ਧਾਗਾ ਕੰਪਨੀ ਨੇ ਰੀਲ੍ਹ ਦੇ ਰੋਲ 'ਤੇ ਗੁਰਬਾਣੀ ਵਾਲਾ ਪਤਰਾ ਲਗਾ ਕੇ ਕੀਤੀ ਬੇਅਦਬੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਧਾਗਾ ਕੰਪਨੀ ਵਲੋਂ ਰੀਲ ਦੇ ਰੋਲ 'ਤੇ ਗੁਰਬਾਣੀ ਦਾ ਪਤਰਾ ਲਗਾ ਕੇ ਕੀਤੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਨਿਊ ਚੰਡੀਗੜ੍ਹ ਨੇੜਲੇ ਪਿੰਡ ਨੱਗਲ.....

Bhai Rajinder Singh

ਕੁਰਾਲੀ/ਮਾਜਰੀ : ਧਾਗਾ ਕੰਪਨੀ ਵਲੋਂ ਰੀਲ ਦੇ ਰੋਲ 'ਤੇ ਗੁਰਬਾਣੀ ਦਾ ਪਤਰਾ ਲਗਾ ਕੇ ਕੀਤੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਨਿਊ ਚੰਡੀਗੜ੍ਹ ਨੇੜਲੇ ਪਿੰਡ ਨੱਗਲ ਦੇ ਗੁਰੂ ਘਰ ਦੇ ਗ੍ਰੰਥੀ ਭਾਈ ਰਜਿੰਦਰ ਸਿੰਘ ਪੜੌਲ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦਸਿਆ ਕਿ ਇਸ ਪਿੰਡ ਦੇ ਇਕ ਪਰਵਾਰ ਨੇ ਕਪੜੇ ਸਿਲਾਈ ਕਰਨ ਲਈ ਰੀਲ੍ਹਾ ਦਾ ਡੱਬਾ ਲਿਆਂਦਾ ਸੀ ਜਿਸ ਵਿਚੋਂ ਇਕ ਰੀਲ ਜਿਸ 'ਚ ਗੱਤੇ ਦੇ ਰੋਲ 'ਤੇ ਜੋ ਧਾਗਾ ਲਪੇਟਿਆ ਹੁੰਦਾ ਹੈ, ਉਸ ਰੋਲ 'ਤੇ ਲਗਾਏ ਪੇਪਰ 'ਤੇ ਸੁਖਮਨੀ ਸਾਹਿਬ ਦੀ ਗੁਰਬਾਣੀ ਅੰਕਿਤ ਸੀ ਜਿਸ ਨੂੰ ਪਰਵਾਰ ਗੁਰੂ ਘਰ ਵਿਖੇ ਲੈ ਕੇ ਆਇਆ।

ਪਰਵਾਰ ਅਨੁਸਾਰ ਉਹ ਸਿਲਾਈ ਲਈ ਸਮਾਨ ਅਲੱਗ-ਅਲੱਗ ਥਾਵਾਂ ਤੋਂ ਖ਼ਰੀਦ ਕੀਤਾ ਸੀ। ਇਸ ਲਈ ਇਸ ਬਾਰੇ ਉਨ੍ਹਾਂ ਨੂੰ ਯਾਦ ਨਹੀਂ ਕਿ ਕਿਥੋਂ ਖ਼ਰੀਦਿਆ ਤੇ ਨਾ ਹੀ ਇਸ ਉਤੇ ਕਿਸੇ ਕੰਪਨੀ ਦਾ ਨਾਮ ਅੰਕਿਤ ਹੈ। ਉਨ੍ਹਾਂ ਅੱਗੇ ਇਸ ਬਾਰੇ ਧਾਰਮਕ ਸੰਸਥਾਵਾਂ ਨੂੰ ਜਾਣੂ ਕਰਵਾਇਆ। ਇਸ ਬਾਰੇ ਸੂਚਨਾ ਮਿਲਣ 'ਤੇ ਸਤਿਕਾਰ ਕਮੇਟੀ ਆਗੂ ਭਾਈ ਇਕਬਾਲ ਸਿੰਘ, ਬਲਾਕ ਦੇ ਮੁੱਖ ਸੇਵਾਦਾਰ ਭਾਈ ਹਰਜੀਤ ਸਿੰਘ ਹਰਮਨ,

ਬਾਬਾ ਭੁਪਿੰਦਰ ਸਿੰਘ ਮਾਜਰਾ ਤੇ ਨੌਜਵਾਨ ਆਗੂ ਗੁਰਮੀਤ ਸਿੰਘ ਸ਼ਾਟੂ ਨੇ ਸ਼੍ਰੋਮਣੀ ਕਮੇਟੀ ਤੋਂ ਇਸ ਸਬੰਧੀ ਕਾਰਵਾਈ ਅਤੇ ਅਜਿਹਾ ਵਾਪਰਨ ਤੋਂ ਰੋਕਣ ਲਈ ਹਰ ਕੰਪਨੀ ਨੂੰ ਲੈਟਰ ਭੇਜ ਕੇ ਇਸ ਬਾਰੇ ਸਖ਼ਤ ਹਦਾਇਤ ਕਰਨ ਤੇ ਅਜਿਹਾ ਕਰਨ ਤੋਂ ਰੋਕਣ 'ਤੇ ਪੈਰਵਾਈ ਸਬੰਧੀ ਪੱਕੇ ਤੌਰ 'ਤੇ ਵਿਸ਼ੇਸ਼ ਕਮੇਟੀ ਬਣਾਉਣ ਅਪੀਲ ਕੀਤੀ। ਇਨ੍ਹਾਂ ਆਗੂਆਂ ਨੇ ਦੁਕਾਨਦਾਰਾਂ ਤੋਂ ਲੋਕਾਂ ਨੂੰ ਵੀ ਹਰ ਸਮਾਨ ਲੈਣ ਸਮੇਂ ਕੰਪਨੀਆਂ ਦੀਆਂ ਅਜਿਹੀਆਂ ਹਰਕਤਾਂ ਬਾਰੇ ਤੁਰਤ ਧਿਆਨ ਦੇਣ ਦੀ ਅਪੀਲ ਕੀਤੀ।