ਹਜ਼ੂਰ ਸਾਹਿਬ ਨਾਂਦੇੜ ਦੇ ਏਅਰਪੋਰਟ ਨੂੰ ਦੁਬਾਰਾ ਚਾਲੂ ਕਰਨ ਨਾਲ ਸੰਗਤ ਵਿਚ ਖ਼ੁਸ਼ੀ ਦੀ ਲਹਿਰ : ਜਥੇਦਾਰ ਬਘੌਰਾ 

ਏਜੰਸੀ

ਪੰਥਕ, ਪੰਥਕ/ਗੁਰਬਾਣੀ

ਰੇਲ ਗੱਡੀਆਂ ਵਿਚ ਘੱਟੋ ਘੱਟ 32-36 ਘੰਟੇ ਲੱਗ ਜਾਂਦੇ ਸਨ ਕਈ ਵਾਰ ਤਾਂ ਰੇਲਗੱਡੀਆਂ ਟਾਈਮ ਟੇਬਲ ਤੋਂ ਬਹੁਤ ਲੇਟ ਹਜ਼ੂਰ ਸਾਹਿਬ ਪਹੁੰਚਦੀਆਂ ਸਨ

File Photo

ਚੰਡੀਗੜ੍ਹ: ਕਰੋਨਾ ਕਾਲ ਦੇ ਸਮੇਂ ਬੰਦ ਪਏ ਹਜ਼ੂਰ ਸਾਹਿਬ ਨਾਂਦੇੜ ਦੇ ਏਅਰਪੋਰਟ ਨੂੰ ਦੁਬਾਰਾ ਚਾਲੂ ਕਰਨ ਨਾਲ ਪੰਜਾਬ ਅਤੇ ਵੱਖ-ਵੱਖ ਸੂਬਿਆਂ ਤੋਂ ਆਉਣ ਵਾਲੀਆਂ ਸੰਗਤ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ। ਹੁਣ ਆਦਮਪੁਰ ਤੋਂ ਗਾਜੀਆਬਾਦ ਤੋਂ ਹੋਰ ਵੱਖ ਵੱਖ ਥਾਵਾਂ ਤੋਂ ਸੰਗਤਾਂ ਹਵਾਈ ਜਹਾਜ਼ ਰਾਹੀਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਤੇ ਗੁਰਦੁਆਰਾ ਸ੍ਰੀ ਲੰਗਰ ਸਾਹਿਬ ਤੇ ਦਰਸ਼ਨ ਕਰ ਸਕਦੀਆਂ ਹਨ। ਇਸ ਦੀ ਜਾਣਕਾਰੀ ਜਥੇਦਾਰ ਸੁਖਜੀਤ ਸਿੰਘ ਬਘੌਰਾ ਪ੍ਰਚਾਰ ਸਕੱਤਰ ਨੇ ਦਿਤੀ।

ਉਨ੍ਹਾਂ ਕਿਹਾ ਕਿ ਰੇਲ ਗੱਡੀਆਂ ਵਿਚ ਘੱਟੋ ਘੱਟ 32-36 ਘੰਟੇ ਲੱਗ ਜਾਂਦੇ ਸਨ ਕਈ ਵਾਰ ਤਾਂ ਰੇਲਗੱਡੀਆਂ ਟਾਈਮ ਟੇਬਲ ਤੋਂ ਬਹੁਤ ਲੇਟ ਹਜ਼ੂਰ ਸਾਹਿਬ ਪਹੁੰਚਦੀਆਂ ਸਨ ਤੇ ਹੁਣ ਏਅਰਪੋਰਟ ਚਲਣ ਨਾਲ ਕੁਲ ਤਿੰਨ ਘੰਟੇ 15 ਮਿੰਟ ਦਾ ਸਮਾਂ ਲਗਦਾ ਹੈ ਤੇ ਜੇ ਤੁਸੀਂ ਨਾਰਮਲ ਟਿਕਟ ਲਾਉਗੇ ਤਾਂ 9 ਹਜ਼ਾਰ ਰੁਪਏ ਅਪਡਾਊਨ ਕਰੋਗੇ। ਇਸ ਤੋਂ ਉਪਰੰਤ ਡੇਰਾ ਕਾਰ ਸੇਵਾ ਸੰਪਰਦਾਇ ਦੇ ਮੁਖੀ ਬਾਬਾ ਨਰਿੰਦਰ ਸਿੰਘ ਅਤੇ ਬਾਬਾ ਬਲਵਿੰਦਰ ਸਿੰਘ ਵਲੋਂ ਸੰਗਤਾਂ ਲਈ ਸ਼ੁਰੂ ਤੋਂ ਹੀ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ

ਜੋ ਇਕ ਏਸੀ ਬੱਸ 52 ਸੀਟਰ ਸੰਗਤਾਂ ਨੂੰ ਏਅਰਪੋਰਟ ਤੋਂ ਲਿਆਉਣ ਲਈ ਸਪੈਸ਼ਲ ਏਸੀ ਬੱਸ ਜੋ ਕਿ ਸੰਗਤਾਂ ਨੂੰ ਏਅਰਪੋਰਟ ਤੋਂ ਲੈ ਕੇ ਗੁਰਦੁਆਰਾ ਲੰਗਰ ਸਾਹਿਬ ਤਕ ਤੇ ਫਿਰ ਸਵੇਰੇ ਜਿਸ ਟਾਈਮ ਵੀ ਜਹਾਜ਼ ਦੇ ਚਲਣ ਦੇ ਸਮੇਂ ਸੰਗਤ ਨੂੰ ਬਸ ਰਾਹੀਂ ਏਅਰਪੋਰਟ ਤੇ ਛਡਿਆ ਜਾਂਦਾ ਹੈ। ਇਸ ’ਤੇ ਖ਼ੁਸ਼ੀ ਜ਼ਾਹਰ ਕਰਦਿਆਂ ਜਥੇਦਾਰ ਸੁਖਜੀਤ ਸਿੰਘ ਬਘੌਰਾ ਨੇ ਸੰਤ ਮਹਾਪੁਰਸ਼ ਬਾਬਾ ਨਰਿੰਦਰ ਸਿੰਘ ਜੀ ਬਾਬਾ ਬਲਵਿੰਦਰ ਸਿੰਘ ਦਾ ਅਤੀ ਧਨਵਾਦ ਕਰਦੇ ਹਾਂ।

ਉਨ੍ਹਾਂ ਕਿਹਾ ਕਿ ਸੰਗਤਾਂ ਲਈ ਇਹ ਬਹੁਤ ਵਧੀਆ ਉਪਰਾਲਾ ਕੀਤਾ ਹੋਇਆ ਹੈ। ਬਸ ਦਾ ਚਲਣ ਦਾ ਸਮਾਂ ਸਵੇਰੇ 7 ਵਜੇ ਤੇ ਉਧਰੋਂ ਆਉਣ ਦਾ ਸਮਾਂ 4 ਵਜੇ ਹੈ ਜੋ ਕਿ ਸੰਗਤਾਂ ਲਈ ਗੁਰੂ ਘਰ ਦੇ ਸੇਵਾਦਾਰ 24 ਘੰਟੇ ਹਾਜ਼ਰ ਹਨ। 

ਅਖ਼ੀਰ ਵਿਚ ਜਥੇਦਾਰ ਸੁਖਜੀਤ ਸਿੰਘ ਬਘੌਰਾ ਜਥੇਦਾਰ ਜਸਮੇਰ ਸਿੰਘ ਲਾਛੜੂ ਮੈਂਬਰ ਅੰਤਰਿੰਗ ਕਮੇਟੀ ਐਸ ਜੀ ਪੀ ਸੀ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਚੰਡੀਗੜ੍ਹ ਪਟਿਆਲਾ ਰੋਪੜ ਲੁਧਿਆਣਾ ਸੰਗਰੂਰ ਬਰਨਾਲਾ ਜ਼ਿਲ੍ਹੇ ਦੀਆਂ ਸੰਗਤਾਂ ਦੀ ਮੰਗ ਹੈ ਪੁਰਾਣੇ ਰੁਟ ਮੁਤਾਬਕ ਚੰਡੀਗੜ੍ਹ ਤੇ ਮੋਹਾਲੀ ਤੋਂ ਵੀ ਉਡਾਣਾਂ ਸ਼ੁਰੂ ਕੀਤੀਆਂ ਜਾਣ।