Panthak News : ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਬੀਬੀ ਜਗੀਰ ਕੌਰ ਦੀ ਕੀਤੀ ਤਰੀਫ਼
Panthak News : ਸੁਖਬੀਰ ਬਾਦਲ ਨੂੰ ਸ਼੍ਰੋਮਣੀ ਕਮੇਟੀ ਦਾ ਮੁੜ ਪ੍ਰਧਾਨ ਲਗਾਉਣ ਦੀ ਦਿਤੀ ਸਲਾਹ
Sant Baba Ranjit Singh Dhadrianwale praised Bibi Jagir Kaur Latest News in Punjabi : ਨਡਾਲਾ ਦੇ ਪਰਮੇਸ਼ਰ ਦੁਆਰ ਗੁਰਦੁਆਰਾ ਸਾਹਿਬ ’ਚ ਇਕ ਸਮਾਗਮ ਦੌਰਾਨ ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਬੀਬੀ ਜਗੀਰ ਕੌਰ ਦੀ ਤਰੀਫ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਇਕ ਅੰਮ੍ਰਿਤਧਾਰੀ ਬੀਬੀ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੋਣਾ ਤੇ ਇੰਨੇ ਵੱਡੇ ਅਹੁਦੇ ’ਤੇ ਜਾਣਾ ਮਾਣ ਵਾਲੀ ਗੱਲ ਹੈ।
ਢੱਡਰੀਆਂ ਵਾਲਿਆਂ ਨੇ ਕਿਹਾ ‘ਮੈਂ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਸੀ ਕਿ ਤੁਹਾਨੂੰ ਬੀਬੀ ਨੂੰ ਪ੍ਰਧਾਨ ਦੇ ਅਹੁਦੇ ਤੋਂ ਨਹੀਂ ਲਾਹੁਣਾ ਚਾਹੀਦਾ ਸੀ। ਜਿੰਨੇ ਲੋਕਾਂ ਨੂੰ ਤੁਹਾਡੇ ਨਾਲ ਜਿਹੜਾ ਇਨ੍ਹਾਂ ਨੇ ਜੋੜਨਾ ਉਹ ਕਿਸੇ ਹੋਰ ਤੋਂ ਨਹੀਂ ਹੋਣਾ। ਕਿਉਂਕਿ ਇਨ੍ਹਾਂ ਕੋਲ ਬੋਲਣ ਦਾ ਵਧੀਆ ਗੁਣ ਹੈ। ਜੋ ਕਿਸੇ-ਕਿਸੇ ’ਚ ਹੁੰਦਾ ਹੈ।’
ਉਨ੍ਹਾਂ ਕਿਹਾ ਕਿ ਜੇ ਸੁਖਬੀਰ ਸਿੰਘ ਬਾਦਲ ਮੇਰੀ ਗੱਲ ਸੁਣਦੇ ਹੋਣ ਤਾਂ ਮੈਂ ਉਨ੍ਹਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਉਹ ਬੀਬੀ ਜਗੀਰ ਕੌਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਿੰਮੇਵਾਰੀ ਵਜੋਂ ਮੁੜ ਪ੍ਰਧਾਨ ਲਗਾ ਦੇਣ। ਬੀਬੀ ਜਗੀਰ ਕੌਰ ਨੇ ਹਮੇਸ਼ਾ ਹੀ ਨਿਡਰਤਾ ਅਤੇ ਕੌਮ ਦੇ ਹਿੱਤ ਦੀ ਗੱਲ ਕੀਤੀ ਹੈ।