ਸਾਡੇ 'ਤੇ ਝੂਠੇ ਦੋਸ਼ ਲਾ ਕੇ ਅਦਾਲਤ ਦੀ ਤੌਹੀਨ ਕਰ ਰਹੇ ਹਨ ਭੋਗਲ: ਸਰਨਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਦਿੱਲੀ ਗੁਰਦਵਾਰਾ ਕਮੇਟੀ ਅਪਣੀ ਆਰਥਕ ਹਾਲਤ ਸੁਧਾਰਨ ਲਈ ਬੈਂਕਾਂ ਤੋਂ 100 ਕਰੋੜ ਰੁਪਏ ਦੇ ਕਰਜ਼ੇ ਲੈਣ ਦੀ ਤਿਆਰੀ ਕਰ ਰਹੀ ਹੈ

sade-te-jhuthe-dosa-la-ke-adalata-di-tauhina-kara-rahe-hana-bhogala-sarana

ਨਵੀਂ ਦਿੱਲੀ: 12 ਮਾਰਚ (ਅਮਨਦੀਪ ਸਿੰਘ):  ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਸ.ਹਰਵਿੰਦਰ ਸਿੰਘ ਸਰਨਾ ਨੇ ਦੋਸ਼ ਲਾਇਆ ਹੈ ਕਿ ਬਾਦਲ ਦਲ ਗੁਰਦਵਾਰਾ ਕਮੇਟੀ ਦੇ ਆਰਥਕ ਦੀਵਾਲੀਏਪਣ ਤੋਂ ਸਿੱਖਾਂ ਦਾ ਧਿਆਨ ਲਾਂਭੇ ਕਰਨ ਲਈ ਬਾਲਾ ਸਾਹਿਬ ਹਸਪਤਾਲ ਦੇ ਮੁੱਦੇ 'ਤੇ ਉਨਾਂ੍ਹ ਵਿਰੁਧ ਊਲ-ਜਲੂਲ ਦੋਸ਼ ਲਾ ਰਿਹਾ ਹੈ।ਉਨ੍ਹਾਂ ਕਿਹਾ ਕਿ ਅਦਾਲਤ ਦੇ ਹੁਕਮ 'ਤੇ ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਵਲੋਂ ਹਸਪਤਾਲ ਬਾਰੇ ਪੜਤਾਲ ਪੂਰੀ ਨਹੀਂ ਹੋਈ ਅਤੇ ਨਾ ਹੀ ਕੋਈ ਦੋਸ਼ ਸਾਬਤ ਹੋਇਆ ਹੈ, ਇਸ ਤੋਂ ਪਹਿਲਾਂ ਹੀ ਦਿੱਲੀ ਗੁਰਦਵਾਰਾ ਕਮੇਟੀ ਦੇ ਸਾਬਕਾ ਪ੍ਰਧਾਨ ਸ.ਪਰਮਜੀਤ ਸਿੰਘ ਸਰਨਾ ਤੇ ਸਾਬਕਾ ਜਨਰਲ ਸਕੱਤਰ ਸ.ਬਲਬੀਰ ਸਿੰਘ ਵਿਵੇਕ ਵਿਹਾਰ ਬਾਰੇ ਬੇਬੁਨਿਆਦ ਦੋਸ਼ ਲਾਉਣਾ ਮੁੱਦਾ ਭਟਕਾਉਣਾ ਹੈ।ਚੇਤੇ ਰਹੇ ਕਿ ਅਕਾਲੀ ਦਲ ਬਾਦਲ ਦੇ ਅਹੁਦੇਦਾਰ ਸ.ਕੁਲਦੀਪ ਸਿੰਘ ਭੋਗਲ ਨੇ ਦਾਅਵਾ ਕੀਤਾ ਸੀ ਕਿ ਪੁਲਿਸ ਵਲੋਂ ਅਦਾਲਤ ਵਿਚ ਗੁਰੂ ਹਰਿਕ੍ਰਿਸ਼ਨ ਹਸਪਤਾਲ, ਬਾਲਾ ਸਾਹਿਬ ਬਾਰੇ ਦਾਖਲ ਕੀਤੀ ਰੀਪੋਰਟ ਪਿਛੋਂ ਸਰਨਿਆਂ 'ਤੇ ਕਾਨੂੰਨੀ ਸ਼ਿਕੰਜਾ ਕੱਸਦਾ ਜਾ ਰਿਹਾ ਹੈ ਜਦੋਂ ਕਿ ਸ.ਹਰਵਿੰਦਰ ਸਿੰਘ ਸਰਨਾ ਨੇ ਕਿਹਾ ਹੈ ਕਿ ਦਿੱਲੀ ਗੁਰਦਵਾਰਾ ਕਮੇਟੀ ਅਪਣੀ ਆਰਥਕ ਹਾਲਤ ਸੁਧਾਰਨ ਲਈ ਬੈਂਕਾਂ ਤੋਂ 100 ਕਰੋੜ ਰੁਪਏ ਦੇ ਕਰਜ਼ੇ ਲੈਣ ਦੀ ਤਿਆਰੀ ਕਰ ਰਹੀ ਹੈ ਜਿਸ ਲਈ ਦੋ ਸਾਬਕਾ ਬੈਂਕ ਅਫ਼ਸਰਾਂ ਦੀਆਂ ਡਿਊਟੀ ਲਾਈ ਗਈ ਹੈ।