ਪੜਤਾਲ ਵਿਚ ਸ਼ਾਮਲ ਹੋ ਕੇ, ਟਾਈਟਲਰ ਵਿਰੁਧ ਸਬੂਤ ਦਿਆਂਗਾ : ਜੀ ਕੇ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸਿੱਖ ਕਤਲੇਆਮ ਦੇ ਮਾਮਲੇ ਵਿਚ ਪਿਛਲੇ ਸਾਲ ਵੀਡੀਉ ਟੁਕੜੇ ਜਾਰੀ ਕਰ ਕੇ, ਜਗਦੀਸ਼ ਟਾਈਟਲਰ 'ਤੇ 100 ਸਿੱਖਾਂ ਦਾ ਅਖੌਤੀ ਕਤਲੇਆਮ ਕਰਵਾਉਣ ਦੇ ਦੋਸ਼ ਲਾਉੇਣ ਦੇ.....

Manjeet Singh G K

ਨਵੀਂ ਦਿੱਲੀ : ਸਿੱਖ ਕਤਲੇਆਮ ਦੇ ਮਾਮਲੇ ਵਿਚ ਪਿਛਲੇ ਸਾਲ ਵੀਡੀਉ ਟੁਕੜੇ ਜਾਰੀ ਕਰ ਕੇ, ਜਗਦੀਸ਼ ਟਾਈਟਲਰ 'ਤੇ 100 ਸਿੱਖਾਂ ਦਾ ਅਖੌਤੀ ਕਤਲੇਆਮ ਕਰਵਾਉਣ ਦੇ ਦੋਸ਼ ਲਾਉੇਣ ਦੇ ਮਾਮਲੇ ਵਿਚ ਕ੍ਰਾਈਮ ਬ੍ਰਾਂਚ ਨੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ.ਮਨਜੀਤ ਸਿੰਘ ਜੀ ਕੇ, ਨੂੰ ਪੁਛਗਿਛ ਲਈ ਨੋਟਿਸ ਜਾਰੀ ਕੀਤਾ ਹੈ। ਵੀਡੀਉ ਟੁਕੜੇ ਜਾਰੀ ਹੋਣ ਪਿਛੋਂ ਅਦਾਲਤ ਵਿਚ ਪਹੁੰਚ ਕਰ ਕੇ, ਟਾਈਟਲਰ ਨੇ ਸ.ਜੀ.ਕੇ. ਵਿਰੁਧ ਛੇੜਛਾੜ ਕਰ ਕੇ, ਵੀਡੀਉ ਜਾਰੀ ਕਰਨ ਦਾ ਦੋਸ਼ ਲਾਇਆ ਸੀ ਤੇ ਐਫ਼ਾਈਆਰ ਦਰਜ ਕਰਵਾ ਦਿਤੀ ਸੀ। 

ਸ.ਮਨਜੀਤ ਸਿੰਘ ਜੀ ਕੇ ਨੇ ਸਪਸ਼ਟ ਕੀਤਾ ਹੈ ਕਿ ਟਾਈਟਲਰ ਦੇ ਮਾਮਲੇ ਵਿਚ ਉਹ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਦੀ ਪੜਤਾਲ ਵਿਚ ਸ਼ਾਮਲ ਹੋਣਗੇ ਤੇ ਸਾਰੇ ਸਬੂਤ ਸੌਂਪਣਗੇ।  ਉਨ੍ਹਾਂ ਕਿਹਾ, “ਜੋ ਵੀਡੀਉ ਟੁਕੜੇ ਉਨ੍ਹਾਂ 5 ਫ਼ਰਵਰੀ 2018 ਨੂੰ ਜਾਰੀ ਕੀਤੇ ਸਨ, ਉਸ ਦਾ ਅਹਿਮ ਕਿਰਦਾਰ ਚੌਹਾਨ ਸਾਨੂੰ 26 ਮਾਰਚ 2018 ਨੂੰ ਕਮੇਟੀ ਦਫ਼ਤਰ ਵਿਚ ਮਿਲਿਆ ਸੀ ਤੇ ਉਸ ਨੇ ਵੀਡੀਉ ਟੁਕਵਿਆਂ ਦੀ ਅਸਲੀਅਤ ਦੀ ਪ੍ਰੋੜ੍ਹਤਾ ਕੀਤੀ ਸੀ।''

ਉਨ੍ਹਾਂ ਇਕ ਸਾਲ ਪਹਿਲਾਂ ਟਾਈਟਲਰ ਵਿਰੁਧ ਵੀ ਪੁਲਿਸ ਨੂੰ ਸ਼ਿਕਾਇਤ ਦਿਤੀ ਸੀ, ਪਰ ਅਜੇ ਤਕ ਉਸ ਵਿਰੁਧ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ ਜਿਸ 'ਤੇ ਜੀ ਕੇ ਨੇ ਕਿਹਾ, ਟਾਈਟਲਰ ਵਿਰੁਧ ਇਕ ਸਾਲ ਪਹਿਲਾਂ ਮਾਮਲਾ ਦਰਜ ਹੋ ਜਾਣਾ ਚਾਹੀਦਾ ਸੀ, ਪਰ ਹੁਣ ਸਾਰੇ ਸਬੂਤ ਉਹ ਪੜਤਾਲ ਵਿਚ ਸੌਂਪ ਕੇ ਟਾਈਟਲਰ ਨੂੰ ਜੇਲ ਭਿਜਵਾਉਣਗੇ।