Panthak News: ਪੰਥ ਪ੍ਰਸਤ ਸ਼ਕਤੀਆਂ ਨੂੰ ਮੌਜੂਦਾ ਹਾਲਤਾਂ ’ਚ ਇਕਜੁੱਟ ਹੋਣ ਦੀ ਲੋੜ : ਰਵੀਇੰਦਰ ਸਿੰਘ
ਉਨ੍ਹਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਸਾਡੇ ਮੁਕੱਦਸ ਸਥਾਨ ਸਿੱਖ ਸੰਸਥਾਵਾਂ ਦੇ ਪੰਥਕ ਮਸਲੇ ਅਣਸੁਲਝੇ ਪਏ ਹਨ
Panthak News : ਅਕਾਲੀ ਦਲ 1920 ਦੇ ਪ੍ਰਧਾਨ ਤੇ ਸਾਬਕਾ ਸਪੀਕਰ ਰਵੀਇੰਦਰ ਸਿੰਘ ਨੇ ਕਿਹਾ ਕਿ ਮੌਜੂਦਾ ਹਾਲਤਾਂ ’ਚ ਆਪਸੀ ਇਤਫ਼ਾਕ ਦੀ ਲੋੜ ਹੈ। ਇਥੇ ਜਾਰੀ ਬਿਆਨ ’ਚ ਉਨ੍ਹਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਸਾਡੇ ਮੁਕੱਦਸ ਸਥਾਨ ਸਿੱਖ ਸੰਸਥਾਵਾਂ ਦੇ ਪੰਥਕ ਮਸਲੇ ਅਣਸੁਲਝੇ ਪਏ ਹਨ ਤੇ ਪੰਥ ਦੇ ਵਿਰੋਧੀ,ਸਿੱਖੀ ਸਿਧਾਂਤਾਂ ਨੂੰ ਬੜੀ ਬੁਰੀ ਤਰਾਂ ਢਾਹ ਲਾ ਰਹੇ ਹਨ ।
ਰਵੀਇੰਦਰ ਸਿੰਘ ਨੇ ਅਤੀਤ ਦੀਆਂ ਉਦਾਹਰਨਾਂ ਦਿੰਦਿਆਂ ਕਿਹਾ ਕਿ ਜਦ ਵੀ ਸਿੱਖ ਕੌਮ ਤੇ ਭੀੜ ਬਣੀ ਹੈ ,ਪੰਥ ਪ੍ਰਸਤ ਸ਼ਕਤੀਆਂ ਹੀ ਅੱਗੇ ਆਈਆਂ ਹਨ ਤੇ ਗੁਰੂ ਦੇ ਆਸਰੇ ਨਾਲ ਉਨ੍ਹਾ ਦਾ ਸਫਾਇਆ ਕੀਤਾ ਗਿਆ ਹੈ। ਇਸ ਵੇਲੇ ਪੰਥ ਖਤਰੇ ’ਚ ਹੈ,ਸਿੱਖੀ ਦੇ ਬੁਰਕੇ ਹੇਠ ਮੁੱਠੀ ਭਰ ਲੋਕ ਸਾਡੇ ਫਲਸਫੇ ਨੂੰ ਤੋੜ ਮਰੋੜ ਰਹੇ ਹਨ ਤੇ ਜੇਕਰ ਇਨ੍ਹਾ ਵਿਰੁਧ ਆਵਾਜ਼ ਬੁਲੰਦ ਨਾ ਕੀਤੀ ਤਾਂ ਬੜੀ ਦੇਰ ਹੋ ਜਾਵੇਗੀ।
ਇਸ ਮੌਕੇ ਅਕਾਲੀ ਦਲ 1920 ਦੇ ਸਕੱਤਰ ਜਨਰਲ ਭਰਪੂਰ ਸਿੰਘ ਧਾਂਦਰਾ ਨੇ ਵੀ ਅਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਕੌਮ ਨੇ ਹਮੇਸ਼ਾ ਹੀ ਪੰਥ ਦਾ ਸਾਥ ਦਿਤਾ ਹੈ ਤੇ ਸਿੱਖੀ ਨੂੰ ਢਾਹ ਲਾਉਣ ਵਾਲਿਆਂ ਨੂੰ ਭਾਂਜ ਦਿਤੀ ਹੈ, ਭਰਪੂਰ ਸਿੰਘ ਧਾਂਧਰਾ ਨੇ ਬੋਲਦਿਆਂ ਕਿਹਾ ਕਿ ਸਿੱਖ ਸੰਗਤਾਂ ਤੇ ਮੌਜੂਦਾ ਸਮੇਂ ਮਾਯੂਸੀ ਵਿਚ ਹਨ ਉਹ ਕਿਸੇ ਅਤੇ ਪੰਥ ਪ੍ਰਸਤੇ ਦੀ ਉਡੀਕ ਵਿਚ ਹਨ ਤਾਂ ਜੋ ਪੰਥ ਦੋਖੀਆਂ ਨੂੰ ਭਾਂਜ ਦਿਤੀ ਜਾ ਸਕੇ।