ਜਲਦ ਆ ਰਹੀ ਹੈ ਸਿਨੇਮਾ ਘਰਾਂ ਵਿਚ ਫ਼ਿਲਮ 'ਦਾਸਤਾਨ ਏ ਮੀਰੀ-ਪੀਰੀ'

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਇਹ ਫ਼ਿਲਮ ਵਿਚ ਮੀਰੀ-ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ ਦੀ ਜੀਵਨੀ ਤੇ ਬਣੀ ਹੈ

'Dastan E Miri-Piri'

ਗੁਰਜੋਤ ਸਿੰਘ ਆਹਲੂਵਾਲੀਆ ਵੱਲੋਂ ਲਿਖੀ ਅਤੇ ਵਿਨੋਦ ਲੰਜੇਵਰ ਨਾਲ ਨਿਰਦੇਸ਼ਤ ਕੀਤੀ ਗਈ ਫ਼ਿਲਮ  'ਦਾਸਤਾਨ ਏ ਮੀਰੀ-ਪੀਰੀ' ਆਉਂਦੀ 5 ਜੂਨ ਨੂੰ ਸਿਨੇਮਾ ਘਰਾਂ ਵਿਚ ਆਏਗੀ। ਇਸ ਫ਼ਿਲਮ ਵਿਚ ਮੀਰੀ-ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ ਦੀ ਜੀਵਨੀ ਤੇ ਬਣੀ ਇਹ ਫ਼ਿਲਮ ਉਹਨਾਂ ਦੇ ਜੀਵਨ ਕਾਲ ਦੌਰਾਨ ਵਾਪਰੀਆਂ ਮੁੱਖ ਘਟਨਾਵਾਂ ਤੇ ਕੇਂਦਰਿਤ ਹੈ।

1606 ਈ: ਵਿਚ ਜਦੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਬਲੀਦਾਨ ਤੋਂ ਬਾਅਦ ਗੁਰੂ ਹਰਿਗੋਬਿੰਦ ਸਾਹਿਬ ਨੇ ਮੀਰੀ-ਪੀਰੀ ਦੀਆਂ ਦੋ ਤਲਵਾਰਾਂ ਨੂੰ ਸ਼ਿੰਗਾਰਿਆ ਅਤੇ ਮੁਗਲਾਂ ਦੇ ਅੱਤਿਆਚਾਰਾਂ ਨੂੰ ਉਖਾੜਨਾ ਸ਼ੁਰੂ ਕਰ ਦਿੱਤਾ ਅਤੇ ਸੰਤ ਸਿਪਾਹੀਆਂ ਨੇ ਸਿੱਖਾਂ ਦੀ ਸੁਰੱਖਿਆ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ। 'ਦਾਸਤਾਨ ਏ ਮੀਰੀ-ਪੀਰੀ' ਫ਼ਿਲਮ ਛੇਵੇਂ ਸਿੱਖ ਗੁਰੂ ਸ਼੍ਰੀ ਗੁਰੂ ਹਰਿਗੋਬਿੰਦ ਜੀ ਦੇ ਯੁੱਗ ਦੀ ਦਿੱਖ ਨੂੰ ਦਰਸਾਉਂਦੀ ਹੈ ਇਹ ਫ਼ਿਲਮ ਸਾਨੂੰ ਵਾਪਸ ਉਸ ਸਮੇਂ ਵੱਲ ਲੈ ਜਾਂਦੀ ਹੈ ਜਦੋਂ ਮੀਰੀ ਪੀਰੀ ਦੇ ਸੰਕਲਪ ਨੇ ਰੂਪ ਲਿਆ ਸੀ।

ਉਸ ਸਮੇਂ 17ਵੀਂ ਸਦੀ ਵਿਚ ਅੰਮ੍ਰਿਤਸਰ ਵਿਖੇ ਪਹਿਲੇ ਸਿੱਖ ਕਿਲ੍ਹੇ ਦਾ ਨਿਰਮਾਣ ਵੀ ਕੀਤਾ ਗਿਆ ਸੀ। ਉਸ ਸਮੇਂ ਪਹਿਲਾ ਯੁੱਧ ਸਿੱਖਾਂ ਨੇ ਜਿੱਤਿਆ ਸੀ ਅਤੇ ਨਾਲ ਹੋਰ ਵੀ ਪ੍ਰਾਪਤੀਆਂ ਕੀਤੀਆ ਸਨ। ਇਸ ਫ਼ਿਲਮ ਦੇ ਡਾਇਰੈਕਟਰ ਵਿਨੋਦ ਲੰਜੇਵਰ, ਫ਼ਿਲਮ ਦੇ ਪ੍ਰੋਡਿਊਸਰ ਮੇਜਰ ਸਿੰਘ ਸੰਧੂ ਅਤੇ ਲੇਖਕ ਗੁਰਜੋਤ ਸਿੰਘ ਆਲੂਵਾਲੀਆ ਹਨ। ਮੀਰੀ-ਪੀਰੀ ਫ਼ਿਲਮ 5 ਜੂਨ ਨੂੰ ਰਿਲੀਜ਼ ਹੋਵੇਗੀ।