1984 ਦੇ ਸਿੱਖ ਕਤਲੇਆਮ ਪੀੜਤ ਪ੍ਰਵਾਰਾਂ ਨੇ ਲਾਲ ਕਾਰਡ ਕੱਟੇ ਜਾਣ ਵਿਰੁਧ ਰੋਸ ਪ੍ਰਗਟ ਕੀਤਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

1984 ਦੇ ਸਿੱਖ ਕਤਲੇਆਮ ਪੀੜਤ ਪ੍ਰਵਾਰਾਂ ਨੇ ਲਾਲ ਕਾਰਡ ਕੱਟੇ ਜਾਣ ਵਿਰੁਧ ਰੋਸ ਪ੍ਰਗਟ ਕੀਤਾ

image

ਚੰਡੀਗੜ੍ਹ, 18 ਅਕਤੂਬਰ (ਭੁੱਲਰ) :1984 ਦੇ ਸਿੱਖ ਕਤਲੇਆਮ ਦੇ ਪੀੜਤ ਪ੍ਰਵਾਰਾਂ ਦੀ ਪੰਜਾਬ ਨਾਲ ਸਬੰਧਤ ਐਸੋਸੀਏਸ਼ਨ ਦੇ ਪ੍ਰਧਾਨ ਸੁਰਜੀਤ ਸਿੰਘ ਦੁਗਰੀ ਨੇ ਕਿਹਾ ਕਿ 39 ਸਾਲ ਹੋਣ ਵਾਲੇ ਹਨ ਪਰ ਅਜੇ ਤਕ ਸਿੱਖ  ਕਤਲੇਆਮ ਦੇ ਪੀੜਤਾਂ ਨੂੰ ਇਨਸਾਫ਼ ਨਹੀਂ ਮਿਲਿਆ। 
ਅੱਜ ਇਥੇ ਅਕਾਲੀ ਆਗੂ ਕਰਨੈਲ ਸਿੰਘ ਪੀਰ ਮੁਹੰਮਦ ਨੂੰ ਨਾਲ ਲੈ ਕੇ ਕੀਤੀ ਪ੍ਰੈਸ ਕਾਨਫ਼ਰੰਸ ’ਚ ਉਨ੍ਹਾਂ ਕਿਹਾ ਕਿ ਪੀੜਤਾਂ ਨੂੰ ਇਨਸਾਫ਼ ਤਾਂ ਕੀ ਦੇਣਾ ਸੀ, ਉਲਟਾ ਉਨ੍ਹਾਂ ਨੂੰ ਦਿਤੀਆਂ ਜਾਣ ਵਾਲੀਆਂ ਸਹੂਲਤਾਂ ਵੀ ਖੋਹੀਆਂ ਜਾ ਰਹੀਆਂ ਹਨ। ਲੁਧਿਆਣਾ ਵਿਚ ਸੈਂਕੜੇ ਪੀੜਤਾਂ ਦੇ ਲਾਲ ਕਾਰਡ ਕੱਟ ਦਿਤੇ ਹਨ। ਇਥੋਂ ਤਕ ਕਿ ਲੁਧਿਆਣਾ ਵਿਚ ਪੀੜਤਾਂ ਦੇ ਮਕਾਨਾਂ ਉਤੇ ਜਬਰੀ ਕਬਜ਼ੇ ਕੀਤੇ ਜਾ ਰਹੇ ਹਨ। ਇਨ੍ਹਾਂ ਆਗੂਆਂ ਨੇ ਕਿਹਾ ਕਿ ਸਿੱਖ ਕਤਲੇਆਮ  ਦੇ ਪੀੜਤਾਂ ਨੂੰ ਸਜ਼ਾਵਾਂ ਦੇਣ ਵਿਚ ਜਾਣ ਬੁੱਝ ਕੇ ਢਿੱਲ ਵਰਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜ ਨਵੰਬਰ ਨੂੰ ਲੁਧਿਆਣਾ ਵਿਚ ਵੱਡਾ ਇਕੱਠ ਕਰ ਕੇ ਪੀੜਤਾਂ ਵਲੋਂ ਵੱਡੇ ਪ੍ਰੋਗਰਾਮ ਦਾ ਐਲਾਨ ਖੁਸ ਰਹੀਆਂ ਸਹੂਲਤਾਂ ਬਚਾਉਣ ਤੇ ਨਿਆਂ ਦੀ ਮੰਗ ਲਈ ਕੀਤਾ ਜਾਵੇਗਾ।