ਆਉ ਜਾਣੀਏ ਸ੍ਰੀ ਗੁਰੂ ਤੇਗ ਬਹਾਦਰ ਜੀ ਬਾਰੇ 

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਆਉ ਜਾਣੀਏ ਸ੍ਰੀ ਗੁਰੂ ਤੇਗ ਬਹਾਦਰ ਜੀ ਬਾਰੇ 

Guru Tegh Bahadur Ji

ਪ੍ਰਸ਼ਨ-1 ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕਿੰਨੇ ਸਪੁੱਤਰ ਤੇ ਸਪੁਤਰੀਆਂ ਸਨ?

ਉੱਤਰ : 1- ਪੰਜ ਸਪੁੰਤਰ ਤੇ ਇਕ ਸਪੁੱਤਰੀ

ਪ੍ਰਸ਼ਨ-2 ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਪੁੱਤਰ ਤੇ ਸਪੁੱਤਰੀਆਂ ਦੇ ਨਾਂ ਦੱਸੋ?

ਉੱਤਰ : 2- ਭਾਈ ਗੁਰਦਿੱਤਾ ਜੀ, ਸੂਰਜ ਮੱਲ ਜੀ, ਅਣੀ ਰਾਏ ਜੀ, ਅਟੱਲ ਰਾਏ ਜੀ ਤੇ ਤਿਆਗ ਮੱਲ ਜੀ ਤੇ ਇਕ ਸਪੁੱਤਰੀ ਬੀਬੀ ਵੀਰੋ ਜੀ

ਪ੍ਰਸ਼ਨ-3 ਤਿਆਗ ਮਲ (ਗੁਰੂ ਤੇਗ ਬਹਾਦਰ) ਜੀ ਦੇ ਮਾਤਾ ਜੀ ਦਾ ਕੀ ਨਾਂ ਸੀ?

ਉੱਤਰ : 3- ਮਾਤਾ ਨਾਨਕੀ ਜੀ

ਪ੍ਰਸ਼ਨ-4 ਤਿਆਗ ਮੱਲ ਜੀ ਦਾ ਪ੍ਰਕਾਸ਼ ਕਦੋਂ ਤੇ ਕਿਥੇ ਹੋਇਆ ਸੀ?

ਉੱਤਰ : 4. 1621 ਈ. ਨੂੰ ਅੰਮ੍ਰਿਤਸਰ ਸਾਹਿਬ ਵਿਖੇ

ਪ੍ਰਸ਼ਨ-5 ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸੱਭ ਤੋਂ ਛੋਟੇ ਸਾਹਿਬਜ਼ਾਦੇ ਕੌਣ ਸਨ? 

ਉੱਤਰ : 5- ਤਿਆਗ ਮੱਲ ਜੀ

ਪ੍ਰਸ਼ਨ-6 ਤਿਆਗ ਮੱਲ ਜੀ ਦੇ ਜਨਮ ਅਸਥਾਨ ਨੂੰ ਕਿਸ ਨਾਂ ਨਾਲ ਯਾਦ ਕੀਤਾ ਜਾਂਦਾ ਹੈ? 

ਉੱਤਰ : 6- ਗੁਰੂ ਕੇ ਮਹਿਲ ਨਾਲ

ਪ੍ਰਸ਼ਨ-7 ਤਿਆਗ ਮੱਲ ਜੀ ਦੇ ਦਾਦਾ ਜੀ ਤੇ ਦਾਦੀ ਜੀ ਦਾ ਕੀ ਨਾਂ ਸੀ? 

ਉੱਤਰ : 7- ਗੁਰੂ ਅਰਜਨ ਦੇਵ ਜੀ ਤੇ ਮਾਤਾ ਗੰਗਾ ਜੀ

ਪ੍ਰਸ਼ਨ-8 ਤਿਆਗ ਮੱਲ ਜੀ ਦੀ ਭੈਣ ਦਾ ਕੀ ਨਾਂ ਸੀ? 

ਉੱਤਰ :  8- ਬੀਬੀ ਵੀਰੋ ਜੀ

ਪ੍ਰਸ਼ਨ-9 ਤਿਆਗ ਮੱਲ ਜੀ ਨੂੰ ਪੜ੍ਹਾਈ ਸਿਖਲਾਈ ਕਿਸ ਦੀ ਨਿਗਰਾਨੀ ਹੇਠ ਹੋਈ ਸੀ?

ਉੱਤਰ : 9- ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ

ਪ੍ਰਸ਼ਨ-10 ਛੇਵੇਂ ਗੁਰੂ ਨੇ ਤੇਗ ਮੱਲ ਨੂੰ ਸ਼ਸ਼ਤਰ ਸਿਖਿਆ ਪ੍ਰਾਪਤ ਕਰਨ ਲਈ ਕਿੰਨ੍ਹਾਂ ਕੋਲ ਭੇਜਿਆ? 

ਉੱਤਰ :  10- ਬਾਬਾ ਬੁੱਢਾ ਜੀ ਕੋਲ। 

-ਬਲਵਿੰਦਰ ਸਿੰਘ ਕੋਟਕਪੂਰਾ, (ਫ਼ਰੀਦਕੋਟ)।