ਖ਼ਾਲਸਾ ਦੀਵਾਨ ਦਾ ਸਾਬਕਾ ਪ੍ਰਧਾਨ ਅਕਾਲੀ ਦਲ 'ਚੋਂ ਮੁਅੱਤਲ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕਰੀਬ ਦੋ ਹਫ਼ਤਿਆਂ ਤੋਂ ਸਥਾਨਕ ਖ਼ਾਲਸਾ ਦੀਵਾਨ ਸ੍ਰੀ ਸਿੰਘ ਸਭਾ ਦੀ ਪ੍ਰਧਾਨਗੀ ਦਾ ਸ਼ੁਰੂ ਹੋਇਆ ਮੁੱਦਾ ਗੰਭੀਰ ਹੁੰਦਾ ਜਾ ਰਿਹਾ। ਇਕ ਨੌਜਵਾਨ ਲੜਕੀ......

Press Conference In Bathinda Press Club

ਬਠਿੰਡਾ : ਕਰੀਬ ਦੋ ਹਫ਼ਤਿਆਂ ਤੋਂ ਸਥਾਨਕ ਖ਼ਾਲਸਾ ਦੀਵਾਨ ਸ੍ਰੀ ਸਿੰਘ ਸਭਾ ਦੀ ਪ੍ਰਧਾਨਗੀ ਦਾ ਸ਼ੁਰੂ ਹੋਇਆ ਮੁੱਦਾ ਗੰਭੀਰ ਹੁੰਦਾ ਜਾ ਰਿਹਾ। ਇਕ ਨੌਜਵਾਨ ਲੜਕੀ ਨਾਲ ਐਨਤਿਕ ਗੱਲਾਂ ਕਰ ਕੇ ਉਸ ਨੂੰ ਕਥਿਤ ਤੌਰ 'ਤੇ ਮਰਨ ਲਈ ਮਜਬੂਰ ਕਰਨ ਵਾਲੇ ਸਾਬਕਾ ਪ੍ਰਧਾਨ ਤੇ ਸੀਨੀਅਰ ਅਕਾਲੀ ਆਗੂ ਨੂੰ ਅੱਜ ਪਾਰਟੀ ਨੇ ਸਮੂਹ ਅਹੁਦਿਆਂ ਤੋਂ ਮੁਅੱਤਲ ਕਰ ਦਿਤਾ ਹਾਲਾਂਕਿ ਸ਼ਹਿਰੀ ਹਲਕੇ 'ਚ ਘਟਨਾ ਦੇ 15 ਦਿਨਾਂ ਬਾਅਦ ਕੀਤੀ ਇਸ ਕਾਰਵਾਈ ਦੀ ਚਰਚਾ ਹੈ। 

ਬਠਿੰਡਾ ਸ਼ਹਿਰੀ ਹਲਕੇ ਤੋਂ ਅਕਾਲੀ ਦਲ ਦੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਸਾਥੀਆਂ ਸਮੇਤ ਸਪੱਸ਼ਟ ਕੀਤਾ ਕਿ ਉਹ ਜੇਲ ਯਾਤਰਾ ਕਰ ਰਹੇ ਰਜਿੰਦਰ ਸਿੰਘ ਸਿੱਧੂ ਵਲੋਂ ਕੀਤੀ ਕਾਰਵਾਈ ਦੇ ਹੱਕ ਵਿਚ ਨਹੀਂ ਹਨ ਪਰ ਕਾਂਗਰਸ ਪਾਰਟੀ ਵਲੋਂ ਧੱਕੇਸ਼ਾਹੀ ਨਾਲ ਸ਼ਹਿਰ ਦੀ ਧਾਰਮਕ ਸੰਸਥਾ ਉਪਰ ਗ਼ੈਰ-ਕਾਨੂੰਨੀ ਢੰਗ ਨਾਲ ਕੀਤੇ ਜਾ ਰਹੇ ਕਬਜ਼ੇ ਦੇ ਵਿਰੋਧ ਵਿਚ ਖੜੇ ਹਨ। 

ਸਥਾਨਕ ਪ੍ਰੈਸ ਕਲੱਬ 'ਚ ਮੇਅਰ ਬਲਵੰਤ ਰਾÂੈ ਨਾਥ, ਸ਼੍ਰੋਮਣੀ ਕਮੇਟੀ ਮੈਂਬਰਾਂ, ਅਹੁਦੇਦਾਰਾਂ ਤੇ ਕੌਂਸਲਰਾਂ ਸਮੇਤ ਹਾਜ਼ਰ ਹੋਏ ਸਿੰਗਲਾ ਨੇ ਦਾਅਵਾ ਕੀਤਾ ਕਿ ਜਦ ਹੀ ਉਨ੍ਹਾਂ ਨੂੰ ਸਿੱਧੂ ਦੀ ਆਡੀਉ ਬਾਰੇ ਪਤਾ ਲੱਗਾ ਤਾਂ ਅਕਾਲੀ ਦਲ ਦੇ ਕਿਸੇ ਵੀ ਆਗੂ ਵਲੋਂ ਉਨ੍ਹਾਂ ਦੀ ਹਮਾਇਤ ਨਹੀਂ ਕੀਤੀ ਗਈ, ਬਲਕਿ ਉਨ੍ਹਾਂ ਨੂੰ ਦਲ ਦੇ ਸਮੂਹ ਅਹੁਦਿਆਂ ਤੋਂ ਮੁਅੱਤਲ ਕਰ ਦਿਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਕ ਗੁਰਸਿੱਖ ਹੋਣ ਦੇ ਨਾਤੇ ਰਜਿੰਦਰ ਸਿੰਘ ਸਿੱਧੂ ਵਲੋਂ ਕੀਤੀ ਗਈ ਇਹ ਕਾਰਵਾਈ ਨਿੰਦਣਯੋਗ ਹੈ

ਪਰ ਇਸ ਘਟਨਾ ਦੀ ਆੜ 'ਚ ਵਿੱਤ ਮੰਤਰੀ ਤੇ ਉਸ ਦੇ ਨਜ਼ਦੀਕੀਆਂ ਵਲੋਂ ਧੱਕੇ ਨਾਲ ਗੁਰਦਵਾਰੇ ਦੇ ਪ੍ਰਬੰਧ ਉਪਰ ਕੀਤੇ ਜਾ ਰਹੇ ਕਬਜ਼ੇ ਨੂੰ ਉਹ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਸਿੰਗਲਾ ਨੇ ਦੋਸ਼ ਲਗਾਇਆ ਕਿ ਵਿੱਤ ਮੰਤਰੀ ਦੇ ਨਜ਼ਦੀਕੀਆਂ ਦੀ ਸ਼ਹਿ 'ਤੇ ਅਕਾਲੀ ਆਗੂ ਗੁਰਮੀਤ ਸਿੰਘ ਨੰਬਰਦਾਰ ਨੂੰ ਪਹਿਲਾਂ ਕਾਂਗਰਸ ਵਿਚ ਸ਼ਾਮਲ ਕੀਤਾ ਗਿਆ ਤੇ ਫ਼ਿਰ ਧੱਕੇ ਨਾਲ ਉਸ ਨੂੰ ਖ਼ਾਲਸਾ ਦੀਵਾਨ ਦਾ ਪ੍ਰਧਾਨ ਐਲਾਨ ਦਿਤਾ ਗਿਆ। ਇਹੀ ਨਹੀਂ ਨੰਬਰਦਾਰ ਵਲੋਂ ਗ਼ੈਰ-ਕਾਨੂੰਨੀ ਤੌਰ 'ਤੇ ਬਣਾਈਆਂ ਗਈਆਂ ਕਮੇਟੀਆਂ ਵਿਚ ਵੀ ਸ਼ਹਿਰ ਦੇ ਜ਼ਿਆਦਾਤਰ ਕਾਂਗਰਸੀਆਂ ਨੂੰ ਅਡਜਸਟ ਕੀਤਾ ਗਿਆ।