Mohali News: ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਦਾਨੀ ਸੱਜਣ ਨੇ ਆਲੀਸ਼ਾਨ ਏਅਰ ਕੰਡੀਸ਼ਨਡ ਬੱਸ ਭੇਂਟ ਕੀਤੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

Mohali News:ਦਾਨੀ ਸੱਜਣ ਵਲੋਂ ਬੱਸ ਵਿੱਚ ਬਹੁਤ ਵੱਡੀ ਪਾਲਕੀ ਸਾਹਿਬ ਵੀ ਲਗਵਾਈ ਹੋਈ ਹੈ।

Luxurious Air Conditioned Bus

 Luxurious air-conditioned bus donate to Gurudwara Singh Shaheedan Sohana Mohali News:  ਮੁਹਾਲੀ ਦੇ ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਿਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਦਾਨੀ ਸੱਜਣ ਵਲੋਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅਸਵਾਰਾ ਸਾਹਿਬ ਲਈ ਆਲੀਸ਼ਾਨ ਏਅਰ ਕੰਡੀਸ਼ਨਡ ਬਸ ਭੇਂਟ ਗਈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ ਦਾਨੀ ਸੱਜਣ ਵਲੋਂ ਆਲੀਸ਼ਾਨ ਬੱਸ ਸ੍ਰੀ ਨਿਸ਼ਾਨ ਸਾਹਿਬ ਜੀ ਦੇ ਕੋਲ ਖੜੀ ਕਰਕੇ ਬੱਸ ਦੀ ਚਾਬੀ ਦਫ਼ਤਰ ਵਿਚ ਦਿੱਤੀ ਗਈ। ਦਾਨੀ ਸੱਜਣ ਨੇ ਪ੍ਰਬੰਧਕਾਂ ਨੂੰ ਦੱਸਿਆ ਕਿ ਉਹ ਇਹ ਬੱਸ ਇਸ ਅਸਥਾਨ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਿਰਧ ਸਰੂਪ, ਗੁਟਕਾ ਸਾਹਿਬ ਜੀ ਦੀ ਸੇਵਾ ਸੰਭਾਲ ਅਤੇ ਨਵੇਂ ਸਰੂਪ ਦੇਣ ਦੀ ਚੱਲ ਰਹੀ ਨਿਸ਼ਕਾਮ ਸੇਵਾ ਵਿੱਚ ਲਗਵਾਉਣਾ ਚਾਹੁੰਦਾ ਹੈ।

ਉਹ ਆਪਣੀ ਪਹਿਚਾਣ ਗੁਪਤ ਰੱਖਣਾ ਚਾਹੁੰਦਾ ਹੈ। ਦਾਨੀ ਸੱਜਣ ਵਲੋਂ ਬੱਸ ਵਿੱਚ ਬਹੁਤ ਵੱਡੀ ਪਾਲਕੀ ਸਾਹਿਬ ਵੀ ਲਗਵਾਈ ਹੋਈ ਹੈ। ਬੱਸ ਨੂੰ ਅੰਦਰੋਂ ਅਤੇ ਬਾਹਰੋਂ ਬਹੁਤ ਹੀ ਸੁੰਦਰ ਢੰਗ ਨਾਲ ਸਜਾਇਆ ਹੋਇਆ ਹੈ। ਬੱਸ 'ਤੇ ਲੱਗਣ ਵਾਲਾ ਸਾਰਾ ਸਮਾਨ ਵੀ ਲਗਵਾ ਕੇ ਦਿੱਤਾ ਗਿਆ ਹੈ। ਬੱਸ ਦੀ ਕੁਲ ਅਨੁਮਾਨਿਤ ਲਾਗਤ 40 ਲੱਖ ਦੇ ਕਰੀਬ ਹੈ।

 

ਬੱਸ ਦੇ ਸਾਰੇ ਕਾਗਜ਼ਾਤ, ਬੀਮਾ ਆਦਿਕ ਗੁਰਦੁਆਰਾ ਸਿੰਘ ਸ਼ਹੀਦਾਂ ਦੇ ਨਾਂ 'ਤੇ ਹਨ। ਪ੍ਰਬੰਧਕ ਕਮੇਟੀ ਅਤੇ ਸੇਵਾਦਾਰਾਂ ਵਲੋਂ ਇਕੱਠੇ ਹੋ ਕੇ ਦੇਗ ਸਜਾ ਕੇ ਦਾਨੀ ਸੱਜਣ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਵਾਈ ਗਈ। ਜ਼ਿਕਰਯੋਗ ਹੈ ਕਿ ਇਸ ਤੋ ਪਹਿਲਾਂ ਵੀ ਦਾਨੀ ਸੱਜਣਾਂ ਵਲੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਸਵਾਰਾ ਸਾਹਿਬ ਲਈ 2 ਆਲੀਸ਼ਾਨ ਏਅਰ ਕੰਡੀਸ਼ਨਡ ਬੱਸ, ਮਹਿੰਦਰਾ ਸਕਾਰਪਿਓ, ਮਹਿੰਦਰਾ ਜਾਇਲੋ, ਮਹਿੰਦਰਾ ਮਰਾਜ਼ੋ, ਮਰੂਤੀ ਵਰਸਾ, 3 ਮਰੂਤੀ ਈਕੋ, ਕਵਾਲਿਸ ਗੱਡੀਆਂ ਭੇਂਟ ਕੀਤੀਆਂ ਗਈਆਂ ਹਨ।

ਕਾਰ ਸੇਵਾ ਲਈ ਟਾਟਾ 207, ਟਾਟਾ 407, ਟਾਟਾ 709, ਟਾਟਾ ਐਲ ਪੀ ਟਰੱਕ, 2 ਮਹਿੰਦਰਾ ਯੁਟੀਲਿਟੀ, ਮਹਿੰਦਰਾ ਪਿਕਅੱਪ, ਮਹਿੰਦਰਾ ਬਲੇਰੋ, ਮਹਿੰਦਰਾ ਕੈਂਪਰ, ਮਹਿੰਦਰਾ ਮਿੰਨੀ ਟਰੱਕ, ਅਸ਼ੋਕਾ ਲੇਲੈਂਡ ਟਰੱਕ, 4 ਮੋਟਰਸਾਈਕਲ, ਬੇਅੰਤ ਸੋਨਾ ਆਦਿ ਗੁਪਤ ਅਤੇ ਪ੍ਰਤੱਖ ਰੂਪ ਵਿੱਚ ਭੇਂਟ ਕੀਤਾ ਗਿਆ ਹੈ।