1984 ਕਤੇਲਆਮ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਅਦਾਲਤ ਵਿਚ ਚਿੱਠੀ, ਸੀਡੀ ਪੇਸ਼, ਮੁਲਜ਼ਮਾਂ ਦੁਆਰਾ ਘਟਨਾ ਸਥਾਨ 'ਤੇ ਮੌਜੂਦਗੀ ਦੀ ਗੱਲ ਕਬੂਲ ਕਰਨ ਦਾ ਦਾਅਵਾ

Sikh Riots

ਦਿੱਲੀ ਹਾਈ ਕੋਰਟ ਨੇ ਅੱਜ ਉਸ ਨੂੰ ਲਿਖੇ ਗਏ ਪੱਤਰ ਬਾਰੇ ਕਾਂਗਰਸੀ ਨੇਤਾ ਸੱਜਣ ਕੁਮਾਰ ਕੋਲੋਂ ਜਵਾਬ ਮੰਗਿਆ ਹੈ। ਇਸ ਪੱਤਰ ਵਿਚ ਦੋਸ਼ ਲਾਇਆ ਗਿਆ ਹੈ ਕਿ 1984 ਕਤਲੇਆਮ ਦੇ ਮਾਮਲੇ ਵਿਚ ਮੁਲਜ਼ਮਾਂ ਨੇ ਹਿੰਸਕ ਘਟਨਾਵਾਂ ਦੀ ਥਾਂ 'ਤੇ ਮੌਜੂਦ ਹੋਣ ਦੀ ਗੱਲ ਕਬੂਲੀ ਸੀ। ਕਾਰਜਕਾਰੀ ਜੱਜ ਗੀਤਾ ਮਿੱਤਲ ਅਤੇ ਜੱਜ ਅਨੂ ਮਲਹੋਤਰਾ ਦੇ ਬੈਂਚ ਨੇ ਸੀਬੀਆਈ ਨੂੰ ਵੀ ਪੱਛਰ ਬਾਰੇ ਅਪਣਾ ਜਵਾਬ ਦੇਣ ਲਈ ਕਿਹਾ ਹੈ। ਕਿਹਾ ਜਾ ਰਿਹਾ ਹੈ ਕਿ ਇਹ ਪੱਤਰ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੁਆਰਾ ਲਿਖਿਆ ਗਿਆ ਹੈ ਅਤੇ ਇਸ ਵਿਚ ਅਪਰਾਧ ਵਿਚ ਕਥਿਤ ਸ਼ਮੂਲੀਅਤ ਲਈ ਮੁਲਜ਼ਮਾਂ ਵਿਰੁਧ ਕਾਰਵਾਈ ਦੀ ਮੰਗ ਕੀਤੀ ਗਈ ਹੈ।

ਕੁਮਾਰ ਦੇ ਵਕੀਲ ਅਨਿਲ ਸ਼ਰਮਾ ਮੁਤਾਬਕ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹਤਿਆ ਮਗਰੋਂ ਦਿੱਲੀ ਛਾਉਣੀ ਦੇ ਰਾਜ ਨਗਰ ਵਿਚ ਪਰਵਾਰ ਦੇ ਚਾਰ ਜੀਆਂ ਦੀ ਹਤਿਆ ਦੇ ਸਬੰਧ ਵਿਚ ਇਕ ਦੋਸ਼ੀ ਦੀ ਫ਼ਾਈਲ ਨਾਲ ਕਮੇਟੀ ਦਾ ਪੱਤਰ ਅਤੇ ਸੀਡੀ ਜੋੜੀ ਗਈ। ਪੰਜ ਸਿੱਖਾਂ ਦੀ ਹਤਿਆ ਦੇ ਮਾਮਲੇ ਵਿਚ ਕੁਮਾਰ ਨੂੰ ਬਰੀ ਕੀਤੇ ਜਾਣ ਵਿਰੁਧ ਸੀਬੀਆਈ ਦੀ ਅਪੀਲ 'ਤੇ ਸੁਣਵਾਈ ਦੌਰਾਨ ਬੈਂਚ ਸਾਹਮਣੇ ਪੱਤਰ ਅਤੇ ਸੀਡੀ ਰਖੀਆਂ ਗਈਆਂ। ਅਦਾਲਤ ਨੇ ਪੱਤਰ ਅਤੇ ਸੀਡੀ ਨੂੰ ਵੱਖ ਕਰ ਕੇ ਇਨ੍ਹਾਂ ਨੂੰ ਜਨਹਿਤ ਪਟੀਸ਼ਨ ਵਿਚ ਬਦਲਿਆ।                    (ਏਜੰਸੀ)