Panthak News: ਪੰਥ ਪ੍ਰਸਿੱਧ ਢਾਡੀ ਜੱਥੇ ਗਿਆਨੀ ਸੋਹਨ ਸਿੰਘ ਸੇਵਕ ਦਾ ਇਟਲੀ ’ਚ ਵਿਸ਼ੇਸ਼ ਸਨਮਾਨ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਗਿਆਨੀ ਸੋਹਨ ਸਿੰਘ ਸੇਵਕ ਪਿਛਲੇ ਦਿਨਾਂ ਤੋਂ ਇਟਲੀ ਵਿਚ ਸਥਿਤ ਅਨੇਕਾਂ ਗੁਰਦੁਆਰਿਆਂ ਵਿਚ ਸੰਗਤ ਨੂੰ ਸਿੱਖ ਇਤਿਹਾਸ ਸਰਵਣ ਕਰਵਾ ਚੁੱਕੇ ਹਨ।

Giani Sohan Singh Sewak jatha special honour in Italy

Panthak News: ਪ੍ਰਚਾਰ ਹਿੱਤ ਯੂਰਪ ਟੂਰ ਤਹਿਤ ਇਟਲੀ ਪਹੁੰਚੇ ਸਿੱਖ ਪੰਥ ਦੇ ਪ੍ਰਸਿੱਧ ਢਾਡੀ ਜੱਥੇ ਗਿਆਨੀ ਸੋਹਨ ਸਿੰਘ ਸੇਵਕ ਦਾ ਇਟਲੀ ਦੇ ਮਾਨਤੋਵਾ ਵਿਚ ਗੁਰਦੁਆਰਾ ਸੁਖਮਨੀ ਸਾਹਿਬ ਸੁਜਾਰਾ ਵਿਖੇ ਗੋਲਡ ਮੈਡਲ ਨਾਲ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾਗੱਦੀ ਨੂੰ ਸਮਰਪਿਤ ਸਜਾਏ ਦੀਵਾਨਾਂ ਦੀ ਸਮਾਪਤੀ ਮੌਕੇ ਗਿਆਨੀ ਸੋਹਨ ਸਿੰਘ ਸੇਵਕ ਦੇ ਢਾਡੀ ਜੱਥੇ ਨੂੰ ਸਨਮਾਨਿਤ ਕਰਨ ਸਮੇਂ ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਸੁਖਮਨੀ ਸਾਹਿਬ ਸੁਜਾਰਾ ਅਤੇ ਵੱਡੀ ਗਿਣਤੀ ਵਿਚ ਸੰਗਤ ਹਾਜ਼ਰ ਸੀ।

ਇਸ ਮੌਕੇ ਪ੍ਰਬੰਧਕ ਕਮੇਟੀ ਨੇ ਦਸਿਆ ਕਿ ਜੱਥੇ ਵਲੋਂ ਸਿੱਖ ਕੌਮ ਦੀ ਚੜਦੀਕਲ੍ਹਾ ਲਈ ਕੀਤੀਆਂ ਜਾ ਰਹੀਆਂ ਸੇਵਾਵਾਂ ਨੂੰ ਵੇਖਦਿਆਂ ਉਨ੍ਹਾਂ ਨੂੰ ਇਹ ਸਨਮਾਨ ਦਿਤਾ ਗਿਆ ਹੈ। ਇਸ ਮੌਕੇ ਬੋਲਦਿਆਂ ਗਿਆਨੀ ਗਿਆਨੀ ਸੋਹਨ ਸਿੰਘ ਸੇਵਕ ਨੇ ਆਖਿਆ ਕਿ ਉਹ ਗੁਰੂ ਸਾਹਿਬ ਦੁਆਰਾ ਬਖਸ਼ਿਸ਼ ਕਲਾ ਨਾਲ ਸੰਗਤਾਂ ਦੀ ਸੇਵਾ ਕਰ ਰਹੇ ਹਨ ਤੇ ਇਟਲੀ ਦੀਆਂ ਸੰਗਤਾਂ ਵਲੋਂ ਦਿਤੇ ਪਿਆਰ ਤੇ ਸਤਿਕਾਰ ਲਈ ਸਮੂਹ ਸੰਗਤ ਦੇ ਧੰਨਵਾਦੀ ਹਨ, ਜਿਨ੍ਹਾਂ ਨੇ ਨਿਮਾਣਿਆਂ ਨੂੰ ਮਾਣ ਬਖਸ਼ਿਆ। ਦੱਸਣਯੋਗ ਹੈ ਕਿ ਵਿਦੇਸ਼ਾਂ ਵਿਚ ਸਿੱਖੀ ਪ੍ਰਚਾਰ ਦੇ ਮਨੋਰਥ ਨਾਲ ਗਿਆਨੀ ਸੋਹਨ ਸਿੰਘ ਸੇਵਕ ਪਿਛਲੇ ਦਿਨਾਂ ਤੋਂ ਇਟਲੀ ਵਿਚ ਸਥਿਤ ਅਨੇਕਾਂ ਗੁਰਦੁਆਰਿਆਂ ਵਿਚ ਸੰਗਤ ਨੂੰ ਸਿੱਖ ਇਤਿਹਾਸ ਸਰਵਣ ਕਰਵਾ ਚੁੱਕੇ ਹਨ।

(For more news apart from Giani Sohan Singh Sewak jatha special honour in Italy, stay tuned to Rozana Spokesman)