ਪਾਕਿ 'ਚ 264 ਰੁਪਏ ਪ੍ਰਤੀ ਲੀਟਰ ਡੀਜ਼ਲ ਹੋਣ ਕਾਰਨ ਸਿੱਖ ਯਾਤਰੂਆਂ ਦਾ ਕਿਰਾਇਆ ਵਧਾਇਆ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਇਸ ਤੋਂ ਪਹਿਲਾਂ ਪਾਕਿ ਅੰਦਰ ਡੀਜ਼ਲ ਦੇ ਰੇਟ ਅੱਧੇ ਸਨ

photo

 

ਅੰਮ੍ਰਿਤਸਰ (ਰਾਜੇਸ਼ ਕੁਮਾਰ ਸੰਧੂ ) ਗੁਆਂਢੀ ਮੁਲਕ ਪਾਕਿਸਤਾਨ ਵਿਖੇ ਦਿਨ ਬ ਦਿਨ ਵਧ ਰਹੀ ਮਹਿੰਗਾਈ ਦੀ ਮਾਰ ਜਿੱਥੇ ਉੱਥੋਂ ਦੇ ਸਥਾਨਕ ਲੋਕਾਂ ਤੇ ਭਾਰੀ ਪੈ ਰਹੀ ਹੈ ਉੱਥੇ ਹੀ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਵੀ ਇਸ ਮਹਿੰਗਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

 

 

 

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ. ਸਤਵੰਤ ਸਿੰਘ ਨੇ ਦੱਸਿਆ ਕਿ ਗੁਆਂਢੀ ਮੁਲਕ ਭਾਰਤ ਤੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਪਾਕਿਸਤਾਨ ਪੁੱਜੇ ਸਿੱਖ ਸ਼ਰਧਾਲੂਆਂ ਕੋਲੋਂ ਇਸ ਵਜ੍ਹਾ ਦੇ ਕਾਰਨ ਕਿਰਾਇਆ ਵਧਾਇਆ ਗਿਆ ਹੈ ਕਿ ਪਾਕਿਸਤਾਨ ਦੇਸ਼ ਅੰਦਰ ਵੱਧ ਤੇਲ ਡੀਜ਼ਲ ਜੋ ਕਿ ਦੋ ਸੌ ਪੈਂਹਠ ਰੁਪਏ ਤਕ ਪੁੱਜ ਗਿਆ ਹੈ ਉਸ ਦੀ ਵਜ੍ਹਾ ਕਾਰਨ ਭਾਰਤੀ ਸਿੱਖ ਸ਼ਰਧਾਲੂਆਂ ਕੋਲੋਂ ਗਿਆਰਾਂ ਹਜ਼ਾਰ ਪੰਜ ਸੌ ਰੁਪਏ ਪ੍ਰਤੀ ਸ਼ਰਧਾਲੂ ਪਾਕਿਸਤਾਨੀ ਕਰੰਸੀ ਵਸੂਲ ਕੀਤੀ ਗਈ ਹੈ।

 

 

 

ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਇਹ ਕਿਰਾਇਆ ਅੱਧਾ ਲਿਆ ਜਾਂਦਾ ਸੀ ਜਿਸ ਨਾਲ ਭਾਰਤੀ ਕਰੰਸੀ ਤਿੰਨ ਹਜ਼ਾਰ ਰੁਪਏ ਬਣਦੀ ਸੀ ਤੇ ਹੁਣ  ਕਰੰਸੀ ਦੇ ਮੁਤਾਬਕ ਭਾਰਤੀ ਕਰੰਸੀ ਪੰਜ ਹਜ਼ਾਰ ਤੋਂ ਪਚਵੰਜਾ ਸੌ ਰੁਪਏ ਬਣ ਰਹੀ ਹੈ। ਉਨ੍ਹਾਂ ਦੱਸਿਆ ਕਿ ਦੱਸ ਦਿਨ ਦਾ ਇਹ ਕਿਰਾਇਆ ਬਿਲਕੁਲ ਵਾਜਬ ਹੈ ਤੇ ਸ਼ਰਧਾਲੂਆਂ ਨੂੰ ਦਸ ਦਿਨ ਲਈ ਸਪੈਸ਼ਲ ਬੁੱਕ ਕੀਤੀਆਂ ਵਿਸ਼ੇਸ਼ ਏਅਰ ਕੰਡੀਸ਼ਨ ਬੱਸਾਂ ਤੇ ਪੂਰੀ ਸੁਰੱਖਿਆ ਤਹਿਤ ਵੱਖ-ਵੱਖ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰਵਾਏ ਜਾਣਗੇ।

 

 

ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਪਾਕਿਸਤਾਨ ਅੰਦਰ ਡੀਜ਼ਲ ਪੈਟਰੋਲ ਦੇ ਰੇਟ ਬਹੁਤ ਘੱਟ ਸਨ ਜਿਸ ਕਰਕੇ ਸ਼ਰਧਾਲੂਆਂ ਕੋਲੋਂ ਕਿਰਾਇਆ ਵੀ ਘੱਟ ਵਸੂਲਿਆ ਜਾਂਦਾ ਸੀ ਪਰ ਹੁਣ ਡੀਜ਼ਲ ਦੇ ਰੇਟ ਪਾਕਿਸਤਾਨ ਵਿੱਚ ਅਸਮਾਨੀ ਚੜ੍ਹਨ ਕਰਕੇ ਭਾਰਤ ਤੋਂ ਪੁੱਜੇ ਸ਼ਰਧਾਲੂਆਂ 11500 ਰੁਪਏ ਪਾਕਿਸਤਾਨੀ ਕਰੰਸੀ ਮੁਤਾਬਕ ਇਹ ਕਿਰਾਇਆ ਵਸੂਲਿਆ ਗਿਆ ਹੈ।

ਇੱਥੇ ਦੱਸਣਯੋਗ ਹੈ ਕਿ ਇੱਕੀ ਜੂਨ ਨੂੰ ਭਾਰਤ ਤੋਂ ਚਾਰ ਸੌ ਵੀਹ ਸਿੱਖ ਸ਼ਰਧਾਲੂਆਂ ਦਾ ਜਥਾ ਅਟਾਰੀ ਵਾਹਗਾ ਸਰਹੱਦ ਰਸਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਗਿਆ ਸੀ ਜਿੱਥੇ ਭਾਰਤੀ ਸਿੱਖ ਸ਼ਰਧਾਲੂਆਂ ਕੋਲੋਂ ਕਿਰਾਇਆ ਪਿਛਲੇ ਜਥਿਆਂ ਨਾਲੋਂ ਦੁਗਣਾ ਵਸੂਲਿਆ ਗਿਆ ਹੈ ਜਿਸ ਲਈ ਭਾਰਤੀ ਸਿੱਖ ਸ਼ਰਧਾਲੂਆਂ ਨੇ ਇਸ ਦਾ ਇਤਰਾਜ਼ ਕੀਤਾ ਸੀ ਉਸ ਇਤਰਾਜ਼ ਨੂੰ ਦੂਰ ਕਰਦਿਆਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸਰਦਾਰ ਸਤਵੰਤ ਸਿੰਘ ਨੇ ਇਹ ਵਿਸਥਾਰ ਵਿੱਚ ਜਾਣਕਾਰੀ ਹੈ