ਕਰਤਾਰਪੁਰ ਲਾਂਘੇ ਬਾਰੇ ਜ਼ੀਰੋ ਪੁਆਇੰਟ 'ਤੇ ਮੀਟਿੰਗ
ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਸਬੰਧ ਵਿਚ ਸਾਰੇ ਵਿਭਾਗਾਂ ਦੇ ਦਫ਼ਤਰਾਂ ਦੀ ਉਸਾਰੀ ਵਾਸਤੇ ਜ਼ਮੀਨ ਦੀ ਨਿਸ਼ਾਨਦੇਹੀ ਕਰਨ ਵਾਸਤੇ ਲੈਂਡ ਪੋਰਟਸ ਅਥਾਰਟੀ ਆਫ਼ ਇੰਡੀਆ.......
ਗੁਰਦਾਸਪੁਰ : ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਸਬੰਧ ਵਿਚ ਸਾਰੇ ਵਿਭਾਗਾਂ ਦੇ ਦਫ਼ਤਰਾਂ ਦੀ ਉਸਾਰੀ ਵਾਸਤੇ ਜ਼ਮੀਨ ਦੀ ਨਿਸ਼ਾਨਦੇਹੀ ਕਰਨ ਵਾਸਤੇ ਲੈਂਡ ਪੋਰਟਸ ਅਥਾਰਟੀ ਆਫ਼ ਇੰਡੀਆ ਦੇ ਚੇਅਰਮੈਨ ਸ਼੍ਰੀ ਅਮਿਤ ਬੋਮਬਾ ਦੀ ਅਗਵਾਈ ਹੇਠ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਵਲੋਂ ਇਕ ਉਚ ਪਧਰੀ ਕਮੇਟੀ ਅੱਜ ਡੇਰਾ ਬਾਬਾ ਨਾਨਕ ਵਿਖੇ ਕੀਤੀ ਗਈ। ਸਰਹੱਦ ਉਪਰ ਜ਼ੀਰੋ ਪੁਆਇੰਟ 'ਤੇ ਕੀਤੀ ਗਈ। ਕਮੇਟੀ ਦੇ ਚੇਅਰਮੈਨ ਸ਼੍ਰੀ ਬੋਂਮਬਾ ਦੀ ਅਗਵਾਈ ਹੇਠ ਬਾਕੀ ਵਿਭਾਗਾਂ ਦੇ ਅਧਿਕਾਰੀਆਂ ਨੇ ਇੰਟੈਂਗਰੇਟਿਡ ਚੈੱਕ ਪੋਸਟ ਵਾਸਤੇ 50 ਏਕੜ ਜ਼ਮੀਨ ਦੀ ਨਿਸ਼ਾਨਦੇਹੀ ਕੀਤੀ।
ਇਸ ਤਰ੍ਹਾਂ ਹੁਣ ਮੌਕੇ 'ਤੇ ਕਸਟਮ, ਇਮੀਗ੍ਰੇਸ਼ਨ, ਸਕੂਲ, ਹਸਪਤਾਲ, ਪਾਸਪੋਰਟ ਆਦਿ ਵਿਭਾਗਾਂ ਦੇ ਦਫ਼ਤਰਾਂ ਦੀ ਉਸਾਰੀ ਦੇ ਨਾਲ ਇਥੇ ਪੋਸਟ ਕੀਤੇ ਜਾਣ ਵਾਲੇ ਅਧਿਕਾਰੀਆਂ ਤੇ ਹੋਰ ਮੁਲਾਜ਼ਮਾਂ ਦੀ ਰਿਹਾਇਸ਼ੀ ਕਾਲੋਨੀ ਦੀ ਵੀ ਉਸਾਰੀ ਕੀਤੀ ਜਾਣੀ ਹੈ। ਇਸ ਸਬੰਧ ਵਿਚ ਐਸਡੀਐਮ ਡੇਰਾ ਬਾਬਾ ਨਾਨਕ ਅਸ਼ੋਕ ਸ਼ਰਮਾ ਨੇ ਦਸਿਆ ਕਿ ਦਿੱਲੀ ਤੋਂ ਲੈਂਡ ਪੋਰਟਸ ਅਥਾਰਟੀ ਆਫ਼ ਇੰਡੀਆ ਦੇ ਚੇਅਰਮੈਨ ਸ਼੍ਰੀ ਅਮਿਤ ਬੋਂਮਬਾ ਵਲੋਂ ਹੋਰ ਵਿਭਾਗਾਂ ਦੇ ਅਧਿਕਾਰੀਆਂ ਨਾਲ ਸਰਹੱਦ ਤੇ ਜ਼ੀਰੋ ਪੁਆਇੰਟ 'ਤੇ ਕੀਤੀ ਗਈ
ਇਸ ਮੀਟਿੰਗ ਦੇ ਕੁੱਝ ਦਿਨਾਂ ਬਾਅਦ ਹੀ 50 Âੈਕੜ ਜ਼ਮੀਨ ਨੂੰ ਐਕੂਆਇਰ ਕਰਨ ਦੇ ਸਬੰਧ ਵਿਚ ਕਾਰਵਾਈ ਆਰੰਭ ਕਰ ਦਿਤੀ ਗਈ ਹੈ। ਆਮ ਲੋਕਾਂ ਅੰਦਰ ਇਹ ਵੀ ਚਰਚਾ ਹੈ ਕਿ ਪਾਕਿਸਤਾਨ ਵਲੋਂ ਜਦੋਂ 40 ਫ਼ੀ ਸਦੀ ਉਸਾਰੀ ਦਾ ਕੰਮ ਮੁੰਕਮਲ ਕਰਨ ਦੀਆਂ ਖ਼ਬਰਾਂ ਜੱਗ ਜ਼ਾਹਰ ਹੋਣੀਆਂ ਸ਼ੁਰੂ ਹੋ ਗਈਆਂ ਸਨ ਤਾਂ ਭਾਰਤ ਨੇ ਵੀ ਹੁਣ ਕੰਮ ਦੀ ਸ਼ੁਰੂਆਤ ਕਰ ਦਿਤੀ ਹੈ।