ਜਲ੍ਹਿਆਂ ਵਾਲੇ ਬਾਗ਼ ਦੀ ਗੈਲਰੀ 'ਚੋਂ ਇਤਰਾਜ਼ਯੋਗ ਤਸਵੀਰਾਂ ਹਟਾਈਆਂ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸ਼ਹੀਦਾਂ ਦੀ ਧਰਤੀ ਜਲਿਆਂ ਵਾਲਾ ਬਾਗ਼ ਦੇ ਹੋ ਰਹੇ ਨਵੀਨੀਕਰਨ ਸਬੰਧੀ ਵੱਖ ਵਖ ਇਤਰਾਜ਼ ਸਾਹਮਣੇ ਆ ਰਹੇ ਹਨ।

Removed objectionable pictures from Jallianwala Bagh Gallery

ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ) : ਸ਼ਹੀਦਾਂ ਦੀ ਧਰਤੀ ਜਲਿਆਂ ਵਾਲਾ ਬਾਗ਼ ਦੇ ਹੋ ਰਹੇ ਨਵੀਨੀਕਰਨ ਸਬੰਧੀ ਵੱਖ ਵਖ ਇਤਰਾਜ਼ ਸਾਹਮਣੇ ਆ ਰਹੇ ਹਨ। ਇਕ  ਇਤਰਾਜ਼ ਕੰਬੋਜ਼ ਭਾਈਚਾਰੇ ਦਾ ਸਾਹਮਣੇ ਆਇਆ ਹੈ, ਇਸ ਸਬੰਧੀ ਉਨ੍ਹਾਂ ਦਸਿਆ ਕਿ ਜਲਿਆਂ ਵਾਲੇ ਬਾਗ਼ ਦਾ ਸੁੰਦਰੀਕਰਨ ਹੋ ਰਿਹਾ ਹੈ। ਇਥੇ ਸ਼ਹੀਦਾਂ ਦੀ ਬਣੀ ਗੈਲਰੀ ਵਿਚ ਔਰਤਾਂ ਦੀਆਂ ਤਸਵੀਰਾਂ ਵੀ ਲਾ ਦਿਤੀਆਂ ਹਨ।

ਇਸ ਸਬੰਧੀ ਇੰਟਰ-ਨੈਸ਼ਨਲ ਸਰਵ ਕੰਬੋਜ਼ ਸਮਾਜ ਦੇ ਪ੍ਰਧਾਨ ਸ਼ਿੰਦਰਪਾਲ ਸਿੰਘ ਨੇ ਪੱਤਰ ਪ੍ਰਧਾਨ-ਮੰਤਰੀ, ਕੇਂਦਰੀ ਗ੍ਰਹਿ-ਮੰਤਰੀ, ਰੱਖਿਆ ਮੰਤਰੀ ਨੂੰ ਭੇਜਿਆ ਅਤੇ ਮੰਗ ਕੀਤੀ ਹੈ ਕਿ ਔਰਤਾਂ ਦੀਆਂ ਗੈਲਰੀ ਵਿਚੋਂ ਤਸਵੀਰਾਂ ਤੁਰਤ ਹਟਾਈਆ ਜਾਣ। ਇਸ ਸਬੰਧੀ ਰਾਜ-ਸਭਾ ਮੈਂਬਰ ਸ਼ਵੇਤ ਮਲਿਕ ਨੇ ਉਕਤ ਮੱਸਲੇ ਸਬੰਧੀ  ਜਲਿਆਂ ਵਾਲੇ ਬਾਗ਼ ਦੀ ਬਣੀ ਕਮੇਟੀ ਨਾਲ ਵਿਚਾਰ ਵਿਟਾਂਦਰਾ ਕਰਨ ਉਪਰੰਤ ਦਸਿਆ ਕਿ ਇਤਰਾਜ਼ਯੋਗ ਤਸਵੀਰਾਂ ਸ਼ਹੀਦਾਂ ਦੀ ਬਣੀ ਗੈਲਰੀ ਵਿਚੋਂ ਹਟਾ ਦਿਤੀਆਂ ਹਨ।