ਗੁਰਦਵਾਰਾ ਸੀਸਗੰਜ ਸਾਹਿਬ ਦਿੱਲੀ ਬਣਿਆ ਬ੍ਰਾਹਮਣੀ ਮਤ ਦਾ ਪ੍ਰਚਾਰ ਕੇਂਦਰ : ਗਿਆਨੀ ਜਾਚਕ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਟਸਐਪ ਰਾਹੀਂ ਪ੍ਰਾਪਤ ਹੋਈ ਫ਼ੋਟੋ 'ਤੇ ਅਧਾਰਤ ਵਿਚਾਰ ਪ੍ਰਗਟ ਕਰਦਿਆਂ ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਨੇ

File Photo

ਕੋਟਕਪੂਰਾ : ਵਟਸਐਪ ਰਾਹੀਂ ਪ੍ਰਾਪਤ ਹੋਈ ਫ਼ੋਟੋ 'ਤੇ ਅਧਾਰਤ ਵਿਚਾਰ ਪ੍ਰਗਟ ਕਰਦਿਆਂ ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਨੇ ਕਿਹਾ ਕਿ ਗੁਰਦਵਾਰਾ ਸਾਹਿਬਾਨ ਗੁਰਮਤਿ ਦੇ ਪ੍ਰਚਾਰ ਕੇਂਦਰ ਹਨ, ਪਰ ਅਤਿਅੰਤ ਦੁਖਦਾਈ ਤੇ ਸ਼ਰਮਨਾਕ ਗੱਲ ਹੈ ਕਿ ਕੁੱਝ ਸਮੇਂ ਤੋਂ ਦਿੱਲੀ ਦੇ ਸਿੱਖਾਂ ਦੇ ਇਤਿਹਾਸਿਕ ਅਸਥਾਨ ਬ੍ਰਾਹਮਣੀ ਮਤ ਦੇ ਪ੍ਰਚਾਰ ਕੇਂਦਰ ਬਣ ਗਏ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਗੁਰਦਵਾਰਾ ਬੰਗਲਾ ਸਾਹਿਬ ਤੋਂ ਟੀ.ਵੀ. ਦੁਆਰਾ ਗੁਰਬਾਣੀ ਵਿਚਾਰ ਦੇ ਬਹਾਨੇ ਮਹੀਨਾ ਭਰ ਨਵਰਾਤਿਆਂ ਦੇ ਦਿਨਾਂ 'ਚ ਦੁਰਗਾ ਦੇਵੀ ਦੀ ਉਸਤਤ ਗਾਇਨ ਕਰਵਾਈ ਜਾਂਦੀ ਰਹੀ ਅਤੇ ਹੁਣ ਗੁਰਦਵਾਰਾ ਸੀਸਗੰਜ ਸਾਹਿਬ ਦੇ ਸੂਚਨਾ ਬੋਰਡ 'ਤੇ 17 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਜੋ ਸ੍ਰੀ ਮੁਖਵਾਕ ਦੇ ਹਿੰਦੀ 'ਚ ਅਰਥ ਲਿਖੇ ਗਏ,

ਉਹ ਬ੍ਰਾਹਮਣੀ ਮਤ ਦੇ ਸ੍ਰਿਸ਼ਟੀ ਰਚਨਾ ਸਬੰਧੀ ਦਿਤੀ ਵਿਚਾਰਧਾਰਾ ਦੀ ਪ੍ਰੋੜਤਾ ਕਰਦਿਆਂ ਭਾਰਤੀ ਜਨਤਾ ਪਾਰਟੀ ਦੇ ਚੋਣ ਨਿਸ਼ਾਨ ਕਮਲ ਫੁੱਲ ਦੀ ਮਹਿਮਾ ਦਾ ਗਾਇਨ ਕਰਨ ਵਾਲੇ ਸਨ। ਇਸ ਤੋਂ ਪਹਿਲਾਂ ਦੋ ਕੁ ਸਾਲ ਪਹਿਲਾਂ ਗਿਆਨੀ ਜਗਤਾਰ ਸਿੰਘ ਜਾਚਕ ਨੇ ਗੁਰਦਵਾਰਾ ਬੰਗਲਾ ਸਾਹਿਬ ਤੋਂ ਹੋ ਹੀ ਦੁਰਗਾ ਦੀਵਾਰ ਦੀ ਕਥਾ ਸਬੰਧੀ ਵੀ 'ਰੋਜ਼ਾਨਾ ਸਪੋਕਸਮੈਨ' ਰਾਹੀਂ ਸਿੱਖ ਜਗਤ ਨੂੰ ਸੁਚੇਤ ਕਰਨ ਦਾ ਯਤਨ ਕੀਤਾ ਸੀ ਪਰ ਅਫ਼ਸੋਸ ਕਿ ਮੁਲਾਜ਼ਮਤ ਕਾਰਨ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਤੇ ਸਥਾਨਕ ਗ੍ਰੰਥੀ ਸਿੰਘਾਂ ਦੇ ਮੂੰਹ ਨੂੰ ਤਾਲੇ ਲੱਗੇ ਰਹਿੰਦੇ ਹਨ।

ਉਨ੍ਹਾਂ ਜਾਣਕਾਰੀ ਸਾਂਝੀ ਕੀਤੀ ਕਿ ਪਰਮਜੀਤ ਸਿੰਘ (ਸਰਨਾ) ਦੇ ਪ੍ਰਧਾਨਗੀ ਕਾਲ ਤੱਕ ਦਿੱਲੀ ਦੇ ਗੁਰਦੁਆਰਾ ਸਾਹਿਬਾਨ ਵਿਖੇ ਕੇਵਲ ਪੰਜਾਬੀ ਤੇ ਅੰਗਰੇਜ਼ੀ 'ਚ ਹੀ ਮੁਖਵਾਕ ਦੇ ਅਰਥ ਲਿਖੇ ਜਾਂਦੇ ਸਨ, ਹਿੰਦੀ 'ਚ ਨਹੀਂ।ਪਰ ਉਨ੍ਹਾਂ ਤੋਂ ਪਿਛੋਂ ਜੋ ਮੌਜੂਦਾ ਪ੍ਰਬੰਧਕ ਕਮੇਟੀ ਬਣੀ, ਉਨ੍ਹਾਂ ਨੇ ਇਕ ਤਾਂ ਹਿੰਦੀ ਦੇ ਸ਼ਪੈਸ਼ਲ ਬੋਰਡ ਲਵਾਏ ਹਨ, ਦੂਜਾ ਸਿੱਖ ਜਗਤ ਨਾਲ ਵੱਡਾ ਧ੍ਰੋਹ ਤੇ ਧੋਖਾ ਇਹ ਕੀਤਾ ਜਾ ਰਿਹਾ ਹੈ ਕਿ ਪੰਜਾਬੀ 'ਚ ਜੋ ਅਰਥ ਲਿਖੇ ਜਾਂਦੇ ਹਨ, ਉਹ ਤਾਂ 'ਗੁਰੂ ਗ੍ਰੰਥ ਸਾਹਿਬ ਦਰਪਣ' ਸਟੀਕ ਮੁਤਾਬਕ ਲਗਭਗ ਗੁਰਮਤਿ ਅਨੁਸਾਰ ਹੁੰਦੇ ਹਨ

ਪਰ ਹਿੰਦੀ ਵਿਚ ਲਿਖੇ ਅਰਥ ਉਸ ਤੋਂ ਬਿਲਕੁੱਲ ਉਲਟ ਬ੍ਰਾਹਮਣੀਮਤ ਅਤੇ ਉਸ ਦੀ ਕੱਟੜ ਪ੍ਰਚਾਰਕ ਆਰ.ਐਸ.ਐਸ. ਦੀ ਹਿੰਦੂਤਵੀ ਵਿਚਾਰਧਾਰਾ ਦੀ ਪ੍ਰੋੜਤਾ ਕਰਨ ਵਾਲੇ ਹੁੰਦੇ ਹਨ ਤਾਕਿ ਦਿੱਲੀ ਦੀ ਕੇਂਦਰੀ ਹਕੂਮਤ ਵੀ ਖ਼ੁਸ਼ ਹੋਵੇ ਅਤੇ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਖ਼ੁਸ਼ ਕਰਦਿਆਂ ਉਨ੍ਹਾਂ ਨੂੰ ਗੁੰਮਰਾਹ ਕਰ ਕੇ ਗੋਲਕ ਵੀ ਵਧਾਈ ਜਾ ਸਕੇ। ਮੁਖਵਾਕ ਦੀ ਫ਼ੋਟੋ 'ਚ ਵੇਖਿਆ ਜਾ ਸਕਦਾ ਹੈ 'ਨਾਨਕਸ਼ਾਹੀ ਸੰਮਤ ਦਾ ਵੀ ਕੋਈ ਵੇਰਵਾ ਨਹੀਂ।।ੴ ਸਤਿਗੁਰ ਪ੍ਰਸਾਦਿ£ ਦਾ ਮੰਗਲਾ ਚਰਨ ਵੀ ਨਹੀਂ ਲਿਖਿਆ, ਕਿਉਂਕਿ ਉਸ ਦੇ ਚਾਨਣ 'ਚ ਸ਼ਬਦ ਦੇ ਅਰਥਾਂ ਨੂੰ ਬ੍ਰਾਹਮਣੀ ਮਤ ਅਨੁਸਾਰ ਲਿਖਣਾ ਅਸੰਭਵ ਸੀ।

ਫ਼ੋਟੋ 'ਚ ਮੁਖਵਾਕ ਦੇ ਸ਼ਬਦ ਦਾ ਮੂਲ ਪਾਠ ਅਤੇ ਹਿੰਦੀ ਦੇ ਅਰਥਾਂ ਦਾ ਪੰਜਾਬੀ ਰੂਪਾਂਤਰ ਸਾਫ਼-ਸਾਫ਼ ਇਉਂ ਪੜ੍ਹਿਆ ਜਾ ਸਕਦਾ ਹੈ: ਪੰਨਾ 693.. ਤਿਥੀ 17-4-2020..ਦਿਨ ਸ਼ੁੱਕਰਵਾਰ ਧਨਾਸਰੀ ਬਾਨੀ ਭਗਤ ਨਾਮਦੇਵ ਜੀ ਕੀ (ੴ ਸਤਿਗੁਰ ਪ੍ਰਸਾਦਿ£ ਸੰਖੇਪ ਮੰਗਲਾ ਚਰਨ ਛੱਡ ਦਿਤਾ ਗਿਆ ਹੈ। ਪਹਿਲ ਪੁਰੀਏ ਪੁੰਡਰਕ ਵਨਾ£ ਤਾ ਚੇ ਹੰਸਾ ਸਗਲੇ ਜਨਾਂ£ ਕ੍ਰਿਸਨਾ ਤੇ ਜਾਨਊੁ ਹਰਿ ਹਰਿ ਨਾਚੰਤੀ ਨਾਚਨਾ ਅਰਥ: ਸਰਵ-ਪ੍ਰਥਮ ਵਿਸ਼ਣੂ ਜੀ ਕੀ ਨਾਭੀ ਸੇ ਕਮਲ ਪੈਦਾ ਹੂਆ। ਫਿਰ ਉਸ ਕਮਲ ਮੇਂ ਸੇ ਬ੍ਰਹਮਾ ਜੀ ਪੈਦਾ ਹੂਏ ਔਰ ਫਿਰ ਇਸ ਜਗਤ ਕੇ ਸਮਸਤ ਜੀਵ ਬ੍ਰਹਮਾ ਜੀ ਸੇ ਉਤਪਨ ਹੂਏ। ਆਦਿ-ਪੁਰਸ਼ ਪ੍ਰਮਾਤਮਾ (ਬ੍ਰਹਮਾ) ਕੀ ਪੈਦਾ ਕੀ ਹੋਈ ਸ੍ਰਿਸ਼ਟੀ ਮਾਇਆ ਸੇ ਫਸਕਰ ਜੀਵਨਰੂਪੀ ਨ੍ਰਿੱਤ ਕਰ ਰਹੀ ਹੈ।

ਜਦਕਿ ਪ੍ਰੋ. ਸਾਹਿਬ ਸਿੰਘ ਜੀ ਹੁਰਾਂ ਗੁਰੂ ਗ੍ਰੰਥ ਸਾਹਿਬ ਦਰਪਨ ਵਿਖੇ ਰਹਾਉ ਦੇ ਪਦੇ ਅਨੁਸਾਰ ਅਰਥ ਇਉਂ ਲਿਖੇ ਹਨ: ਪਹਿਲਾਂ ਪਹਿਲ (ਜੋ ਜਗਤ ਬਣਿਆ ਹੈ ਉਹ, ਮਾਨੋ) ਕੌਲ ਫੁੱਲਾਂ ਦਾ ਖੇਤ ਹੈ, ਸਾਰੇ ਜੀਅ ਅਜੰਤ ਉਸ (ਕੌਲ ਫੁੱਲਾਂ ਦੇ ਖੇਤ) ਦੇ ਹੰਸ ਹਨ। ਪਰਮਾਤਮਾ ਦੀ ਇਹ ਰਚਨਾ ਨਾਚ ਕਰ ਰਹੀ ਹੈ। ਇਹ ਪ੍ਰਭੂ ਦੀ  
ਭਾਜਪਾ ਨੂੰ ਖ਼ੁਸ਼ ਕਰਨ ਲਈ ਹਿੰਦੀ ਵਿਚ ਹੁਕਮਨਾਮੇ ਦੇ ਕੀਤੇ ਗਏ ਗ਼ਲਤ ਅਰਥ