Panthak News : ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਣ ’ਤੇ ਢੱਡਰੀਆਂਵਾਲਾ ਦਾ ਬਿਆਨ
Panthak News : ਕਿਹਾ, ਮੈਂ ਜਥੇਦਾਰਾਂ ਅੱਗੇ ਨਹੀਂ, ਮੈਂ ਸਿੱਖਾਂ ਅੱਗੇ ਪੇਸ਼ ਹੋਇਆ
Dhadrianwala's statement on appearing before Sri Akal Takht Sahib Latest News in Punjabi : ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਣ ਬਾਅਦ ਰਣਜੀਤ ਸਿੰਘ ਢੱਡਰੀਆਂਵਾਲਾ ਦਾ ਬਿਆਨ ਸਾਹਮਣੇ ਆਇਆ ਹੈ। ਜਿੱਥੇ ਉਨ੍ਹਾਂ ਵੀਡੀਉ ਸ਼ੇਅਰ ਕਰ ਕੇ ਸੰਗਤ ਅੱਗੇ ਵਿਚਾਰ ਪੇਸ਼ ਕੀਤੇ ਤੇ ਉਨ੍ਹਾਂ ਸੰਗਤ ਨੂੰ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਜੁੜਨ ਦੀ ਸਲਾਹ ਦਿਤੀ।
ਉਨ੍ਹਾਂ ਕਿਹਾ ਕਿ ਕਈ ਸੋਚਦੇ ਭਾਈ ਸਾਹਿਬ ਤੁਸੀਂ ਕਿਉਂ ਝੁਕ ਗਏ, ਤੁਹਾਨੂੰ ਕੀ ਲੋੜ ਸੀ? ਤੇ ਉਥੇ ਹੀ 90% ਸੰਗਤ ਨੇ ਇਸ ਗੱਲ ਨੂੰ ਸਹੀ ਮੰਨਿਆ। ਉਨ੍ਹਾਂ ਕਿਹਾ ਕਿ ਜਿੰਨੇ ਮੂੰਹ ਓਨੀਆਂ ਗੱਲਾਂ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਜਾਣ ਦੀ ਗੱਲ ਪਹਿਲਾਂ ਵੀ ਕਈਆਂ ਨੇ ਕਹੀ ਸੀ। ਮੈਂ ਉਸ ਸਮੇਂ ਕਾਫੀ ਕੁੱਝ ਸੋਚਦਾ ਸੀ। ਫਿਰ ਮੈਂ ਸਾਧਨਾ ਕੈਂਪ ਲਗਾਏ ਤੇ ਕਈ ਸੰਗਤ ਦੇ ਵੀ ਕੈਂਪ ਲਗਾਏ। ਜਿਸ ਵਿਚ ਅਸੀਂ ਅੰਦਰਲੇ ਮਨ ’ਤੇ ਕੰਮ ਕੀਤਾ।
ਇਸ ਦੇ ਨਾਲ ਹੀ ਢੱਡਰੀਆਂਵਾਲੇ ਨੇ ਕਿਹਾ ਕਿ ਮੈਂ ਅਪਣੇ ਆਪ ਨੂੰ ਛੱਡ ਕੇ ਤੇ ਸੰਗਤ ਕਰ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਗਿਆ। ਕਈਆਂ ਨੇ ਕਿਹਾ ਕਿ ਤੁਸੀਂ ਪਹਿਲਾਂ ਇਹ ਕਹਿੰਦੇ ਸੀ। ਉਨ੍ਹਾਂ ਕਿਹਾ ਕਿ ਮੈਂ ਸਵਾਰਥ ਨੂੰ ਛੱਡ ਕੇ ਉੱਥੇ ਗਿਆ ਤਾਂ ਕਿ ਸੰਗਤ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਜੋੜਿਆ ਜਾ ਸਕੇ। ਉਨ੍ਹਾਂ ਨੇ ਸੰਗਤ ਨੂੰ ਮਨ ’ਤੇ ਕੰਮ ਕਰਨ ਦੀ ਦਿਤੀ ਸਲਾਹ। ਉਨ੍ਹਾਂ ਕਿਹਾ ਕਿ ਮੈਂ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਝੁਕਿਆ ਹਾਂ। ਉਨ੍ਹਾਂ ਕਿਹਾ ਕਿ ਮੈਨੂੰ ਨਹੀਂ ਪਤਾ ਤੁਸੀਂ ਕੀ ਸੋਚਦੇ ਹੋ ਪਰ ਮੇਰੇ ਮਨ ਨੂੰ ਬਹੁਤ ਚੰਗਾ ਲੱਗਿਆ। ਮੇਰੇ ਮਨ ਨੂੰ ਬਹੁਤ ਸਕੂਨ ਮਿਲਿਆ।
ਉਨ੍ਹਾਂ ਕਿਹਾ ਕਿ ਮੈਂ ਅਕਾਲ ਤਖ਼ਤ ਸਾਹਿਬ ਸਾਹਮਣੇ ਖੜ੍ਹਾ ਤਾਂ ਮਤਲਬ ਹਰ ਸਿੱਖ ਅੱਗੇ ਖੜ੍ਹਾ ਹਾਂ। ਉਨ੍ਹਾਂ ਕਿਹਾ ਕਿ ਮੈਂ ਜਥੇਦਾਰਾਂ ਅੱਗੇ ਨਹੀਂ ਪੇਸ਼ ਨਹੀਂ ਹੋਇਆ, ਮੈਂ ਸਿੱਖਾਂ ਅੱਗੇ ਪੇਸ਼ ਹੋਇਆ ਸੀ। ਉਨ੍ਹਾਂ ਸੰਗਤ ਨੂੰ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਜੁੜਨ ਦੀ ਸਲਾਹ ਦਿਤੀ।