Panthak News: ਪੁਜਾਰੀਆਂ ਨੂੰ ਅਖੌਤੀ ਜਥੇਦਾਰ ਅਖਵਾਉਣ ਤੋਂ ਪਹਿਲਾਂ ਅਪਣੇ ਪਾਪ ਧੋਣੇ ਚਾਹੀਦੇ ਹਨ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

Panthak News: ਸ਼੍ਰੋਮਣੀ ਕਮੇਟੀ ਦੇ ਸਾਬਕਾ ਇਤਿਹਾਸਕਾਰ ਹਰਜਿੰਦਰ ਸਿੰਘ ਦੀਆਂ ਖਰੀਆਂ ਖਰੀਆਂ

Priests should wash away their sins before being called so-called Jathedar Panthak News

Priests should wash away their sins before being called so-called Jathedar Panthak News:  ਰੋਜ਼ਾਨਾ ਸਪੋਕਸਮੈਨ ਨੂੰ ਭੇਜੀ ਇਕ ਈ-ਮੇਲ ਵਿਚ ਸ਼੍ਰੋਮਣੀ ਕਮੇਟੀ ਦੇ ਸਾਬਕਾ ਇਤਿਹਾਸਕਾਰ ਡਾ: ਹਰਜਿੰਦਰ ਸਿੰਘ ਦਿਲਗੀਰ ਲੇਖਕ ‘ਨਵਾਂ ਤੇ ਵੱਡਾ ਮਹਾਨ ਕੋਸ਼’ ਨੇ ਕਿਹਾ ਹੈ ਕਿ ਅਕਾਲ ਬੁੰਗਾ ਗੁਰਦੁਆਰਾ ਦੇ ਪੁਜਾਰੀਆਂ (ਅਤੇ 4-4 ਹੋਰ ਪੁਜਾਰੀਆਂ, ਜਿਨ੍ਹਾਂ ਨੂੰ ਉਹ ਨਾਲ ਬਿਠਾ ਕੇ ਫ਼ਤਵੇ ਜਾਰੀ ਕਰਦੇ ਰਹੇ ਸਨ) ਨੂੰ ਸਿੱਖ ਵਿਦਵਾਨਾਂ, ਪ੍ਰਚਾਰਕਾਂ  ਅਤੇ ਸਿੱਖ ਆਗੂਆਂ ਦੇ ਖ਼ਿਲਾਫ਼ ਜਾਰੀ ਕੀਤੇ ਫ਼ਤਵੇ ਵਾਪਸ ਲੈ ਕੇ ਮੁਆਫ਼ੀ ਮੰਗਣੀ ਚਾਹੀਦੀ ਹੈ। 

1. ਇਹ ਫ਼ਤਵੇ ਪਿਛਲੇ 10 ਸਾਲਾਂ ਵਿਚ ਗੁਰਬਖ਼ਸ਼ ਸਿੰਘ ਕਾਲਾ ਅਫ਼ਗ਼ਾਨਾ, ਜੋਗਿੰਦਰ ਸਿੰਘ ਸਪੋਕਸਮੈਨ, ਪ੍ਰੋ. ਦਰਸ਼ਨ ਸਿੰਘ ਰਾਗੀ, ਡਾ ਹਰਜਿੰਦਰ ਸਿੰਘ ਦਿਲਗੀਰ, ਜਗਦੀਸ਼ ਸਿੰਘ ਝੀਂਡਾ, ਦੀਦਾਰ ਸਿੰਘ ਨਲਵੀ, ਹਰਮਿੰਦਰ ਸਿੰਘ ਚੱਠਾ ਆਦਿ ਵਿਰੁਧ ਜਾਰੀ ਕੀਤੇ ਗਏ ਸਨ। ਉਨ੍ਹਾਂ ਨੂੰ ‘ਪਾਪ-ਨਾਮੇ’ ਜਾਰੀ ਕਰਨ ਦੀ ਹਰਕਤ ਦੀ ਮੁਆਫ਼ੀ ਮੰਗਣੀ ਚਾਹੀਦੀ ਹੈ।

2. ਸੌਦਾ ਸਾਧ ਨੂੰ ਮੁਆਫ਼ ਕਰਨ ਵਾਸਤੇ ਮੁਆਫ਼ੀ ਮੰਗਣੀ ਚਾਹੀਦੀ ਹੈ।

3. ਯੋਗੀ ਭਜਨ, ਉਸ ਦੀ ਪਤਨੀ, ਪ੍ਰਕਾਸ਼ ਸਿੰਘ ਬਾਦਲ ਅਤੇ ਹੋਰਾਂ ਨੂੰ ‘ਸਿੰਘ ਸਾਹਿਬ’, ਸਿੰਘ ਸਾਹਿਬਾ’, ‘ਪੰਥ ਰਤਨ’, ‘ਮਾਰਤੰਡ’ ਆਦਿ ਦੇ ਝੂਠੇ ਖ਼ਿਤਾਬ ਦੇਣ ਦੀ ਮੁਆਫ਼ੀ ਮੰਗਣੀ ਚਾਹੀਦੀ ਹੈ।

4. ਪੁਜਾਰੀਆਂ ਨੂੰ ਕੋਈ ਗੱਲ ਕਰਨ ਤੋਂ ਪਹਿਲਾਂ ਅਪਣੇ ਪਾਪ ਧੋਣੇ ਚਾਹੀਦੇ ਹਨ।
5. ਜੇ ਇਹ ਅਜਿਹਾ ਨਹੀਂ ਕਰਦੇ ਤਾਂ ਅਕਾਲ ਤਖ਼ਤ ਤੇ ਅਖੌਤੀ ਜਥੇਦਾਰਾਂ ਤੇ ਅਖੌਤੀ ਹੁਕਮਨਾਮਿਆਂ ਨੂੰ ਸੁਪ੍ਰੀਮ ਕੋਰਟ ਵਿਚ ਚੈਲਿੰਜ ਕਰਨਾ ਚਾਹੀਦਾ ਹੈ। ਉਹ ਅਦਾਲਤ ਵਿਚ ਸਾਬਤ ਕਰਨ ਕਿ ਕਿਸ ਗੁਰੂ ਨੇ ਅਕਾਲ ਤਖ਼ਤ ਬਣਾਇਆ ਸੀ। ਮੈਂ ਆਦਲਤ ਵਿਚ ਸਾਬਤ ਕਰਾਂਗਾ ਕਿ ਕਿਸੇ ਗੁਰੂ ਨੇ ਨਹੀਂ ਬਣਾਇਆ। ਇਹ ਗਣੇਸ਼ ਦੇ ਪੁਜਾਰੀ ਇਕ ਗਿਆਨੀ ਨੇ ਧੱਕੇ ਨਾਲ ਐਲਾਨ ਕਰ ਦਿਤਾ ਸੀ ਤਾਕਿ ਇਸ ਤਰ੍ਹਾਂ ਵੱਡੇ ਇਕੱਠ ਹੋਣ ਲੱਗ ਪੈਣ ਤੇ ਵੱਧ ਚੜ੍ਹਾਵਾ ਮਿਲਣ ਲੱਗ ਪਵੇ। ਕਿਸੇ ਗੁਰੂ ਸ਼ਖ਼ਸੀਅਤ ਨੇ ਅਜਿਹਾ ਕੋਈ ਐਲਾਨ ਨਹੀਂ ਸੀ ਕੀਤਾ।  ਡਾ: ਦਿਲਗੀਰ ਨੇ ਖੁਲ੍ਹਾ ਚੈਲਿੰਜ ਦਿਤਾ ਕਿ ਜੇ ਕੋਈ ਇਹ ਸਾਬਤ ਕਰ ਦੇਵੇ ਕਿ ਅਕਾਲ ਤਖ਼ਤ ਕਿਸੇ ਗੁਰੂ ਸ਼ਖ਼ਸੀਅਤ ਨੇ ਬਣਾਇਆ ਸੀ ਤਾਂ ਮੈਂ 10 ਲੱਖ ਰੁਪਏ ਇਨਾਮ ਦੇਵਾਂਗਾ।