ਦਸਤਾਰ ਮਸਲੇ ਬਾਰੇ ਸਿੱਖ ਜਥੇਬੰਦੀਆਂ ਦੀ ਹੋਈ ਮੀਟਿੰਗ 

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸੁਪਰੀਮ ਕੋਰਟ ਵਲੋਂ ਦਸਤਾਰ 'ਤੇ ਸਵਾਲ ਚੁਕਣਾ ਮੰਦਭਾਗਾ: ਰਮਨਦੀਪ ਸਿੰਘ

Meeting of Jathedar

 ਦਿੱਲੀ ਦੀਆਂ ਵੱਖ-ਵੱਖ ਸਿੱਖ ਜਥੇਬੰਦੀਆਂ ਦੀ ਮੀਟਿੰਗ ਵਿਚ ਹੈਰਾਨੀ ਪ੍ਰਗਟਾਈ ਗਈ ਕਿ ਸੁਪਰੀਮ ਕੋਰਟ ਵਲੋਂ ਸਿੱਖਾਂ ਦੀ ਦਸਤਾਰ ਬੰਨ੍ਹਣ ਨੂੰ ਲੈ ਕੇ ਬੇਲੋੜੇ ਸਵਾਲ ਚੁੱਕੇ ਜਾ ਰਹੇ ਹਨ ਜਦਕਿ ਭਾਰਤੀ ਸੰਵਿਧਾਨ ਦੀ ਧਾਰਾ 25 (ਬੀ) ਰਾਹੀਂ ਸਿੱਖਾਂ ਨੂੰ ਧਾਰਮਕ ਹਕੂਕ ਮਿਲੇ ਹੋਏ ਹਨ।ਮੀਟਿੰਗ ਵਿਚ ਸਾਈਕਲ ਮੁਕਾਬਲਿਆਂ ਵਿਚ ਸ਼ਾਮਲ ਹੋਣ ਵਾਲੇ ਸਿੱਖ ਹਰਦੀਪ ਸਿੰਘ ਪੁਰੀ ਜਿਨ੍ਹਾਂ ਇਕ ਲੋਕਲ ਸਾਈਕਲਿੰਗ ਐਸੋਸੀਏਸ਼ਨ ਦੇ ਨਿਯਮਾਂ ਕਿ ਇਨ੍ਹਾਂ ਮੁਕਾਬਲੇ ਵਿਚ ਸ਼ਾਮਲ ਹੋਣ ਲਈ ਹੈਲਮੇਟ ਲਾਜ਼ਮੀ ਹੈ, ਨੂੰ ਚੁਨੌਤੀ ਦਿਤੀ ਹੋਈ ਹੈ, ਨਾਲ ਪੂਰੀ ਤਰ੍ਹਾਂ ਖੜੇ ਰਹਿਣ ਦਾ ਫ਼ੈਸਲਾ ਕੀਤਾ ਗਿਆ। 

ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਯੂਥ ਵਿੰਗ ਪ੍ਰਧਾਨ ਰਮਨਦੀਪ ਸਿੰਘ ਫ਼ਤਿਹ ਨਗਰ ਨੇ ਕਿਹਾ ਕਿ ਇਹ ਮੰਦਭਾਗੀ ਗੱਲ ਹੈ ਕਿ ਸੁਪਰੀਮ ਕੋਰਟ ਨੇ ਦਸਤਾਰ ਨੂੰ ਲੈ ਕੇ ਸਵਾਲ ਚੁੱਕੇ ਹਨ। ਕੀ ਅਦਾਲਤ ਕੋਲ ਏਅਰ ਚੀਫ਼ ਮਾਰਸ਼ਲ ਅਰਜਨ ਸਿੰਘ, ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਤੇ ਪਹਿਲੇ ਸੰਸਾਰ ਜੰਗ ਤੋਂ ਕਾਰਗਿਲ ਤਕ ਦੀਆਂ ਜੰਗਾਂ ਵਿਚ ਸਿੱਖ ਫ਼ੌਜੀਆਂ ਵਲੋਂ ਬੰਨ੍ਹੀ ਜਾਂਦੀ ਦਸਤਾਰ ਦੇ ਹਵਾਲੇ ਨਹੀਂ ਹਨ? ਮੀਟਿੰਗ ਵਿਚ ਅਖੰਡ ਕੀਰਤਨੀ ਜੱਥਾ, ਸ਼੍ਰੋਮਣੀ ਯੂਥ ਅਕਾਲੀ ਦਲ ਦਿੱਲੀ, ਅਸੀਸ ਸੇਵਕ ਸੁਸਾਇਟੀ, ਸਾਹਿਬ ਫ਼ਾਊਂਡੇਸ਼ਨ, ਗੁਰਦਵਾਰਾ ਸਿੰਘ ਸਭਾ ਗਣੇਸ਼ ਨਗਰ ਆਦਿ ਸ਼ਾਮਲ ਜਥੇਬੰਦੀਆਂ ਸ਼ਾਮਲ ਹੋਈਆਂ।