ਬੇਅਦਬੀ ਮਾਮਲਾ: 8 ਡੇਰਾ ਪ੍ਰਮੀਆਂ ਖਿਲਾਫ਼ ਚਲਾਨ ਪੇਸ਼, ਬੁਰਜ ਜਵਾਹਰ ਵਾਲਾ ਤੋਂ ਚੋਰੀ ਕੀਤੇ ਸਨ ਸਰੂਪ 

ਏਜੰਸੀ

ਪੰਥਕ, ਪੰਥਕ/ਗੁਰਬਾਣੀ

ਬਰਗਾੜੀ ਵਿਚ ਇਸ ਪਵਿੱਤਰ ਗ੍ਰੰਥ ਦੇ ਬਾਰੇ ਵਿਚ ਭੱਦੀ ਭਾਸ਼ਾ ਵਾਲੇ ਪੋਸਟਰ ਵੀ ਲਗਾਏ ਸਨ

Challans presented against 8 Dera lovers

ਚੰਡੀਗੜ੍ਹ - ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿਚ ਬਣਾਈ ਨਵੀਂ ਸਿੱਟ ਨੇ ਡੇਰਾ ਸੱਚਾ ਸੌਦਾ ਸਿਰਸਾ ਦੇ 8 ਸਮਰਥਕਾਂ ਖਿਲਾਫ਼ ਚਲਾਨ ਪੇਸ਼ ਕੀਤਾ ਹੈ। ਇਹਨਾਂ 'ਤੇ ਆਰੋਪ ਲਗਾਇਆ ਗਿਆ ਹੈ ਕਿ ਇਹਨਾਂ ਨੇ ਪਿੰਡ ਬੁਰਜ ਜਵਾਹਰ ਵਾਲਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ ਚੋਰੀ ਕੀਤੇ ਸੀ, ਨਾਲ ਹੀ ਬਰਗਾੜੀ ਵਿਚ ਇਸ ਪਵਿੱਤਰ ਗ੍ਰੰਥ ਦੇ ਬਾਰੇ ਵਿਚ ਭੱਦੀ ਭਾਸ਼ਾ ਵਾਲੇ ਪੋਸਟਰ ਲਗਾਏ ਸਨ। ਇਸ ਚਲਾਨ ਵਿਚ ਸੁਖਜਿੰਦਰ ਸਿੰਘ, ਸ਼ਕਤੀ ਸਿੰਘ, ਰਣਜੀਤ ਸਿੰਘ, ਬਲਜੀਤ ਸਿੰਘ, ਹਰਸ਼ ਧੂਰੀ, ਸੰਦੀਪ ਬਰੇਟਾ ਅਤੇ ਪ੍ਰਦੀਪ ਕਲੇਰ ਹਨ।

ਜਾਂਚ ਟੀਮ ਨੇ ਡੇਰਾ ਸੱਚਾ ਸੌਦਾ ਦੇ ਪ੍ਰਮੁੱਖ ਨੇਤਾ ਮਹਿੰਦਰਪਾਲ ਬਿੱਟੂ ਖਿਲਾਫ਼ ਵੀ ਚਲਾਨ ਪੇਸ਼ ਕੀਤਾ ਹੈ। ਹਾਲਾਂਕਿ, ਬਿੱਟੂ ਦਾ ਕਤਲ ਨਾਭਾ ਜੇਲ੍ਹ ਵਿਚ ਕੀਤਾ ਗਿਆ ਸੀ। ਮੌਜੂਦਾ ਚਲਾਨ ਵਿਚ ਮੁਲਜ਼ਮ ਬਣਾਏ ਗਏ ਡੇਰੇ ਦੀ ਕੌਮੀ ਕਮੇਟੀ ਦੇ ਮੈਂਬਰ ਹਰਸ਼ ਧੂਰੀ, ਸੰਦੀਪ ਬਰੇਟਾ ਅਤੇ ਪ੍ਰਦੀਪ ਕਲੇਰ ਨੂੰ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਿਆ, ਜਿਨ੍ਹਾਂ ਨੂੰ ਅਦਾਲਤ ਭਗੌੜਾ ਐਲਾਨਣ ਦੀ ਤਿਆਰੀ ਕਰ ਰਹੀ ਹੈ।

ਚਲਾਨ ਵਿਚ ਲਿਖਿਆ ਹੈ ਕਿ ਆਰੋਪੀਆਂ ਨੇ 24 ਸਤੰਬਰ 2015 ਨੂੰ ਫਰੀਦਕੋਰਟ ਜਿਲ੍ਹੇ ਦੇ ਪਿੰਡ ਬੁਰਜ ਜਵਾਹਰ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਚੋਰੀ ਕੀਤੇ ਸਨ। ਇਸ ਦੇ ਨਾਲ ਹੀ ਉਹਨਾਂ ਨੇ ਬਰਗਾੜੀ ਪਿੰਡ ਵਿਚ ਪੋਸਟਰ ਵੀ ਲਗਾਏ ਸਨ। ਜਿਸ ਵਿਚ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਵਿਚ ਗਲਤ ਭਾਸਾ ਇਸਤੰਮਾਲ ਕੀਤੀ ਗਈ ਸੀ। ਇਸ ਘਟਨਾ ਤੋਂ ਬਾਅਦ ਪੂਰੇ ਪੰਜਾਬ ਦੀ ਸਿਆਸਤ ਗਰਮਾ ਗਈ ਸੀ ਤੇ ਸਿੱਖ ਜਥੇਬੰਦੀਆਂ ਵੱਲੋਂ ਕੋਟਕਪੂਰਾ ਦੇ ਚੌਂਕ ਵਿਖੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ। ਪੁਲਿਸ ਨੇ ਲਾਠੀਚਾਰਜ ਅਤੇ ਫਾਇਰਿੰਗ ਦਾ ਸਹਾਰਾ ਲਿਆ। ਉਸੇ ਦਿਨ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਪ੍ਰਦਰਸ਼ਨ ਕਰ ਰਹੇ ਦੋ ਨੌਜਵਾਨਾਂ ਨੂੰ ਪੁਲਿਸ ਨੇ ਗੋਲੀਆਂ ਚਲਾ ਕੇ ਮਾਰ ਦਿੱਤਾ ਸੀ।  

2017 ਵਿਚ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਸੀ। ਇਸ ਮਾਮਲੇ ਸੰਬੰਧੀ ਆਪਣੀ ਰਿਪੋਰਟ ਵਿੱਚ ਅਕਾਲੀ ਦਲ ਦੇ ਚੋਟੀ ਦੇ ਨੇਤਾਵਾਂ ਦੇ ਨਾਮ ਲਏ ਗਏ ਸਨ। ਪਿਛਲੇ ਦਿਨੀਂ ਇਸ ਰਿਪੋਰਟ ਨੂੰ ਹਾਈ ਕੋਰਟ ਨੇ ਰੱਦ ਕਰ ਦਿੱਤਾ ਹੈ। ਫਿਰ ਇਕ ਨਵੀਂ ਸਿੱਟ ਬਣਾਈ ਗਈ ਸੀ। ਟੀਮ ਵੱਲੋਂ ਕੀਤੀ ਗਈ ਜਾਂਚ ਦੌਰਾਨ ਚਲਾਨ 25 ਸਤੰਬਰ 2015 ਨੂੰ ਦਰਜ ਹੋਈ 117 ਨੰਬਰ ਐੱਫਆਈਆਰ ਵਿਚ ਚਲਾਨ ਪੇਸ਼ ਕੀਤਾ ਗਿਆ ਹੈ। ਇਹ ਐਫਆਈਆਰ ਰਣਜੀਤ ਸਿੰਘ ਨਾਮੀ ਵਿਅਕਤੀ ਵੱਲੋਂ ਦਿੱਤੇ ਗਏ ਬਿਆਨ ਦੇ ਅਧਾਰ 'ਤੇ ਦਰਜ ਕੀਤੀ ਗਈ ਸੀ।