ਗਲਤ ਇਤਿਹਾਸ ਛਾਪਣ ਦਾ ਮਾਮਲਾ: ਬਲਦੇਵ ਸਿੰਘ ਸਿਰਸਾ ਨੇ ਜਾਂਚ ਕਰ ਰਹੇ ਐੱਸਪੀ ਨੂੰ ਦਿੱਤੇ ਸਬੂਤ  

ਏਜੰਸੀ

ਪੰਥਕ, ਪੰਥਕ/ਗੁਰਬਾਣੀ

ਐੱਸਪੀ ਪੀਬੀਆਈ ਜਾਂਚ ਕੋਲ ਲੇਖਕ ਮਨਜੀਤ ਸਿੰਘ ਸੋਢੀ ਅਤੇ ਪ੍ਰਕਾਸ਼ਕ ਹੋਏ ਤਲਬ  

Case of misrepresentation of history: Evidence given by Baldev Singh Sirsa to the investigating SP

 

ਮੋਹਾਲੀ - ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਫੇਜ਼ 8 ਸਥਿਤ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਹਮਣੇ "ਇਤਹਾਸ ਬਚਾਓ ਸਿੱਖੀ ਬਚਾਓ"  ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਦੀ ਅਗਵਾਈ 'ਚ ਚੱਲ ਰਿਹਾ ਹੈ ਤੇ ਮੋਰਚਾ ਅੱਜ 74ਵੇਂ ਦਿਨ ਵਿਚ ਸ਼ਾਮਲ ਹੋ ਕੇ ਖ਼ਤਮ ਹੋ ਗਿਆ ਹੈ। ਇਸ ਸਬੰਧੀ ਮੀਡੀਆ ਨੂੰ ਭੇਜੀ ਜਾਣਕਾਰੀ ਵਿਚ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਅੱਜ ਉਨ੍ਹਾਂ ਵੱਲੋਂ ਚੱਲ ਰਹੀ ਜਾਂਚ ਵਿਚ ਸ਼ਾਮਲ ਹੋ ਕੇ ਐੱਸਪੀ ਪੰਜਾਬ ਬਿਊਰੋ ਆਫ਼ ਇਨਵੈਸਟੀਗੇਸ਼ਨ ਨੂੰ +2 ਦੀ ਇਤਿਹਾਸ ਦੀ ਕਿਤਾਬ ਦੀ ਫ਼ੋਟੋ ਕਾਪੀ ਸਬੂਤ ਵਜੋਂ ਦਿੱਤੀ ਗਈ ਹੈ ਜਿਸ ਵਿਚ ਗੁਰੂ ਸਾਹਿਬਾਨ ਅਤੇ ਕੌਮੀ ਸਿੱਖ ਯੋਧਿਆਂ ਬਾਰੇ ਗ਼ਲਤ ਭਾਸ਼ਾ ਅਤੇ ਗੁਰਬਾਣੀ ਦੀਆਂ ਗਲਤ ਤੁਕਾਂ ਲਿਖੀਆਂ ਹੋਈਆਂ ਹਨ ਅਤੇ ਜੋ ਪ੍ਰੋ. ਮਨਜੀਤ ਸਿੰਘ ਸੋਢੀ ਦੀ ਲਿਖੀ ਹੋਈ ਹੈ।

ਸਿਰਸਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਡੀ.ਜੀ.ਪੀ ਪੰਜਾਬ ਨੂੰ +2 ਇਤਿਹਾਸ ਦੀ ਗ਼ਲਤ ਛਾਪੀ ਕਿਤਾਬ ਦੇ ਸਬੰਧ ਵਿਚ ਇਕ ਲਿਖਤੀ ਸ਼ਿਕਾਇਤ ਦਿੱਤੀ ਸੀ ਜਿਸ ਦੀ ਜਾਂਚ ਵਿਚ ਤਜਿੰਦਰ ਸਿੰਘ ਸੰਧੂ ਐੱਸਪੀ (ਪੀਬੀਆਈ) ਵੱਲੋਂ ਇਤਿਹਾਸ ਦੀ ਕਿਤਾਬ ਦੇ ਲੇਖਕ ਮਨਜੀਤ ਸਿੰਘ ਸੋਢੀ ਅਤੇ ਪ੍ਰਕਾਸ਼ਕ ਨੂੰ ਤਲਬ ਕੀਤਾ ਗਿਆ ਸੀ। ਜਿਨ੍ਹਾਂ ਕੋਲੋਂ ਕਿਤਾਬ ਵਿਚ ਲਿਖੇ ਤੋੜ ਮਰੋੜ ਕੇ ਇਤਿਹਾਸ ਅਤੇ ਗੁਰਬਾਣੀ ਦੀਆਂ ਛਾਪੀਆਂ ਤੁਕਾਂ ਸਬੰਧੀ ਪੁੱਛਗਿੱਛ ਕੀਤੀ ਗਈ ਅਤੇ 27 ਅਪ੍ਰੈਲ 2022 ਦਿਨ ਬੁੱਧਵਾਰ ਨੂੰ ਲਿਖਤੀ ਤੌਰ 'ਤੇ ਜਵਾਬ ਮੰਗਿਆ ਕਿ ਇਤਿਹਾਸ ਅਤੇ ਗੁਰਬਾਣੀ ਕਿਹੜੇ-ਕਿਹੜੇ ਸਰੋਤਾਂ ਤੋਂ ਲਈ ਗਈ ਹੈ ਜੋ ਤੋੜ ਮਰੋੜ ਕੇ ਛਾਪੀਆਂ ਗਈਆਂ ਹਨ। ਇਸ ਮੌਕੇ ਬਲਦੇਵ ਸਿੰਘ ਸਿਰਸਾ ਦੇ ਨਾਲ ਸੋਹਣ ਸਿੰਘ, ਸੁਖਦੇਵ ਸਿੰਘ, ਜਸਵਿੰਦਰ ਸਿੰਘ ਅਤੇ ਮਹਿਤਾਬ ਸਿੰਘ ਮੌਜੂਦ ਸਨ ।