ਭਾਈ ਮਰਦਾਨਾ ਜੀ ਦੀ 18ਵੀਂ ਅੰਸ਼ ਨੂੰ ਸਦਮਾ, ਜਵਾਈ ਦੀ ਭਰ ਜਵਾਨੀ ਵਿਚ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਰਾਤ ਨੂੰ ਖ਼ੂਨ ਦੀ ਉਲਟੀ ਆਈ ਜੋ ਮੁਹੰਮਦ ਹੁਸੈਨ ਵਿਕੀ ਦੀ ਮੌਤ ਦਾ ਕਾਰਨ ਬਣੀ

Bhai Mardana ji's 18th ansh in shock, son-in-law's expired

ਅੰਮ੍ਰਿਤਸਰ (ਚਰਨਜੀਤ ਸਿੰਘ): ਪੰਥਕ ਹਲਕਿਆਂ ਵਿਚ ਇਹ ਖ਼ਬਰ ਬੜੇ ਹੀ ਦੁਖ ਨਾਲ ਪੜ੍ਹੀ ਜਾਵੇਗੀ ਕਿ ਭਾਈ ਮਰਦਾਨਾ ਜੀ ਦੇ ਪ੍ਰਵਾਰ ਦੀ 18ਵੀਂ ਅੰਸ਼ ਭਾਈ ਮੁਹੰਮਦ ਹੁਸੈਨ ਦੇ ਜਵਾਈ ਮੁਹੰਮਦ ਹੁਸੈਨ ਵਿਕੀ ਦਾ ਭਰ ਜਵਾਨੀ ਵਿਚ ਦਿਹਾਂਤ ਹੋ ਗਿਆ। ਉਹ ਅਪਣੇ ਪਿੱਛੇ ਵਿਧਵਾ ਅਤੇ 2 ਮਾਸੂਮ ਬੱਚੇ ਛੱਡ ਗਏ ਹਨ।
ਜਾਣਕਾਰੀ ਦਿੰਦੇ ਹੋਏ ਭਾਈ ਨਾਇਮ ਤਾਹਿਰ ਨੇ ਦਸਿਆ ਕਿ ਮੁਹੰਮਦ ਹੁਸੈਨ ਵਿਕੀ ਰਾਤ ਘਰ ਪਰਤ ਰਹੇ ਸਨ ਕਿ ਹਨੇਰੇ ਕਾਰਨ ਇਕ ਬਿਜਲੀ ਦੇ ਖੰਭੇ ਨਾਲ ਟਕਰਾਅ ਗਏ। ਉਨ੍ਹਾਂ ਦੇ ਸਿਰ ਵਿਚ ਸੱਟ ਲੱਗੀ। ਡਾਕਟਰਾਂ ਨੇ ਦਸਿਆ ਕਿ ਮੁਹੰਮਦ ਹੁਸੈਨ ਵਿਕੀ ਦੇ ਦਿਮਾਗ਼ ਵਿਚ ਖ਼ੂਨ ਜੰਮ ਗਿਆ।

ਰਾਤ ਨੂੰ ਖ਼ੂਨ ਦੀ ਉਲਟੀ ਆਈ ਜੋ ਮੁਹੰਮਦ ਹੁਸੈਨ ਵਿਕੀ ਦੀ ਮੌਤ ਦਾ ਕਾਰਨ ਬਣੀ। ਮੁਹੰਮਦ ਹੁਸੈਨ ਵਿਕੀ ਦੀ ਮੌਤ 'ਤੇ ਗਹਿਰੇ ਦੁੱਖ ਦਾ ਇਜ਼ਹਾਰ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਸਦਮਾ ਪਰਵਾਰ ਤੇ ਨਿਕਟਵਰਤੀਆਂ ਲਈ ਅਸਹਿ ਹੈ। ਉਨ੍ਹਾਂ ਪਰਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਅਕਾਲ ਪੁਰਖ ਦੇ ਚਰਨਾਂ ਵਿਚ ਅਰਦਾਸ ਕੀਤੀ ਕਿ ਮ੍ਰਿਤਕ ਨੂੰ ਗੁਰੂ ਚਰਨਾਂ ਵਿਚ ਨਿਵਾਸ ਅਤੇ ਪਰਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ।

ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾਕਟਰ ਰੂਪ ਸਿੰਘ, ਸਾਂਈ ਮੀਆ ਮੀਰ ਦਰਬਾਰ ਦੇ ਗੱਦੀ ਨਸ਼ੀਨ ਸਾਂਈ ਅਲੀ ਰਜਾ ਕਾਦਰੀ, ਭਾਈ ਰਾਏ ਬੁਲਾਰ ਦੇ ਪਰਵਾਰ ਦੇ ਰਾਏ ਅਕਰਮ ਭੱਟੀ, ਰਾਏ ਸਲੀਮ ਅਖ਼ਤਰ ਭੱਟੀ, ਗੁਰੂ ਅਗੰਦ ਦੇਵ ਜੀ ਦੇ ਪ੍ਰਵਾਰ ਵਲੋਂ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਬੋਰਡ ਦੇ ਸੀਨੀਅਰ ਮੀਤ ਪ੍ਰਧਾਨ ਬਾਵਾ ਗੁਰਿੰਦਰ ਸਿੰਘ, ਮਹਾਰਾਸ਼ਟਰ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਪਰਮਜੀਤ ਕੌਰ ਪਿੰਕੀ ਭੈਣ ਨੇ ਵੀ ਪਰਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।