ਖ਼ਤਰਾ ਲੰਗਰ ਨੂੰ ਜੀ.ਐਸ.ਟੀ ਤੋਂ ਨਹੀਂ, ਸ਼੍ਰੋਮਣੀ ਕਮੇਟੀ 'ਤੇ ਲੱਗੇ 'ਬਾਦਲ ਸਰਵਿਸ ਟੈਕਸ' ਤੋ : ਰੰਧਾਵਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸ਼੍ਰ੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਸ. ਕੁਲਵੰਤ ਸਿੰਘ ਨੇ ਕਿਹਾ ਹੈ ਕਿ ਕਮੇਟੀ ਨੂੰ ਖ਼ਤਰਾ ਜੀ ਐਸ ਟੀ ਤੋਂ ਨਹੀਂ ਬਲਕਿ ਬੀ ਐਸ ਟੀ ਭਾਵ ਬਾਦਲ ਸਰਵਿਸ ਟੈਕਸ ਤੋਂ ਹੈ......

Kulwant Singh Randhawa

ਤਰਨਤਾਰਨ : ਸ਼੍ਰ੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਸ. ਕੁਲਵੰਤ ਸਿੰਘ ਨੇ ਕਿਹਾ ਹੈ ਕਿ ਕਮੇਟੀ ਨੂੰ ਖ਼ਤਰਾ ਜੀ ਐਸ ਟੀ ਤੋਂ ਨਹੀਂ ਬਲਕਿ ਬੀ ਐਸ ਟੀ ਭਾਵ ਬਾਦਲ ਸਰਵਿਸ ਟੈਕਸ ਤੋਂ ਹੈ। ਅੱਜ ਜਾਰੀ ਬਿਆਨ ਵਿਚ ਸ. ਰੰਧਾਵਾ ਨੇ ਅੰਕੜੇ ਦਿੰਦੇ ਹੋਏ ਦਸਿਆ ਕਿ ਕੇਂਦਰ ਸਰਕਾਰ ਨੇ ਅਪਣੇ ਇਕ ਨੋਟੀਫ਼ੀਕੇਸ਼ਨ ਰਾਹੀਂ ਮੁਫ਼ਤ ਭੋਜਨ ਦੇਣ ਵਾਲੀਆਂ ਖ਼ੈਰਾਇਤੀ ਸੰਸਥਾਵਾਂ ਨੂੰ ਸੇਵਾ ਭੋਜ ਯੋਜਨਾ ਰਾਹੀਂ ਜੀ ਐਸ ਟੀ ਬਦਲੇ ਆਰਥਕ ਸਹਾਇਤਾ ਦੇਣ ਦਾ ਫ਼ੈਸਲਾ ਕੀਤਾ। ਸੇਵਾ ਭੋਜ ਅਤੇ ਗੁਰੂ ਦੇ ਲੰਗਰ ਵਿਚ ਜ਼ਮੀਨ ਅਸਮਾਨ ਦਾ ਅੰਤਰ ਹੈ। ਗੁਰੂ ਕਾ ਲੰਗਰ ਸਿਰਫ਼ ਸੰਗਤਾਂ ਦੇ ਦਸਾਂ ਨਹੁੰਆਂ ਦੀ ਕਮਾਈ ਵਿਚੋਂ ਦਿਤੇ ਸਹਿਯੋਗ ਰਾਹੀਂ ਚਲਦਾ ਹੈ। 

ਸਿੱਖ ਇਤਿਹਾਸ ਵਿਚ ਗੁਰੂ ਕਾਲ ਦੀਆਂ ਕਈ ਘਟਨਾਵਾਂ ਮਿਲਦੀਆਂ ਹਨ ਜਿਸ ਤੋਂ ਲੰਗਰ ਜਾਂ ਗੁਰਦਵਾਰੇ ਦੀ ਸੇਵਾ ਸੰਭਾਲ ਲਈ ਉਸ ਸਮੇਂ ਦੀਆਂ ਸਰਕਾਰਾਂ ਅਤੇ ਸਰਮਾਏਦਾਰਾਂ ਵਲੋਂ ਕੀਤੀਆਂ ਪੇਸ਼ਕਸ਼ਾਂ ਬਹੁਤ ਨਿਮਰਤਾ ਅਤੇ ਦ੍ਰਿੜਤਾ ਨਾਲ ਠੁਕਰਾਅ ਦਿਤੀਆਂ ਗਈਆਂ। ਇਸ ਪ੍ਰੰਪਰਾ ਨੂੰ ਚਾਲੂ ਰਖਿਆ ਜਾਣਾ ਚਾਹੀਦਾ ਹੈ। ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਲੰਗਰ ਦੀ ਗੱਲ ਕਰੀਏ ਤਾਂ ਸਾਲ 2018-2019 ਦੇ ਸਾਲਾਨਾ ਬਜਟ ਵਿਚ ਸੰਗਤਾਂ ਵਲੋਂ ਨਕਦ ਸਹਾਇਤਾ ਤੀਹ ਕਰੋੜ ਰੁਪਏ ਅਤੇ ਚੜ੍ਹਤ ਜਿਨਸ ਦਸ ਕਰੋੜ ਰੁਪਏ ਭਾਵ ਚਾਲੀ ਕਰੋੜ ਰੁਪਏ ਸੰਗਤਾਂ ਵਲੋਂ ਦਿਤੇ ਜਾਣੇ ਹਨ

ਅਤੇ ਇਸ ਦੇ ਮੁਕਾਬਲੇ ਖ਼ਰਚ ਲੰਗਰ 34 ਕਰੋੜ ਰੁਪਏ ਰੱਖਿਆ ਗਿਆ ਹੈ। ਜੇਕਰ ਧਨਵਾਦ ਹੀ ਕਰਨਾ ਹੈ ਗੁਰੂ ਦੀਆਂ ਸੰਗਤਾਂ ਦਾ ਕਰਨਾ ਬਣਦਾ ਹੈ। ਸਰਕਾਰੀ ਸਹਾਇਤਾ ਦੀ ਲੋੜ ਹੀ ਨਹੀਂ। ਸੇਵਾ ਭੋਜ ਯੋਜਨਾ ਰਾਹੀਂ ਗੁਰੂ ਕੇ ਲੰਗਰ ਨੂੰ ਕੋਈ ਰਕਮ ਮਿਲਣ ਦੀ ਸੰਭਾਵਨਾ ਨਹੀਂ ਪ੍ਰੰਤੂ ਇਸ ਦਾ ਢਿੰਡੋਰਾ ਪਿੱਟਣ ਲਈ ਸ਼੍ਰੋਮਣੀ ਕਮੇਟੀ ਵਲੋਂ ਮੋਦੀ ਸਰਕਾਰ ਅਤੇ ਬਾਦਲ ਪ੍ਰਵਾਰ ਦਾ ਧਨਵਾਦ ਕਰਦੇ ਲੱਖਾਂ ਰੁਪਏ ਦੇ ਇਸ਼ਿਤਹਾਰ ਅਖ਼ਬਾਰਾਂ ਵਿਚ ਛਪਵਾਏ ਅਤੇ ਅੰਤਿੰ੍ਰਗ ਕਮੇਟੀ ਦੇ ਮਤਾ ਨੰਬਰ 439 ਮਿਤੀ 2.6.2018 ਸਿਆਸੀ ਲਾਭ ਲੈਣ ਹਿਤ ਬਾਦਲ ਪ੍ਰਵਾਰ ਦਾ ਧਨਵਾਦ ਕੀਤਾ ਹੈ।

ਲੰਗਰ ਲਈ ਸਹਾਇਤਾ ਦੇਣ ਵਾਲੀਆਂ ਸੰਗਤਾਂ ਬਾਰੇ ਇਕ ਲਫ਼ਜ਼ ਵੀ ਨਹੀਂ ਬੋਲਿਆ। ਸ਼ਾਇਦ 92 ਲੱਖ ਤੋਂ ਕਰੋੜ ਦਾ ਅੰਕੜਾ ਪਾਰ ਕਰਨਾ ਜ਼ਰੂਰੀ ਸੀ। ਸਪਸ਼ਟ ਹੈ ਕਿ ਗੁਰੂ ਰਾਮਦਾਸ ਲੰਗਰ ਉਪਰ ਕੇਂਦਰ ਤੇ ਸੂਬਾ ਸਰਕਾਰ ਵਲੋਂ ਲਾਇਆ ਜਾ ਰਿਹਾ ਜੀ.ਐਸ.ਟੀ., ਗੁਰੂ ਕੀਆਂ ਸੰਗਤਾਂ ਵਲੋਂ ਭੇਟ ਕੀਤੀ ਮਾਇਆ ਤੇ ਰਸਦਾਂ ਸਾਹਮਣੇ ਕੁੱਝ ਵੀ ਨਹੀਂ, ਬੀ ਐਸ ਟੀ (ਬਾਦਲ ਸਰਵਿਸ ਟੈਕਸ)।