ਸਪਲਾਈ ਮੁਫ਼ਤ ਵਿਚ ਕੀਤੀ ਜਾਂਦੀ ਹੈ।

ji-aisati-nala-lagara-la-i-samagari-hasala-karana-la-i-nahim-ho-rahi-presani-aruna-jetali

ਨਵੀਂ ਦਿੱਲੀ, 13 ਮਾਰਚ: ਸਰਕਾਰ ਨੇ ਅੱਜ ਸਪੱਸ਼ਟ ਕੀਤਾ ਕਿ ਲੰਗਰ ਚਲਾਉਣ ਵਾਲੇ ਗੁਰਦਵਾਰਿਆਂ ਅਤੇ ਮੰਦਰਾਂ ਨੂੰ ਲੰਗਰ ਚਲਾਉਣ ਲਈ ਜ਼ਰੂਰੀ ਸਮਗਰੀ ਹਾਸਲ ਕਰਨ ਵਿਚ ਜੀਐਸਟੀ ਕਾਰਨ ਕੋਈ ਪ੍ਰੇਸ਼ਾਨੀ ਨਹੀਂ ਹੋ ਰਹੀ ਹੈ। ਵਿੱਤ ਮੰਤਰੀ ਅਰੁਣ ਜੇਤਲੀ ਨੇ ਸੁਖਦੇਖ ਸਿੰਘ ਢੀਂਡਸਾ ਦੇ ਇਕ ਸਵਾਲ ਦੇ

 ਜਵਾਬ ਵਿਚ ਰਾਜ ਸਭਾ ਨੂੰ ਇਹ ਜਾਣਕਾਰੀ ਦਿਤੀ। ਉਨ੍ਹਾਂ ਕਿਹਾ ਕਿ ਜਿਹੜੇ ਗੁਰਦਵਾਰੇ ਅਤੇ ਮੰਦਰ ਲੰਗਰ ਦੀ ਸੇਵਾ ਕਰਦੇ ਹਨ ਉਨ੍ਹਾਂ ਨੂੰ ਜੀਐਸਟੀ ਕਾਰਨ ਰਸੋਈ ਲਈ ਜ਼ਰੂਰੀ ਸਮਗਰੀ ਲੈਣ ਵਿਚ ਕੋਈ ਪ੍ਰੇਸ਼ਾਨੀ ਨਹੀਂ ਹੋ ਰਹੀ ਹੈ। ਜੇਤਲੀ ਨੇ ਕਿਹਾ ਕਿ ਅਸਲ ਵਿਚ ਅਜਿਹੇ ਪਦਾਰਥਾਂ 'ਤੇ ਜੀਐਸਟੀ ਲਾਗੂ ਹੀ ਨਹੀਂ ਹੁੰਦਾ ਜਿਨ੍ਹਾਂ ਦੀ ਸਪਲਾਈ ਮੁਫ਼ਤ ਵਿਚ ਕੀਤੀ ਜਾਂਦੀ ਹੈ।  (ਪੀ.ਟੀ.ਆਈ.)