ਅਲਵਰ ’ਚ ਗ੍ਰੰਥੀ ਸਿੰਘ ਦੇ ਕੇਸਾਂ ਦੀ ਬੇਅਦਬੀ, ਪਹਿਲਾਂ ਅੱਖਾਂ 'ਚ ਪਾਈਆਂ ਮਿਰਚਾਂ, ਫਿਰ ਕਤਲ ਕੀਤੇ ਕੇਸ

ਏਜੰਸੀ

ਪੰਥਕ, ਪੰਥਕ/ਗੁਰਬਾਣੀ

ਸਾਬਕਾ ਗ੍ਰੰਥੀ ਗੁਰਬਖਸ਼ ਸਿੰਘ ਨੇ ਦੱਸਿਆ ਕਿ 4-5 ਬਦਮਾਸ਼ਾਂ ਨੇ ਆਪਣੇ ਮਾਲਕ ਨਾਲ ਫੋਨ 'ਤੇ ਗੱਲ ਕੀਤੀ।

Gurbaksh Singh


ਅਲਵਰ: ਰਾਜਸਥਾਨ ਦੇ ਅਲਵਰ ਜ਼ਿਲ੍ਹੇ ਦੇ ਰਾਮਗੜ੍ਹ ਖੇਤਰ ਵਿਚ ਇਕ ਸਿੱਖ ਗ੍ਰੰਥੀ ਸਿੰਘ ਦੇ ਕੇਸਾਂ ਦੀ ਬੇਅਦਬੀ ਕੀਤੀ ਗਈ। ਦਰਅਸਲ ਰਾਸਤੇ ਵਿਚ ਜਾ ਰਹੇ ਸਿੱਖ ਗੁਰਬਖ਼ਸ਼ ਸਿੰਘ ਨੂੰ ਕੁਝ ਅਣਪਛਾਤੇ ਲੋਕਾਂ ਨੇ ਰੋਕਿਆ ਅਤੇ ਉਸ ਦੀਆਂ ਅੱਖਾਂ ਵਿਚ ਮਿਰਚਾਂ ਪਾ ਦਿੱਤੀਆਂ। ਇਸ ਮਗਰੋਂ ਉਸ ਦਾ ਨਾਮ ਪੁੱਛਿਆ ਅਤੇ ਜਦੋਂ ਗੁਰਬਖ਼ਸ਼ ਸਿੰਘ ਨੇ ਦੱਸਿਆ ਕਿ ਉਹ ਸਾਬਕਾ ਗ੍ਰੰਥੀ ਹੈ ਤਾਂ ਵਿਅਕਤੀਆਂ ਨੇ ਉਸ ਦੇ ਕੇਸ ਕਤਲ ਕਰ ਦਿੱਤੇ।

Sikh

ਇਸ ਤੋਂ ਬਾਅਦ ਮੁਲਜ਼ਮ ਉਸ ਦੀਆਂ ਅੱਖਾਂ ਉੱਤੇ ਪੱਟੀ ਬੰਨ੍ਹ ਕੇ ਫਰਾਰ ਹੋ ਗਏ। ਗੁਰਬਖ਼ਸ਼ ਸਿੰਘ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਭਰਤੀ ਕਰਵਾਇਆ ਗਿਆ। ਮਾਮਲੇ ਦੀ ਸੂਚਨਾ ਮਿਲਦੇ ਹੀ ਰਾਮਗੜ੍ਹ ਪੁਲਿਸ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ।

Sikh

ਸਾਬਕਾ ਗ੍ਰੰਥੀ ਗੁਰਬਖਸ਼ ਸਿੰਘ ਨੇ ਦੱਸਿਆ ਕਿ 4-5 ਬਦਮਾਸ਼ਾਂ ਨੇ ਆਪਣੇ ਮਾਲਕ ਨਾਲ ਫੋਨ 'ਤੇ ਗੱਲ ਕੀਤੀ। ਉਸ ਨੂੰ ਕਿਹਾ ਕਿ ਇਹ ਪੁਜਾਰੀ ਹੈ, ਹੁਣ ਕੀ ਕੀਤਾ ਜਾਵੇ। ਜਿਸ 'ਤੇ ਵਿਅਕਤੀ ਨੇ ਕਿਹਾ ਕਿ ਜੇਕਰ ਤੁਸੀਂ ਪੁਜਾਰੀ ਹੈ ਤਾਂ ਗਰਦਨ ਨਾ ਕੱਟੋ, ਇਸ ਦੇ ਵਾਲ ਕੱਟੋ। ਬਦਮਾਸ਼ਾਂ ਨੇ ਆਪਣੇ ਮਾਲਕ ਦਾ ਕਹਿਣਾ ਮੰਨਦੇ ਹੋਏ ਉਸ ਦੇ ਕੇਸ ਕੱਟ ਦਿੱਤੇ। ਸਾਬਕਾ ਗ੍ਰੰਥ ਨਾਲ ਹੋਈ ਇਸ ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ਨੇ ਗੁੱਸੇ ਦਾ ਪ੍ਰਗਟਾਵਾ ਕੀਤਾ ਹੈ।