ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸਾਹਿਬ ’ਚ ਉਸਾਰੀ ਦੌਰਾਨ ਮਿਲੇ ਸੋਨੇ ਅਤੇ ਚਾਂਦੀ ਦੇ ਸਿੱਕੇ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਬਰਾਂਡੇ ਦਾ ਨੀਂਹ ਪੱਥਰ ਰੱਖਣ ਤੋਂ ਪਹਿਲਾਂ ਕਰਵਾਈ ਗਈ ਖੁਦਾਈ ਦੌਰਾਨ ਲੱਭਿਆ ਖ਼ਜ਼ਾਨਾ

Gold and silver coins found during construction of Gurdwara Sahib


ਜਗਰਾਓਂ: ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਪਿੰਡ ਲੰਮਾ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਵਿਖੇ ਉਸਾਰੀ ਦੌਰਾਨ ਸੋਨੇ ਅਤੇ ਚਾਂਦੀ ਦੇ ਸਿੱਕੇ ਮਿਲੇ ਹਨ। ਦਰਅਸਲ ਗੁਰਦੁਆਰਾ ਸਾਹਿਬ ਦੇ ਬਰਾਂਡੇ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ, ਬਰਾਂਡੇ ਦਾ ਨੀਂਹ ਪੱਥਰ ਰੱਖਣ ਤੋਂ ਪਹਿਲਾਂ ਕਰਵਾਈ ਗਈ ਖੁਦਾਈ ਦੌਰਾਨ ਇਹ ਖ਼ਜ਼ਾਨਾ ਲੱਭਿਆ ਹੈ।

Gold and silver coins found during construction of Gurdwara Sahib

ਇੱਥੇ ਪਹੁੰਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਅਤੇ ਪਿੰਡ ਦੀ ਪੰਚਾਇਤ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਇਹ ਇਤਿਹਾਸਕ ਸਿੱਕੇ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਦੇ ਦਰਸ਼ਨ ਦੀਦਾਰ ਲਈ ਰੱਖੇ ਜਾਣਗੇ। ਗੁਰਚਰਨ ਸਿੰਘ ਗਰੇਵਾਲ ਨੇ ਦੱਸਿਆ ਕਿ ਇਸ ਅਸਥਾਨ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਹੈ, ਪਿੰਡ ਲੰਮੇ ਜੱਟਪੁਰਾ ਦੇ ਇਸ ਅਸਥਾਨ ’ਤੇ ਉਹ 21 ਦਿਨ ਰਹੇ ਸਨ।

Gold and silver coins found during construction of Gurdwara Sahib

ਉਹਨਾਂ ਦੱਸਿਆ ਕਿ ਇਹ ਸਾਰੇ ਪੁਰਾਤਨ ਸਿੱਕੇ ਹਨ, ਜਿਸ 'ਚ ਇਕ ਸੋਨੇ ਦਾ ਸਿੱਕਾ ਤੇ ਬਾਕੀ ਚਾਂਦੀ ਦੇ ਸਿੱਕੇ ਹਨ, ਉਹਨਾਂ ਕਿਹਾ ਕਿ ਇਹ ਸਿੱਖੇ ਅੰਗਰੇਜ਼ ਹਕੂਮਤ ਦੇ ਸਮੇਂ ਦੇ ਜਾਪਦੇ ਹਨ।  ਉਹਨਾਂ ਕਿਹਾ ਕਿ ਸੰਗਤਾਂ ਦੇ ਫ਼ੈਸਲੇ ਅਨੁਸਾਰ ਇਹ ਸਾਰੇ ਸਿੱਕੇ ਸੰਗਤਾਂ ਦੇ ਦਰਸ਼ਨਾਂ ਲਈ ਗੁਰਦੁਆਰਾ ਸਾਹਿਬ 'ਚ ਰੱਖੇ ਜਾਣਗੇ, ਜਿਨ੍ਹਾਂ ਦੇ ਸੰਗਤਾਂ ਰੋਜ਼ਾਨਾਂ ਦਰਸ਼ਨ ਕਰ ਸਕਣਗੀਆਂ।