Panthak News: ਸ਼੍ਰੋਮਣੀ ਕਮੇਟੀ ਨੇ ਉਪ ਨਿਯਮ ਬਣਾ ਕੇ ਅਕਾਲ ਤਖ਼ਤ ਦੇ ਜਥੇਦਾਰਾਂ ਦਾ ਬੇੜਾ ਗਰਕ ਕੀਤਾ ਹੈ : ਭਾਈ ਰਣਜੀਤ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

Panthak News: 'ਮਹਾਰਾਜਾ ਰਣਜੀਤ ਸਿੰਘ ਦੇ ਸਮਿਆਂ ਦਾ ਅਕਾਲ ਤਖ਼ਤ ਕੁੱਝ ਹੋਰ ਸੀ'

Former Jathedar of Akal Takht Bhai Ranjit Singh

The Shiromani Committee has made a bye-law to hold the Jathedars of the Akal Takht : ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਜਥੇਦਾਰਾਂ ਵਲੋਂ ਅਕਾਲ ਤਖ਼ਤ ’ਤੇ ਸੱਦ ਕੇ 15 ਦਿਨ ’ਚ ਗ਼ਲਤੀਆਂ ਦਾ ਸਪੱਸ਼ਟੀਕਰਨ ਮੰਗੇ ਜਾਣ ਬਾਰੇ ਕਿਹਾ ਕਿ ਇਸ ਨਾਲ ਕੁੱਝ ਨਹੀਂ ਹੋਣ ਵਾਲਾ। ਉਨ੍ਹਾਂ ਕਿਹਾ ਕਿ ਸੁਖਬੀਰ ਤੇ ਵਿਰੋਧੀਆਂ ਨੂੰ ਸੇਵਾ ਲਾ ਕੇ ਬਾਅਦ ’ਚ ਇਕੱਠੇ ਹੋਣ ਹੋਣ ਲਈ ਕਹਿ ਦਿਤਾ ਜਾੇਵਗਾ। ਇਕ ਟੀਵੀ ਇੰਟਰਵੀਊ ’ਚ ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਮਿਆਂ ਦਾ ਅਕਾਲ ਤਖ਼ਤ ਕੁੱਝ ਹੋਰ ਸੀ ਪਰ ਮੌਜੂਦਾ ਸ਼੍ਰੋਮਣੀ ਕਮੇਟੀ ਨੇ ਤਾਂ ਉਪ ਨਿਯਮ ਬਣਾ ਕੇ ਬੇੜਾ ਗਰਕ ਕਰ ਦਿਤਾ ਹੈ। 

ਉਨ੍ਹਾਂ ਕਿਹਾ ਕਿ ਗੁਰੂਆਂ ਵਲੋਂ ਦਿਤੇ ਪੰਥ ਤੇ ਗ੍ਰੰਥ ਦੇ ਸਿਧਾਂਤ ਨੂੰ ਪਾਸੇ ਕਰ ਕੇ ਜਥੇਦਾਰਾਂ ਨੂੰ ਮਾਲਕ ਤੋਂ ਨੌਕਰ ਬਣਾ ਦਿਤਾ ਹੈ। ਆਪਣਿਆਂ ਨੂੰ ਪੰਥ ਰਤਨ ਤੇ ਫਖ਼ਰ ਏ ਕੌਮ ਦਿਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਬਾਦਲ ਤਖ਼ਤ ਉਪਰ ਅਬਦਾਲੀ ਵਾਂਗ ਆਉਂਦੇ ਰਹੇ ਹਨ ਅਤੇ ਹੁਣ ਸੁਖਬੀਰ ਬਾਦਲ ਦੇ ਪੱਲੇ ਜਦ ਕੱਖ ਨਹੀਂ ਰਿਹਾ ਤਾਂ ਨਿਮਾਣਾ ਸਿੱਖ ਬਣ ਕੇ ਜਾਣ ਦੀ ਗੱਲ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਅਕਾਲੀਆਂ ਦੇ ਗੁਨਾਹ ਮਾਫ਼ੀਯੋਗ ਨਹੀਂ।

ਇਹ ਜਾਣੇ ਅਣਜਾਣੇ ’ਚ ਬੱਜਰ ਗੁਨਾਹ ਹਨ। ਉਨ੍ਹਾਂ ਕਿਹਾ ਕਿ ਜਥੇਦਾਰ ਅਗਰ ਇਨ੍ਹਾਂ ਨੂੰ ਕੌਮ ਦੇ ਮਗਰੋਂ ਹੀ ਲਾਹ ਦੇਣ ਤਾਂ ਇਹ ਬਹੁਤ ਵੱਡੀ ਸੇਵਾ ਹੋਵੇਗੀ। ਉਲ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸੱਭ ਤੋਂ ਵੱਡਾ ਇਲਜ਼ਾਮ ਹੈ। ਅਕਾਲੀ ਦਲ ਦੇ ਰਾਜ ’ਚ ਚੈਲੰਜ ਕਰ ਕੇ ਬੇਅਦਬੀ ਕੀਤੀ ਗਈ ਪਰ ਉਸ ਸਮੇਂ ਦੀ ਸਰਕਾਰ ਨੇ ਉਲਟਾ ਰੋਸ ਕਰ ਰਹੇ ਸ਼ਾਂਤਮਈ ਸਿੱਖਾਂ ਉਪਰ ਗੋਲੀਆਂ ਚਲਾਈਆਂ ਅਤੇ ਬੇਅਦਬੀ ਕਰਨ ਵਾਲਿਆਂ ਨੂੰ ਸ਼ਰਨ ਦਿਤੀ। ਸਿੱਖ ਮੁੰਡਿਆਂ ਨੂੰ ਨਜਾਇਜ਼ ਮਾਰਨ ਵਾਲੇ ਸੈਣੀ ਨੂੰ ਡੀਜੀਪੀ ਲਾਇਆ। ਇਜਹਾਰ ਆਲਮ ਨੂੰ ਪਾਰਟੀ ’ਚ ਅਹੁਦਾ ਦਿਤਾ ਤੇ ਉਸ ਦੀ ਪਤਨੀ ਨੂੰ ਸਰਕਾਰ ’ਚ ਸੰਸਦੀ ਸਕੱਤਰ ਲਾਇਆ। ਕੌਮ ਨੂੰ ਇਨ੍ਹਾਂ ਨੇ ਮਿੱਟੀ ’ਚ ਰੋਲ ਦਿਤਾ ਹੈ ਅਤੇ ਇਨ੍ਹਾਂ ਦੇੇ ਬੱਜਰ ਗੁਨਾਹ ਬਿਲਕੁਲ ਵੀ ਮਾਫ਼ੀਯੋਗ ਨਹੀਂ ਹਨ।