ਅਕਾਲੀ ਦਲ ਬਾਦਲ ਦੀ ਪ੍ਰਧਾਨਗੀ ਹਥਿਆਉਣ ਲਈ ਮਜੀਠੀਆ ਹੋ ਰਿਹਾ ਹੈ ਤਰਲੋਮੱਛੀ: ਭਾਈ ਮੋਹਕਮ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਯੂਨਾਈਟਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਨੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਪਰਵਾਰਕ ਪਿਛੋਕੜ ਕਾਂਗਰਸ..

Mohkam Singh

 

ਅੰਮ੍ਰਿਤਸਰ, 24 ਅਗੱਸਤ (ਸੁਖਵਿੰਦਰਜੀਤ ਸਿੰਘ ਬਹੋੜੂ): ਯੂਨਾਈਟਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਨੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਪਰਵਾਰਕ ਪਿਛੋਕੜ ਕਾਂਗਰਸ ਨਾਲ ਰਿਹਾ ਹੈ ਅਤੇ ਉਹ ਸ਼੍ਰੋਮਣੀ ਅਕਾਲੀ ਦਲ ਦਾ ਮੁਖੀ ਬਣਨ ਲਈ ਹਰ ਸੰਭਵ ਯਤਨ ਕਰ ਰਿਹਾ ਹੈ। ਸਾਕਾ ਨੀਲਾ ਤਾਰਾ ਸਮੇਂ ਵੀ ਮਜੀਠੀਆ ਪਰਵਾਰ ਕਾਂਗਰਸੀ ਸੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਮੋਹਕਮ ਸਿੰਘ ਨੇ ਕਿਹਾ ਕਿ ਗੁ. ਛੋਟਾ ਘੱਲੂਘਾਰਾ ਦੀ ਜ਼ਮੀਨ ਇਕ ਮੁਸਲਮਾਨ ਕਿਸਾਨ ਕੋਲ ਟਰੱਸਟ ਦੇ ਪ੍ਰਧਾਨ ਮਾ. ਜੌਹਰ ਸਿੰਘ ਦੇ ਦਾਦਾ ਨੇ ਤਿੰਨ ਗੁਣਾ ਵਧ 33 ਕਨਾਲ ਅਪਣੀ ਜ਼ਮੀਨ ਦੇ ਕੇ 1932-33 ਵਿਚ 11 ਕਨਾਲ ਲੈ ਕੇ ਇਸ ਸਥਾਨ 'ਤੇ ਸ਼ਹੀਦਾਂ ਦੀ ਯਾਦ ਵਿਚ ਇਕ ਯਾਦਗਾਰ ਉਸਾਰੀ ਸੀ। ਇਹ ਸਿੱਖਾਂ ਦਾ ਸ਼ਹੀਦੀ ਅਸਥਾਨ ਹੈ ਜਿਥੇ 11 ਤੋਂ ਲੈ ਕੇ 15 ਹਜ਼ਾਰ ਸਿੰਘ ਸਿੰਘਣੀਆਂ ਅਪਣੇ ਧਰਮ ਲਈ ਜੁਲਮ ਤੇ ਜਾਲਮ ਦਾ ਟਾਕਰਾ ਕਰਦੇ ਸ਼ਹੀਦ ਹੋਏ ਸਨ। ਮਾ. ਜੌਹਰ ਸਿੰਘ ਤੋਂ ਪਹਿਲਾਂ ਉਨ੍ਹਾਂ ਦੇ ਵੱਡੇ ਭਰਾ ਇਸ ਟਰੱਸਟ ਦੇ ਪ੍ਰਧਾਨ ਤੇ ਉਸ ਤੋਂ ਬਾਅਦ ਮਾਸਟਰ ਇਸ ਟਰੱਸਟ ਦੇ ਪ੍ਰਧਾਨ ਬਣੇ। ਉਨ੍ਹਾਂ ਇਲਾਕੇ ਦੀ ਵੱਡੀ ਗਿਣਤੀ ਵਿਚ ਇਕੱਤਰਤਾ ਕਰ ਕੇ ਸੰਗਤ ਦੀ ਸਲਾਹ ਨਾਲ 21 ਮੈਂਬਰੀ ਟਰੱਸਟ ਬਣਾਇਆ ਜਿਸ ਵਿਚ ਹਰ ਪ੍ਰਕਾਰ ਦੀ ਕਿਰਤ ਕਰਨ ਵਾਲੇ ਸਿੱਖਾਂ ਨੂੰ ਸ਼ਾਮਲ ਕੀਤਾ। 1973 ਵਿਚ ਟਰਸੱਟ ਨੂੰ ਰਜਿਸਟਰਡ ਵੀ ਕਰਵਾਇਆ ਤੇ 1973-74 ਇਸ ਦਾ ਪਹਿਲਾਂ ਬਜਟ ਪਾਸ ਕੀਤਾ।
ਉਨ੍ਹਾਂ ਮੰਗ ਕੀਤੀ ਕਿ 11 ਅਗਸਤ ਨੂੰ ਜੋ ਵੀ ਘਟਨਾ ਵਾਪਰੀ ਹੈ ਉਸ ਦੀ ਉਚ ਪਧਰੀ ਜਾਂਚ ਹੋਣੀ ਚਾਹੀਦੀ ਹੈ। ਇਕ 70-80 ਸਾਲ ਦੇ ਬਜ਼ੁਰਗ ਨਾਲ ਜੋ ਵਾਪਰਿਆ ਹੈ, ਉਹ ਮੰਦਭਾਗਾ ਹੈ। ਟਰਸੱਟ ਦੇ ਪ੍ਰਧਾਨ ਮਾਸਟਰ ਨੇ ਉਸ ਮੈਂਬਰ ਬੂਟਾ ਸਿੰਘ ਨੂੰ ਟਰੱਸਟ ਤੋ ਬਾਹਰ ਕਰ ਦਿਤਾ ਹੈ ਤੇ ਉਸ ਵਿਰੁਧ ਮੁਕੱਦਮਾ ਵੀ ਖ਼ੁਦ ਹੀ ਦਰਜ ਕਰਵਾਇਆ ਅਤੇ ਉਹ ਜੇਲ ਵਿਚ ਹੈ। ਜਿਹੜੇ ਸੁੱਚਾ ਸਿੰਘ ਲੰਗਾਹ ਵਰਗੇ ਦੋਸ਼ ਲਾ ਰਹੇ ਹਨ, ਉਨ੍ਹਾਂ ਨੂੰ ਪਹਿਲਾਂ ਅਪਣੀ ਪੀੜ੍ਹੀ ਥੱਲੇ ਸੋਟਾ ਫੇਰਨਾ ਚਾਹੀਦਾ ਹੈ ਕਿ ਉਸ ਦੇ ਅਪਣੇ ਕਿੰਨੇ ਪਰਵਾਰ ਹਨ? ਇਸ ਤੋ ਵੱਧ ਉਨ੍ਹਾਂ ਨੂੰ ਪੰਥ ਦੀਆ ਮਹਾਨ ਸਖਸ਼ੀਅਤਾਂ ਨੇ ਕੋਈ ਵੀ ਪਰਦਾਫਾਸ਼ ਕਰਨ ਤੋ ਰੋਕਿਆ ਹੈ। ਮਾਮਲਾ ਸਿੱਖ ਕੌਮ ਦੀ ਬਦਨਾਮੀ ਦਾ ਹੈ।