ਫ਼ਰਾਂਸ ਦੇ ਸਮੂਹ ਗੁਰਦਵਾਰਾ ਸਾਹਿਬ ਜਥੇਬੰਦੀ ਸਿੱਖਜ਼ ਫ਼ਾਰ ਜਸਟਿਸ ਦੀ ਹਮਾਇਤ 'ਤੇ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਫ਼ਰਾਂਸ 'ਚ ਵੀ ਅਨੇਕਾਂ ਗੁਰਦਵਾਰਿਆਂ ਦੀ ਪ੍ਰਬੰਧਕ ਕਮੇਟੀਆਂ ਵਲੋਂ ਸਿੱਖ ਫ਼ਾਰ ਜਸਟਿਸ ਦੀ ਪੰਜਾਬ ਰਿਫ਼ਰੈਡਰਮ ਦੀ ਹਮਾਇਤ 'ਚ ਆ ਗਈਆਂ ਹਨ। ਉਨ੍ਹਾਂ ਕਿਹਾ ...

France Gurudwara

ਪੈਰਿਸ,  ਫ਼ਰਾਂਸ 'ਚ ਵੀ ਅਨੇਕਾਂ ਗੁਰਦਵਾਰਿਆਂ ਦੀ ਪ੍ਰਬੰਧਕ ਕਮੇਟੀਆਂ ਵਲੋਂ ਸਿੱਖ ਫ਼ਾਰ ਜਸਟਿਸ ਦੀ ਪੰਜਾਬ ਰਿਫ਼ਰੈਡਰਮ ਦੀ ਹਮਾਇਤ 'ਚ ਆ ਗਈਆਂ ਹਨ। ਉਨ੍ਹਾਂ ਕਿਹਾ ਕਿ ਕੋਈ ਵੀ ਕੌਮ ਅਪਣੇ ਰਾਜ ਦੀ ਪ੍ਰਾਪਤੀ ਲਈ ਵੱਖ-ਵੱਖ ਤਰੀਕੇ ਅਪਣਾ ਕੇ ਅਪਣਾ ਰਾਜ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੀ ਹੈ, ਉਸ ਵਿਚ ਉਹ ਕਿੰਨਾ ਸਫ਼ਲ ਹੁੰਦੀ ਹੈ ਇਹ ਉਸ ਤਰੀਕੇ ਦੀ ਅਖੀਰਲੀ ਪੌੜੀ ਚੜ੍ਹ ਕੇ ਪਤਾ ਲਗਦਾ ਹੈ।

ਇਸ ਸਮੇਂ ਜਥੇਬੰਦੀ ਦੇ ਅਵਤਾਰ ਸਿੰਘ ਪੰਨੂੰ, ਸੁਖਵਿੰਦਰ ਸਿੰਘ ਠਾਣਾ ਅਤੇ ਜਸਬੀਰ ਸਿੰਘ ਨੇ ਜਿਥੇ ਬੜੇ ਵਿਸਥਾਰ ਨਾਲ ਸਵਾਲਾਂ ਦੇ ਜਵਾਬ ਦਿਤੇ ਅਤੇ ਕਿਹਾ ਕਿ ਇਸ ਵਿਚ ਕਿਸੇ ਨੂੰ ਡਰਨ ਦੀ ਲੋੜ ਨਹੀਂ ਕਿਉਂਕਿ ਯੂ.ਐਨ.ਓ. ਦੇ ਕਾਨੂੰਨ ਮੁਤਾਬਕ ਇਹ ਸਾਡਾ ਹੱਕ ਹੈ ਅਤੇ ਖ਼ਾਲਸਾ ਰਾਜ ਦੀ ਪ੍ਰਾਪਤੀ ਦਾ ਕਾਨੂੰਨੀ ਤਰੀਕਾ ਹੈ। 
ਉਨ੍ਹਾਂ ਕਿਹਾ ਕਿ ਲੋਕ ਲਹਿਰ ਬਣਨੀ ਸ਼ੁਰੂ ਹੋ ਗਈ ਹੈ।

ਪਿਛਲੇ ਕੁੱਝ ਦਿਨਾਂ ਤੋਂ ਸੋਸ਼ਲ ਮੀਡੀਆ ਅਤੇ ਇਲੈਕਟ੍ਰੋਨਿਕ ਮੀਡੀਆ ਅਤੇ ਰਿਫ਼ਰੈਂਡਰਮ 2020 ਦੀ ਭਾਰੀ ਚਰਚਾ ਹੈ। ਉਨ੍ਹਾਂ ਕਿਹਾ ਕਿ ਇਹ ਲਹਿਰ ਪਬਲਿਕ ਤੋਂ ਨਹੀਂ ਬਲਕਿ ਉਪਰਲੀ ਰਾਜਨੀਤਕ ਸਫਾ ਤੋਂ ਸ਼ੁਰੂ ਹੋਵੇਗੀ। ਉਨ੍ਹਾਂ ਕਿਹਾ ਕਿ ਕੁੱਝ ਦਿਨਾਂ ਤੋਂ ਜਦ ਵੀ ਸੋਸ਼ਲ ਮੀਡੀਆ ਅਤੇ ਇਲੈਕਟ੍ਰੋਨਿਕ ਮੀਡੀਆ ਉਪਰ 2020 ਦੀ ਡਿਬੇਟ ਚਲਦੀ ਹੈ ਜਾਂ ਕੋਈ ਗੱਲਬਾਤ ਹੁੰਦੀ ਹੈ ਤਾਂ ਉਸ ਉਪਰ ਹਜ਼ਾਰਾਂ ਦੀ ਗਿਣਤੀ 'ਚ 2020 ਦੇ ਹੱਕ ਵਿਚ ਹੀ ਕੁਮਿੰਟ ਵੇਖਣ ਸੁਣਨ ਨੂੰ ਮਿਲ ਰਹੇ ਹਨ।

ਉਨ੍ਹਾਂ ਕਿਹਾ ਕਿ ਅਜੇ ਦੋ ਸਾਲ ਦਾ ਸਮਾਂ ਬਾਕੀ ਹੈ ਜੇ ਇਸੇ ਤਰ੍ਹਾਂ ਇਹ ਲਹਿਰ ਚਲਦੀ ਰਹੀ ਤਾਂ ਆਉਂਦੇ ਦੋ ਸਾਲ ਤਕ ਇਹ ਲਹਿਰ ਦੁਨੀਆਂ ਦੀ ਸਭ ਤੋਂ ਤਾਕਤਵਰ ਲਹਿਰ ਉਭਰ ਕੇ ਸਾਹਮਣੇ ਆਵੇਗੀ ਜਿਸ 'ਚ ਦੁਨੀਆਂ ਦੇ ਅਮਨ ਪਸੰਦ ਲੋਕ ਸਿੱਖ, ਇਸਾਈ, ਮੁਸਲਿਮ, ਹਿੰਦੂ ਭਾਈਚਾਰਾ ਅਤੇ ਹੋਰ ਧਰਮਾਂ ਦੇ ਲੋਕ ਵੀ ਸ਼ਾਮਲ ਹੋਣਗੇ।  ਜਥੇਬੰਦੀ ਦੇ ਕਾਨੂੰਨੀ ਕਾਰਵਾਈ ਕਮੇਟੀ ਦੇ ਗੁਰਪਤਵੰਤ ਸਿੰਘ ਪੰਨੂੰ ਵਲੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਗਈ ਸੀ

ਜਿਸ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਇਹ ਰਿਫ਼ਰੈਂਡਰਮ 2020 ਕੋਈ ਚੀਜ਼ ਨਹੀਂ ਹੈ। ਮੁੱਖ ਮੰਤਰੀ ਵਲੋਂ ਇਸ ਬਾਰੇ ਕੁੱਝ ਵੀ ਕਿਹਾ ਜਾਣਾ ਲਹਿਰ ਦਾ ਇਕ ਹਿੱਸਾ ਹੈ। 7 ਜੁਲਾਈ 2018 ਨੂੰ ਯੂਰਪ ਦੀਆਂ ਸਾਰੀਆਂ ਸੰਗਤਾਂ, ਸਾਰੇ ਗੁਰੂਘਰਾਂ ਅਤੇ ਸਮੂਹ ਜਥੇਬੰਦੀਆਂ ਨੂੰ ਮੀਟਿੰਗ ਸੱਦਾ ਦਾ ਦਿਤਾ ਜਾ ਰਿਹਾ ਹੈ ਕਿ 7 ਜੁਲਾਈ ਨੂੰ ਪੈਰਿਸ ਵਿਚ ਪਹੁੰਚ ਕੇ ਸਾਰੇ ਰਲ-ਮਿਲ ਕਿ ਪੰਜਾਬ ਰਿਫ਼ਰੈਂਡਰਮ 2020 ਵਿਚਾਰ ਸਾਂਝੀ ਵਿਚਾਰ ਕਰੀਏ ਕਿ 2020 ਹੈ ਕੀ?