Kuldeep Singh Gargajj News : ਗਾਤਰਾ ਲਾਹੁਣ ਵਾਲੇ ਗ੍ਰੰਥੀ ਸਿੰਘ ਨਾਲ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕੀਤੀ ਗੱਲਬਾਤ
Kuldeep Singh Gargajj News : ਸਿੱਖੀ ’ਚ ਪ੍ਰਪੱਕ ਰਹਿਣ ਲਈ ਕੀਤਾ ਦ੍ਰਿੜ੍ਹ
Jathedar Kuldeep Singh Gargajj had a conversation with the Granthi Singh who removed the Gatra News in Punjabi : ਗਾਤਰਾ ਲਾਹੁਣ ਵਾਲੇ ਗ੍ਰੰਥੀ ਸਿੰਘ ਨਾਲ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਅੱਜ ਗੱਲਬਾਤ ਕੀਤੀ ਹੈ। ਉਨ੍ਹਾਂ ਗ੍ਰੰਥੀ ਸਿੰਘ ਨੂੰ ਸਿੱਖੀ ’ਚ ਪ੍ਰਪੱਕ ਰਹਿਣ ਲਈ ਦ੍ਰਿੜ੍ਹ ਕੀਤਾ ਹੈ।
ਜਾਣਕਾਰੀ ਅਨੁਸਾਰ ਗ੍ਰੰਥੀ ਸਿੰਘ ਜਿੱਥੇ ਉਹ ਸੇਵਾ ਨਿਭਾਅ ਰਹੇ ਹਨ ਦੀ, ਪ੍ਰਬੰਧਕ ਕਮੇਟੀ ਨੇ ਮੇਰੇ ਨਾਲ ਧੱਕਾ ਕੀਤਾ ਸੀ। ਉਨ੍ਹਾਂ ਨੇ ਪ੍ਰਬੰਧਕ ਕਮੇਟੀ ਨਾਲ ਤਨਖ਼ਾਹ ਸਬੰਧੀ ਗੱਲਬਾਤ ਕੀਤੀ ਸੀ ਜਿਸ ਦੇ ਤਹਿਤ ਪ੍ਰਬੰਧਕ ਕਮੇਟੀ ਨੇ ਉਨ੍ਹਾਂ ਨੂੰ ਸੇਵਾ ਤੋਂ ਬਰਖ਼ਾਸਤ ਕਰਨ ਲਈ ਕਿਹਾ ਸੀ। ਜਿਸ ਕਾਰਨ ਉਨ੍ਹਾਂ ਅਪਣਾ ਗਾਤਰਾ ਉਤਾਰ ਦਿਤਾ ਸੀ।
ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਜ਼ਿੰਦਗੀ ’ਚ ਦੁੱਖ-ਸੁੱਖ, ਉਤਰਾਅ-ਚੜਾਅ ਆਉਂਦੇ ਰਹਿੰਦੇ ਹਨ ਪਰ ਸਿੱਖੀ ਨਹੀਂ ਛੱਡਣੀ। ਜਿਸ ਦੇ ਤਹਿਤ ਗ੍ਰੰਥੀ ਸਿੰਘ ਨੇ ਗ਼ਲਤੀ ਮਹਿਸੂਸ ਕੀਤਾ ਤੇ ਕਿਹਾ ਕਿ ਉਥੋਂ ਦੇ ਪ੍ਰਬੰਧਕ ਕਮੇਟੀ ਮੇਰੇ ਨਾਲ ਕੀਤਾ ਧੱਕਾ ਸੀ। ਉਨ੍ਹਾਂ ਨੇ ਗ੍ਰੰਥੀ ਸਿੰਘ ਨੂੰ ਸਿੱਖੀ ’ਚ ਪ੍ਰਪੱਕ ਰਹਿਣ ਲਈ ਦ੍ਰਿੜ੍ਹ ਕੀਤਾ।