ਪ੍ਰਚਾਰਕਾਂ ਦੀਆਂ ਪੱਗਾਂ ਨੂੰ ਹੱਥ ਪਾਏ ਜਾਣ ਦਾ ਰੁਝਾਨ ਮੰਦਭਾਗਾ: ਪ੍ਰੋ.ਹਰਮਿੰਦਰ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਪਿਛਲੇ ਦਿਨੀਂ ਪ੍ਰਚਾਰਕ ਭਾਈ ਸਰਬਜੀਤ ਸਿੰਘ ਧੂੰਦਾ ਦੀ ਦਸਤਾਰ ਲਾਹੇ ਜਾਣ ਦੀ ਨਾਕਾਮ ਕੋਸ਼ਿਸ਼ ਦੀ ਨਿਖੇਧੀ ਕਰਦਿਆਂ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ...

Professor Harminder Singh

ਨਵੀਂ ਦਿੱਲੀ, ਪਿਛਲੇ ਦਿਨੀਂ ਪ੍ਰਚਾਰਕ ਭਾਈ ਸਰਬਜੀਤ ਸਿੰਘ ਧੂੰਦਾ ਦੀ ਦਸਤਾਰ ਲਾਹੇ ਜਾਣ ਦੀ ਨਾਕਾਮ ਕੋਸ਼ਿਸ਼ ਦੀ ਨਿਖੇਧੀ ਕਰਦਿਆਂ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਪ੍ਰੋ.ਹਰਮਿੰਦਰ ਸਿੰਘ ਮੁਖਰਜੀ ਨਗਰ ਨੇ ਕਿਹਾ ਹੈ ਕਿ ਗੁਰਮਤਿ ਸਮਾਗਮਾਂ ਦੌਰਾਨ ਪ੍ਰਚਾਰਕਾਂ ਦੀਆਂ ਪੱਗਾਂ ਨੂੰ ਹੱਥ ਪਾਏ ਜਾਣ ਦਾ ਰੁਝਾਨ ਮੰਦਭਾਗਾ ਹੈ। 
 

ਵਿਚਾਰਧਾਰਕ ਮਤਭੇਦਾਂ ਨੂੰ ਲੈ ਕੇ, ਇਸ ਤਰ੍ਹਾਂ ਪੱਗਾਂ ਨੂੰ ਹੱਥ ਪਾਏ ਜਾਣ ਨਾਲ ਸਿੱਖਾਂ ਦੀ ਹਾਲਤ ਦੁਨੀਆ ਸਾਹਮਣੇ ਹਾਸੋਹੀਣੀ ਬਣਦੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਭਾਈ ਰਣਜੀਤ ਸਿੰਘ ਢੱਡਰੀਆਂ 'ਤੇ ਜਾਨਲੇਵਾ ਹਮਲੇ ਪਿਛੋਂ ਜਰਮਨ 'ਚ ਭਾਈ ਪੰਥ ਪ੍ਰੀਤ ਸਿੰਘ, ਇੰਗਲੈਂਡ ਵਿਚ ਭਾਈ ਅਮਰੀਕ ਸਿੰਘ ਚੰਡੀਗੜ੍ਹ ਤੇ ਹੁਣ ਅੰਮ੍ਰਿਤਸਰ ਵਿਖੇ ਭਾਈ ਧੂੰਦਾ ਦੀ ਪੱਗ ਨੂੰ ਹੱਥ ਪਾਏ ਜਾਣ ਦੀ ਘਟਨਾਵਾਂ ਕੌਮ ਲਈ ਡੂੰਘੀ ਚਿੰਤਾ ਦਾ ਵਿਸ਼ਾ ਹਨ।

ਪ੍ਰੋ.ਹਰਮਿੰਦਰ ਸਿੰਘ ਨੇ ਕਿਹਾ ਕਿ ਜਿਹੜੀਆਂ ਤਾਕਤਾਂ/ ਬੰਦੇ ਪੱਗਾਂ ਉਤਾਰਨ ਤੇ ਭਰਾ ਮਾਰੂ ਜੰਗ ਪਿਛੇ ਹਨ, ਉਨਾਂ੍ਹ ਨੂੰ ਨਿਮਰਤਾ ਨਾਲ ਇਹ ਸਵਾਲ ਹੈ ਕਿ ਉਹ ਪ੍ਰਚਾਰਕਾਂ ਨਾਲ ਤੱਥਾਂ ਤੇ ਗੁਰਬਾਣੀ ਦੇ ਆਧਾਰ 'ਤੇ ਮਿਲ ਬੈਠ ਕੇ, ਸੰਵਾਦ ਕਰਨ ਤੇ ਸਿੱਖਾਂ ਦੀ ਜੱਗ ਹਸਾਈ ਕਰਵਾਉਣ ਤੋਂ ਬਾਜ਼ ਆਉਣ।