Panthak News: ਪੰਜਵੀਂ ਦੀ ਪੰਜਾਬੀ ਕਿਤਾਬ ਮੁਤਾਬਕ ਗੁਰੂ ਗੋਬਿੰਦ ਸਿੰਘ ਮਹਾਂਕਾਲ ਦੇ ਪੁਜਾਰੀ : ਜਾਚਕ
Panthak News: ਭਾਸ਼ਾ ਵਿਭਾਗ ਪੰਜਾਬ ਦੀ ਪੁਸਤਕ ‘ਹਿੰਦੂ ਮਿਥਿਹਾਸ ਕੋਸ਼' ਅਨੁਸਾਰ ‘ਮਹਾਂਕਾਲ' ਸ਼ਿਵ ਜੀ ਦਾ ਇਕ ਵਿਨਾਸ਼ਕਾਰੀ ਰੂਪ ਹੈ।
Guru Gobind Singh was a priest of the Mahakal : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲਦੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀ ਪੰਜਵੀਂ ਜਮਾਤ ਦੀ ਪੰਜਾਬੀ ਦੀ ਕਿਤਾਬ ਵਿਚ ਤਸਵੀਰ ਸਮੇਤ ‘ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ’ ਦੇ ਸਿਰਲੇਖ ਹੇਠ ਗੁਰੂ ਨਾਨਕ-ਜੋਤਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ‘ਮਹਾਂਕਾਲ’ ਦੇਵਤੇ ਦੇ ਪੁਜਾਰੀ ਦਸਿਆ ਹੈ। ਭਾਸ਼ਾ ਵਿਭਾਗ ਪੰਜਾਬ ਦੀ ਪੁਸਤਕ ‘ਹਿੰਦੂ ਮਿਥਿਹਾਸ ਕੋਸ਼’ ਅਨੁਸਾਰ ‘ਮਹਾਂਕਾਲ’ ਸ਼ਿਵ ਜੀ ਦਾ ਇਕ ਵਿਨਾਸ਼ਕਾਰੀ ਰੂਪ ਹੈ। ਮਹਾਂਰਾਸ਼ਟਰ ਵਿਖੇ ਐਲੀਫੈਂਟਾ ਦੀਆਂ ਗੁਫ਼ਾਵਾਂ ਵਿਚ ਸ਼ਿਵ ਜੀ ਦੇ ਉਪਰੋਕਤ ਭਿਆਨਕ ਰੂਪ ਦਾ ਅੱਠ ਬਾਹਵਾਂ ਨਾਲ ਨਿਰੂਪਣ ਕੀਤਾ ਗਿਆ ਹੈ।
ਉਨ੍ਹਾਂ ਦੇ ਇਕ ਹੱਥ ਵਿਚ ਮਨੁਖੀ ਪਿੰਜਰ, ਦੂਜੇ ਵਿਚ ਤਲਵਾਰ, ਤੀਜੇ ਵਿਚ ਲਹੂ ਦਾ ਬਾਟਾ, ਚੌਥੇ ਵਿਚ ਪੂਜਾ ਦਾ ਟੱਲ, ਦੋ ਹੱਥਾਂ ਨਾਲ ਉਨ੍ਹਾਂ ਨੂੰ ਅਪਣੇ ਵੱਲ ਪਰਦਾ ਖਿਚਦਾ ਵਿਖਾਇਆ ਹੈ, ਜਿਹੜਾ ਸੂਰਜ ਨੂੰ ਨੰਗਾ ਕਰ ਦਿੰਦਾ ਹੈ। ਦੋ ਹੱਥ ਟੁੱਟੇ ਹੋਏ ਹਨ। ਗਲ ਵਿਚ ਲਹੂ ਚੋਂਦੇ ਮਨੁੱਖੀ ਸਿਰਾਂ ਦੀ ਮਾਲਾ ਹੈ। ਬਚਿੱਤਰ ਨਾਟਕ ਵਿਚ ‘ਸ਼੍ਰੀ ਕਾਲ ਜੀ ਕੀ ਉਸਤਤਿ’ ਸਿਰਲੇਖ ਹੇਠਲੀ ਰਚਨਾ ਵੀ ਐਸੇ ਭੈਰਵੀ ਰੂਪ ਦੀ ਪ੍ਰੋੜਤਾ ਕਰਦੀ ਹੈ। ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਨੇ ਨਿਊਯਾਰਕ ਤੋਂ ਰੋਜ਼ਾਨਾ ਸਪੋਕਸਮੈਨ ਨੂੰ ਉਕਤ ਜਾਣਕਾਰੀ ਦਿੰਦਿਆਂ ਦੇਸ਼-ਵਿਦੇਸ਼ ਤੇ ਖ਼ਾਸ ਕਰ ਕੇ ਦਿੱਲੀ ਦੀਆਂ ਧਾਰਮਕ ਅਤੇ ਰਾਜਨੀਤਕ ਸਿੱਖ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਚੁੱਪ ਨਾ ਰਹਿਣ ਤੇ ਸੁਚਾਰੂ ਢੰਗ ਨਾਲ ਸੁਧਾਰਵਾਦੀ ਯਤਨ ਕਰਨ। ਕਾਰਨ ਹੈ ਕਿ ਪੁਸਤਕ ਦਾ ਉਪਰੋਕਤ ਲੇਖ ਸਿੱਖ ਬੱਚੇ-ਬੱਚੀਆਂ ਨੂੰ ਦੇਵੀ-ਦੇਵਤਿਆਂ ਦੀ ਪੂਜਾ ਉਪਾਸ਼ਨਾ ਦ੍ਰਿੜ ਕਰਵਾਉਂਦਾ ਹੈ। ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਰਾਹੀਂ ਅਜਿਹੀ ਪ੍ਰੇਰਨਾ ਮਿਲਣੀ ਤਾਂ ਵਾੜ ਦੇ ਖੇਤ ਨੂੰ ਖਾਣ ਵਾਲੀ ਚਿੰਤਾਜਨਕ ਕਾਰਗੁਜ਼ਾਰੀ ਹੈ, ਕਿਉਂਕਿ ਐਸੀ ਸਿਖਿਆ ਸਿੱਖੀ ਦੇ ਆਧਾਰ ਸਰੂਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ਾਂ ਦਾ ਬਿਲਕੁਲ ਉਲਟ ਹੈ।
ਗੁਰੂ ਨਾਨਕ ਸਾਹਿਬ ਜੀ ਦਾ ਕਥਨ ਹੈ ਕਿ ਪੱਥਰ ਦੇ ਦੇਵੀ-ਦੇਵਤੇ ਕਿਸੇ ਨੂੰ ਕੁਝ ਦੇਣ ਜੋਗੇ ਨਹੀਂ। ਪਾਣੀ ਵਿਚ ਧੋਂਦਿਆਂ ਜਿਹੜੇ ਆਪ ਡੁੱਬਦੇ ਹੋਣ, ਉਨ੍ਹਾਂ ਨੇ ਸ਼ਰਧਾਲੂਆਂ ਨੂੰ ਕਿੱਥੋਂ ਤਾਰਨਾ? ਪਾਵਨ ਗੁਰਵਾਕ ਹੈ: ‘ਦੇਵੀ ਦੇਵਾ ਪੂਜੀਐ ਭਾਈ! ਕਿਆ ਮਾਗੳ, ਕਿਆ ਦੇਹਿ॥ ਪਾਹਣੁ ਨੀਰਿ ਪਖਾਲੀਐ ਭਾਈ! ਜਲ ਮਹਿ ਬੂਡਹਿ ਤੇਹਿ॥’ (ਗੁਰੂ ਗ੍ਰੰਥ ਸਾਹਿਬ-ਪੰ. 637) ਭਗਤ ਬਾਬਾ ਨਾਮਦੇਵ ਜੀ ਸ਼ਿਵਜੀ (ਮਹਾਂਦੇਉ) ਦੇ ਉਪਰੋਕਤ ਡਰਾਉਣੇ ਰੂਪ ਤੇ ਸਰਾਪ ਦੇਣ ਵਾਲੇ ਕ੍ਰੋਧੀ ਸੁਭਾਅ ਨੂੰ ਆਧਾਰ ਬਣਾ ਕੇ ਸੁਆਲ ਖੜਾ ਕਰਦੇ ਹਨ ਕਿ ਸ਼ਰਧਾਲੂ ਲੋਕ ਐਸੇ ਮਹਾਂਕਾਲ ਨਾਲ ਪਿਆਰ ਭਰੀ ਸਾਂਝ ਕਿਵੇਂ ਬਣਾ ਸਕਦੇ ਹਨ। ਉਨ੍ਹਾਂ ਦੇ ਬੇਬਾਕ ਬੋਲ ਹਨ: ‘ਪਾਂਡੇ ਤੁਮਰਾ ਮਹਾਦੇਉ; ਧਉਲੇ ਬਲਦ ਚੜਿਆ ਆਵਤੁ ਦੇਖਿਆ ਥਾ॥ ਮੋਦੀ ਕੇ ਘਰ ਖਾਣਾ ਪਾਕਾ; ਵਾ ਕਾ ਲੜਕਾ ਮਾਰਿਆ ਥਾ॥
ਕੋਟਕਪੂਰਾ ਤੋਂ ਗੁਰਿੰਦਰ ਸਿੰਘ ਦੀ ਰਿਪੋਰਟ
"(For more news apart from “ Guru Gobind Singh was a priest of the Mahakal Panthak News in punjabi, ” stay tuned to Rozana Spokesman.)