ਸੁਖਵਿੰਦਰ ਕੌਰ ਵਿਰੁਧ ਮਾਮਲਾ ਦਰਜ ਕਰੇ ਸਰਕਾਰ : ਪੰਜਾਬ ਸਿੱਖ ਕੌਂਸਲ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਅਤੇ ਪਾਵਨ ਸਰੂਪਾਂ ਨੂੰ ਤਰੋੜ-ਮਰੋੜ ਕੇ ਛਾਪਣ ਅਤੇ ਵੰਡੇ ਜਾਣ ਦਾ ਪੰਜਾਬ ਸਿੱਖ ਕੌਂਸਲ ਨੇ ਗੰਭੀਰ ਨੋਟਿਸ

images

ਪਟਿਆਲਾ, 18 ਅਗੱਸਤ (ਰਣਜੀਤ ਰਾਣਾ ਰੱਖੜਾ) : ਸੂਬੇ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਅਤੇ ਪਾਵਨ ਸਰੂਪਾਂ ਨੂੰ ਤਰੋੜ-ਮਰੋੜ ਕੇ ਛਾਪਣ ਅਤੇ ਵੰਡੇ ਜਾਣ ਦਾ ਪੰਜਾਬ ਸਿੱਖ ਕੌਂਸਲ ਨੇ ਗੰਭੀਰ ਨੋਟਿਸ ਲਿਆ ਹੈ।
ਅੱਜ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਪੰਜਾਬ ਸਿੱਖ ਕੌਂਸਲ ਦੇ ਪ੍ਰਧਾਨ ਮੋਹਨ ਸਿੰਘ ਕਰਤਾਰਪੁਰ ਨੇ ਕਿਹਾ ਕਿ ਬੀਤੇ ਲੰਮੇ ਸਮੇਂ ਤੋਂ ਸੂਬੇ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀ ਘਟਨਾਵਾਂ ਰੁਕਣ ਦਾ ਨਾ ਲੈ ਰਹੀਆਂ ਅਤੇ ਅੱਜ ਤਕ ਸੂਬਾ ਸਰਕਾਰ ਬੇਅਦਬੀ ਕਰਨ ਵਾਲੇ ਦੋਸ਼ੀਆਂ ਵਿਅਕਤੀਆਂ ਨੂੰ ਬੇਨਕਾਬ ਕਰ ਸਕੀ ਹੈ।
ਕੌਂਸਲ ਦੇ ਆਗੂਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਤਰੋੜ-ਮਰੋੜ ਕੇ ਵੰਡਣ ਵਾਲਿਆਂ ਦੀ ਨਿਖੇਧੀ ਕਰਦਿਆਂ ਮੰਗ ਕੀਤੀ ਹੈ ਕਿ ਬੀਬੀ ਸੁਖਵਿੰਦਰ ਕੌਰ ਸੱਗੂ ਪਿੰਡ ਖਾਣੀ ਜ਼ਿਲ੍ਹਾ ਫ਼ਰੀਦਕੋਟ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਬਿਨਾਂ ਰਾਗ ਮਾਲਾ ਤੋਂ ਤਿਆਰ ਕਰ ਕੇ ਵੰਡਣਾ ਮੰਦਭਾਗਾ ਹੈ ਜਿਸ ਵਿਰੁਧ ਸਰਕਾਰ ਅਤੇ ਪ੍ਰਸ਼ਾਸਨ ਨੂੰ ਦੋਸ਼ੀ ਬੀਬੀ ਸੁਖਵਿੰਦਰ ਸਿੰਘ ਕੌਰ ਸੱਗੂ ਵਿਰੁਧ ਮਾਮਲਾ ਦਰਜ ਕਰਨਾ ਚਾਹੀਦਾ ਹੈ।  ਉਨ੍ਹਾਂ ਕਿਹਾ ਕਿ 2012 'ਚ ਸੁਪਰੀਮ ਕੋਰਟ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜਗਦੀ ਜੋਤ ਦਾ ਦਰਜਾ ਦਿਤਾ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਛੇੜਛਾੜ ਅਤੇ ਬੇਅਦਬੀ ਕਰਨ ਵਾਲੇ ਲਗਾਤਾਰ ਵਿਵਾਦਤ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ ਜਿਨ੍ਹਾਂ ਨੂੰ ਬਖ਼ਸ਼ਿਆ ਨਹੀਂ ਜਾਣਾ ਚਾਹੀਦਾ।
ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਮਹਾਨ ਗੁਰੂ ਹਨ ਅਤੇ ਗੁਰੂ ਦਸਮੇਸ਼ ਪਿਤਾ ਨੇ ਸਮੁੱਚੀ ਲੋਕਾਈ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਨ ਦਾ ਮਾਰਗ ਵਿਖਾਇਆ ਹੈ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਸਭਨਾਂ ਦੇ ਗੁਰੂ ਹਨ।
ਉਨ੍ਹਾਂ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਬੀਬੀ ਸੁਖਵਿੰਦਰ ਕੌਰ ਸੱਗੂ ਵੱਲੋਂ ਬਗੈਰ ਰਾਗ ਮਾਲਾ ਤੋਂ ਤਿਆਰ ਕੀਤੇ ਗ੍ਰੰਥਾਂ ਨੂੰ ਜ਼ਬਤ ਕਰਨਾ ਚਾਹੀਦਾ ਹੈ ਅਤੇ ਅਕਾਲ ਤਖ਼ਤ ਵਿਖੇ ਜਮਾਂ ਕਰਵਾਉਣੇ ਚਾਹੀਦੇ ਹਨ।