ਕਾਨਪੁਰ ਸਿੱਖ ਕਤਲੇਆਮ ਕੁਲਦੀਪ ਸਿੰਘ ਭੋਗਲ ਵਲੋਂ ਰਾਜਨਾਥ ਸਿੰਘ ਤੇ ਕਿਰਨ ਰਿਜੀਜੂ ਨਾਲ ਮੁਲਾਕਾਤ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਅਖਿਲ ਭਾਰਤੀ ਦੰਗਾ ਪੀੜਤ ਰਾਹਤ ਕਮੇਟੀ ਦੇ ਕੌਮੀ ਪ੍ਰਧਾਨ ਜਥੇਦਾਰ ਕੁਲਦੀਪ ਸਿੰਘ ਭੋਗਲ ਅਤੇ ਸਕੱਤਰ ਜਨਰਲ ਪ੍ਰਤੀਕ ਸਿੰਘ ਜਾਨੂ ਨੇ ਅਜ ਦੇਸ਼ ਕੇ ਗ੍ਰਹਿ ਮੰਤਰੀ..

Kuldeep Singh Bhogal

 

ਨਵੀਂ ਦਿੱਲੀ, 13 ਅਗੱਸਤ (ਸੁਖਰਾਜ ਸਿੰਘ) : ਅਖਿਲ ਭਾਰਤੀ ਦੰਗਾ ਪੀੜਤ ਰਾਹਤ ਕਮੇਟੀ ਦੇ ਕੌਮੀ ਪ੍ਰਧਾਨ ਜਥੇਦਾਰ ਕੁਲਦੀਪ ਸਿੰਘ ਭੋਗਲ ਅਤੇ ਸਕੱਤਰ ਜਨਰਲ ਪ੍ਰਤੀਕ ਸਿੰਘ ਜਾਨੂ ਨੇ ਅਜ ਦੇਸ਼ ਕੇ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਅਤੇ ਗ੍ਰਹਿ ਰਾਜ ਮੰਤਰੀ ਸ਼੍ਰੀ ਕਿਰਨ ਰਿਜੀਜੂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਇਕ ਮੰਗ ਪੱਤਰ ਵੀ ਸੌਂਪਿਆ।
ਇਸ ਮੌਕੇ ਉਨ੍ਹਾਂ ਨੇ ਯਾਦ ਕਰਵਾਇਆ ਕਿ ਉੱਤਰ ਪ੍ਰਦੇਸ਼ ਦੇ ਸ਼ਹਿਰ ਕਾਨਪੁਰ ਵਿਚ 1984 ਦੇ ਕਤਲੇਆਮ ਵਿਚ ਮਾਰੇ ਗਏ 127 ਲੋਕਾਂ ਤੇ ਉਨ੍ਹਾਂ ਦੀ ਕਰੋੜਾਂ ਰੁਪਏ ਦੀ ਸੰਪਤੀ ਦੇ ਹੋਏ ਨੁਕਸਾਨ ਦੀ ਲਈ ਇਕ ਜਨਹਿਤ ਪੁਟੀਸ਼ਨ ਆਲ ਇੰਡਿਆ ਰਾਇਟ ਵਿਕਿਟਮ ਰੀਲੀਫ਼ ਕਮੇਟੀ ਅਤੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਇਕ ਪਟੀਸ਼ਨ ਹਾਈ ਕੋਰਟ ਵਿਚ ਵੀ ਪਾਈ ਗਈ ਸੀ, ਜਿਸ 'ਚ ਐਸ.ਆਈ.ਟੀ. ਅਤੇ ਸੀ.ਬੀ.ਆਈ. ਪਾਸੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਸੀ।
ਜਥੇਦਾਰ ਕੁਲਦੀਪ ਸਿੰਘ ਭੋਗਲ ਨੇ ਗ੍ਰਹਿ ਮੰਤਰੀ ਨੂੰ ਦਸਿਆ ਕਿ ਬਾਅਦ ਵਿਚ ਹਾਈ ਕੋਰਟ ਵਲੋਂ ਮਿਤੀ 16 ਅਗੱਸਤ 2017 ਤਕ ਕੇਂਦਰ ਸਰਕਾਰ ਅਤੇ ਉੱਤਰ ਪ੍ਰਦੇਸ਼ ਸਰਕਾਰ ਨੂੰ ਨੋਟਿਸ ਜਾਰੀ ਕਰ ਕੇ ਰੀਪੋਰਟ ਪੇਸ਼ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿਸ ਉਪਰ ਰਾਜਨਾਥ ਸਿੰਘ ਨੇ ਭਰੋਸਾ ਦਿਵਾਇਆ ਕਿ ਅਦਾਲਤ ਨੂੰ ਸਾਡੇ ਵਲੋਂ ਤਹਿ ਸਮੇਂ ਸੀਮਾ ਦੇ ਅੰਦਰ ਰੀਪੋਰਟ ਭੇਜ ਦਿਤੀ ਜਾਵੇਗੀ। ਇਸ ਤੋਂ ਪਹਿਲਾਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨਾਲ ਰਾਹਤ ਕਮੇਟੀ ਨੇ ਮਿਲ ਕੇ ਅਜਿਹਾ ਹੀ ਭਰੋਸਾ ਲਿਆ ਸੀ।
ਇਸ ਮੰਗ ਪੱਤਰ ਵਿਚ ਵਿਚ ਇਹ ਵੀ ਮੰਗ ਕੀਤੀ ਗਈ ਹੈ ਕਿ ਜਿਨ੍ਹਾਂ ਪੁਲਿਸ ਵਾਲਿਆਂ ਨੇ ਸਬੂਤ ਮਿਟਾਏ, 32 ਗੁਨਾਹਗਾਰਾਂ ਨੂੰ ਬਚਾਇਆ, ਚਾਰਜਸ਼ੀਟ ਤਕ ਦਾਖਲ ਨਹੀਂ ਕੀਤੀ, ਅਜਿਹੇ ਪੁਲਿਸ ਕਰਮਚਾਰੀਆਂ ਦੇ ਵਿਰੁਧ ਕਾਰਵਾਈ ਹੋਵੇ ਅਤੇ ਦੰਗਾ ਪੀੜਤਾਂ ਨੂੰ ਹੋਏ ਨੁਕਸਾਨ ਤੇ ਉਨ੍ਹਾਂ ਦੇ ਪਰਵਾਰ ਵਾਲਿਆਂ ਨੂੰ  ਉਚਿਤ ਮੁਆਵਜ਼ਾ ਦੇਣ ਦੀ ਮੰਗ ਕੀਤੀ ਗਈ।
ਗ੍ਿਰਹ ਮੰਤਰੀ ਨੇ ਭਰੋਸਾ ਦਿਵਾਇਆ ਕਿ ਪੀੜਤਾਂ ਤੇ ਉਨ੍ਹਾਂ ਦੇ ਪਰਵਾਰਕ ਮੈਂਬਰਾਂ ਨੂੰ ਮੁਆਵਜ਼ਾ ਗ੍ਿਰਹ ਮੰਤਰਾਲੇ ਵਲੋਂ ਦਿਤਾ ਜਾ ਚੁੱਕਾ ਹੈ ਅਤੇ ਜਿਨ੍ਹਾਂ ਨੂੰ ਹੁਣ ਤਕ ਕੋਈ ਮੁਆਵਜ਼ਾ ਨਹੀਂ ਮਿਲਿਆ ਹੈ ਉਨ੍ਹਾਂ ਨੂੰ ਵੀ ਸਬੂਤਾਂ ਦੇ ਅਧਾਰ 'ਤੇ ਰਾਜ ਸਰਕਾਰ ਨੂੰ ਕਹਿ ਕਿ ਮੁਆਵਜ਼ਾ ਦਿਵਾਇਆ ਜਾਵੇਗਾ।