ਗੁਰਬਾਣੀ ਦੀ ਸਿੱਖਿਆ ਲੈਣ ਲਈ ਢਾਈ ਸਾਲ ਦੇ ਗੁਰਮਤਿ ਡਿਪਲੋਮਾ ਕੋਰਸ ਲਈ ਦਾਖਲਾ ਸ਼ੁਰੂ 

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਜੁਲਾਈ ਵਿਚ ਦਾਖਲਾ ਸ਼ੁਰੂ ਹੋ ਕੇ ਅਗਸਤ ਵਿਚ ਕਲਾਸਾਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਹਨ।

Gurmat Vichar - Sikh Missionary College, Ludhiana

ਲੁਧਿਆਣਾ - ਅੱਜ ਦੇ ਜ਼ਮਾਨੇ ਵਿਚ ਲੋਕਾਂ ਨੂੰ ਗੁਰਬਾਣੀ ਨਾਲ ਜੁੜਨ ਦੀ ਬਹੁਤ ਲੋੜ ਹੈ ਕਿਉਂਕਿ ਹੁਣ ਦੇ ਜ਼ਮਾਨੇ ਵਿਚ ਪਾਪ ਵਰਗੀਆਂ ਚੀਜ਼ਾਂ ਐਨੀਆਂ ਕੁ ਵਧ ਗਈਆਂ ਹਨ ਕਿ ਉਹਨਾਂ ਤੋਂ ਛੁਟਕਾਰਾ ਪਾਉਣ ਲਈ ਸ਼ਾਇਦ ਗੁਰਬਾਣੀ ਹੀ ਇਕੋ ਇਕ ਸਾਧਨ ਹੈ। ਇਸੇ ਤਰ੍ਹਾਂ ਹੀ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਨਾਲ ਕਈ ਸੰਸਥਾਵਾਂ ਖੋਲ੍ਹੀਆਂ ਗਈਆਂ ਹਨ ਤੇ ਜਿਨ੍ਹਾਂ ਵਿਚੋਂ ਇਕ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵੀ ਹੈ। ਇਸ ਕਾਲਜ ਦੇ ਚੇਅਰਮੈਨ ਰਾਣਾ ਇੰਦਰਜੀਤ ਸਿੰਘ ਨੇ ਸਪੋਕਸਮੈਨ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਕਿਵੇਂ ਇਕ ਕੋਰਸ ਰਾਂਹੀ ਉਹਨਾਂ ਨੇ ਅਨੇਕਾਂ ਹੀ ਬੱਚਿਆ ਨੂੰ ਗੁਰਬਾਣੀ ਨਾਲ ਜੋੜਿਆ। ਇਸ ਕੋਰਸ ਬਾਰੇ ਵਧੇਰੇ ਜਾਣਕਾਰੀ ਲੈਣ ਲਈ ਤੁਸੀਂ - 0161-2521700 ਜਾਂ ਫਿਰ 98146-35655, 94177-04970 'ਤੇ ਸੰਪਰਕ ਕਰ ਸਕਦੇ ਹੋ। 

ਉਹਨਾਂ ਦੱਸਿਆ ਕਿ 1996 ਵਿਚ ਉਹਨਾਂ ਨੇ ਕੁੱਝ ਪ੍ਰਚਾਰਕਾਂ ਨਾਲ ਮਿਲ ਕੇ ਇਕ ਟਰੱਸਟ ਖੋਲ੍ਹਿਆ ਤੇ ਇਸੇ ਟਰੱਸਟ ਨੇ ਹੀ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੀ ਸਥਾਪਨਾ ਕੀਤੀ। ਕੌਮ ਨੂੰ ਪੜ੍ਹੇ ਲਿਖੇ ਤੇ ਸੂਝਵਾਨ ਗ੍ਰੰਥੀ ਸਿੰਘਾਂ ਦੀ ਬਹੁਤ ਲੋੜ ਹੈ ਤੇ ਉਹਨਾਂ ਦੀ ਕਮੀ ਹਮੇਸ਼ਾ ਮਹਿਸੂਸ ਹੁੰਦੀ ਹੈ। ਇੰਦਰਜੀਤ ਸਿੰਘ ਨੇ ਦੱਸਿਆ ਕਿ ਉਸ ਸਮੇਂ ਸਿੱਖ ਕੌਮ ਨੇ ਗੁਰਦੁਆਰੇ ਤਾਂ ਬਹੁਤ ਵੱਡੀ ਗਿਣਤੀ ਵਿਚ ਬਣਾਏ ਹੋਏ ਸਨ ਪਰ ਉਹਨਾਂ ਵਿਚ ਪਾਠੀ ਸਿੰਘ, ਰਾਗੀ ਸਿੰਘ ਜਾਂ ਪ੍ਰਚਾਰਕ ਬਹੁਤ ਹੀ ਘੱਟ ਗਿਣਤੀ ਵਿਚ ਸਨ ਜਾਂ ਫਿਰ ਕਿਤੇ ਤਾਂ ਬਿਲਕੁਲ ਵੀ ਨਹੀਂ ਸਨ ਸੋ ਨੂੰ ਦੇਖਦੇ ਹੀ ਇਸ ਦੀ ਸਥਾਪਨਾ ਕੀਤੀ ਗਈ ਹੈ।

ਉਹਨਾਂ ਦੱਸਿਆ ਕਿ ਉਹਨਾਂ ਦੀ ਟੀਮ ਦੇ ਮੁਖੀ ਮੈਂਬਰ ਪ੍ਰਿੰ.ਜਗਜੀਤ ਸਿੰਘ ਸਿੱਦਕੀ ਜੀ ਆਪ ਇਕ ਉੱਚ ਕੋਟੀ ਦੇ ਵਿਦਵਾਨ, ਪ੍ਰਚਾਰਕ ਸਨ ਤੇ ਇਸ ਲਈ ਉਹਨਾਂ ਨੇ ਵੀ ਇਸ ਟਰੱਟਸ ਨੂੰ ਚਲਾਉਣ ਲਈ ਬਹੁਤ ਵੱਡੇ ਪੱਧਰ ਤੇ ਸਹਿਯੋਗ ਦਿੱਤਾ। ਇੰਦਰਜੀਤ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਮਾਣ ਹੈ ਕਿ 1996 ਤੋਂ ਲੈ ਕੇ ਹੁਣ ਤੱਕ ਉਹਨਾਂ ਨੇ ਬਹੁਤ ਵੱਡੀ ਗਿਣਤੀ ਵਿਚ ਪ੍ਰਚਾਰਕ ਤੇ ਗ੍ਰੰਥੀ ਸਿੰਘ ਪੈਦਾ ਕੀਤੇ ਹਨ, ਜੋ ਵੱਖ-ਵੱਖ ਦੇਸ਼ਾਂ ਅਤੇ ਭਾਰਤ ਦੇ ਅਲੱਗ-ਅਲੱਗ ਸਥਾਨਾਂ 'ਤੇ ਸੇਵਾ ਨਿਭਾ ਰਹੇ ਹਨ। 1996 ਦੇ ਸਮੇਂ 13 ਟਰੱਸਟੀ ਇਸ ਟਰੱਸਟ ਦਾ ਹਿੱਸਾ ਬਣੇ ਸਨ ਤੇ ਜਗਜੀਤ ਸਿੰਘ ਜੀ ਇਸ ਟਰੱਸਟ ਦੇ ਪ੍ਰਿੰਸੀਪਲ ਸਨ। ਜਗਜੀਤ ਸਿੰਘ ਜੀ ਥੋੜ੍ਹਾ ਸਮਾਂ ਹੀ ਇਸ ਟਰੱਸਟ ਦਾ ਹਿੱਸਾ ਬਣ ਸਕੇ ਤੇ ਉਹ ਅਕਾਲ ਚਲਾਣਾ ਕਰ ਗਏ ਫਿਰ ਕੰਵਰ ਮਹਿੰਦਰ ਪ੍ਰਤਾਪ ਸਿੰਘ ਜੀ ਲੰਬਾ ਸਮਾਂ ਇਸ ਟਰੱਸਟ ਦੇ ਪ੍ਰਿੰਸੀਪਲ ਰਹੇ।

ਕੰਵਰ ਮਹਿੰਦਰ ਪ੍ਰਤਾਪ ਸਿੰਘ ਜੀ ਨੇ ਹੀ ਦਿੱਲੀ ਵਿਖੇ ਮਿਸ਼ਨਰੀ ਲਹਿਰ ਨੂੰ ਆਰੰਭ ਕੀਤਾ ਸੀ ਤੇ ਫਿਰ ਉਹ ਵੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਤੇ ਹੁਣ ਗਿਆਨੀ ਗੁਰਬਚਨ ਸਿੰਘ ਜੀ ਪੰਨਵਾਂ ਇਸ ਕਾਲਜ ਦੇ ਪ੍ਰਿੰਸੀਪਲ ਹਨ ਤੇ ਉਹ ਵੀ ਪਿਛਲੇ 10 ਸਾਲਾਂ ਤੋਂ ਇਸ ਕਾਲਜ ਵਿਚ ਸੇਵਾ ਨਿਭਾ ਰਹੇ ਹਨ। 
ਇਸ ਤੋਂ ਬਾਅਦ ਗਿਆਨੀ ਗੁਰਬਚਨ ਸਿੰਘ ਪੰਨਵਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਨੂੰ ਇਹ ਸੇਵਾ 2011 ਵਿਚ ਮਿਲੀ ਸੀ ਪਰ ਉਹ ਸ਼ੁਰੂ ਤੋਂ ਹੀ ਇਸ ਕਾਲਜ ਨਾਲ ਜੁੜੇ ਹੋਏ ਹਨ ਤੇ ਇੱਥੇ ਕਈ ਬਹੁਤ ਸਾਰੇ ਵਿਦਿਆਰਥੀ ਅਜਿਹੇ ਵੀ ਹਨ ਜਿਨ੍ਹਾਂ ਨੇ ਇਸੇ ਕਾਲਜ ਤੋਂ ਸਿੱਖਿਆ ਹਾਸਲ ਕੀਤੀ ਅਤੇ ਇਸੇ ਕਾਲਜ ਵਿਚ ਹੀ ਹੋਰ ਵਿਦਿਆਰਥੀਆਂ ਨੂੰ ਸਿੱਖਿਆ ਦੇਣ ਦੀ ਸੇਵਾ ਨਿਭਾ ਰਹੇ ਹਨ।

ਉਹਨਾਂ ਦੱਸਿਆ ਕਿ ਇਹ ਕੋਰਸ 2 ਸਾਲ ਦਾ ਹੈ ਤੇ 6 ਮਹੀਨੇ ਬੱਚਿਆਂ ਨੂੰ ਫੀਲਡ ਵਿਚ ਟ੍ਰੇਨਿੰਗ ਲਈ ਭੇਜਿਆ ਜਾਂਦਾ ਹੈ। ਜੁਲਾਈ ਵਿਚ ਇਹ ਦਾਖਲਾ ਸ਼ੁਰੂ ਹੁੰਦਾ ਹੈ ਤੇ 1 ਅਗਸਤ ਨੂੰ ਕਲਾਸਾਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਸ ਦੇ ਨਾਲ ਹੀ ਬਰਨਾਲਾ ਤੋਂ ਇਕ ਵਿਦਿਆਰਥੀ ਜਿਸ ਨੇ ਇਸ ਕਾਲਜ ਵਿਚ ਕੋਰਸ ਕੀਤਾ ਹੈ ਉਸ ਨੇ ਦੱਸਿਆ ਕਿ ਇੱਤੇ ਆਉਣ ਤੋਂ ਪਹਿਲਾਂ ਉਸ ਨੂੰ ਗੁਰਬਾਣੀ ਜਾਂ ਸਿੱਖ ਪ੍ਰਚਾਰਕ ਬਣਨ ਬਾਰੇ ਕੋਈ ਜਾਣਕਾਰੀ ਨਹੀਂ ਸੀ ਤੇ ਮੇਰੇ ਨਾਲ ਹੋ ਵੀ ਬਹੁਤ ਸਾਰੇ ਬੱਚੇ ਹਨ ਜਾਂ ਨੌਜਵਾਨ ਪੀੜ੍ਹੀ ਹੁੰਦੀ ਹੀ ਅਜਿਹੀ ਹੈ ਕਿ ਇਸ ਉਮਰ ਵਿਚ ਕਿਸੇ ਨੂੰ ਵੀ ਗ੍ਰੰਥੀ ਜਾਂ ਸਿੱਖ ਪ੍ਰਚਾਰਕ ਬਣਨ ਦਾ ਸ਼ੌਕ ਨਹੀਂ ਹੁੰਦਾ ਅਤੇ ਨਾ ਹੀ ਉਹਨਾਂ ਨੂੰ ਕੁੱਝ ਪਤਾ ਹੁੰਦਾ ਹੈ ਪਰ ਇੱਥੇ ਆ ਕੇ ਵਿਅਕਤੀ ਨੂੰ ਆਪਣੀ ਜ਼ਿੰਦਗੀ ਅਤੇ ਗੁਰਬਾਣੀ ਬਾਰੇ ਅਜਿਹੀਆਂ ਗੱਲਾਂ ਪਤਾ ਲੱਗਦੀਆਂ ਹਨ ਕਿ ਉਸ ਦਾ ਜੀਵਨ ਸਫਲ ਹੋ ਜਾਂਦਾ ਹੈ। 

ਇਸ ਤੋਂ ਬਾਅਦ ਇਸ ਕਾਲਜ ਦੇ ਵਾਈਸ ਪ੍ਰਿੰਸੀਪਲ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਇੱਥੇ ਪਿਛਲੇ ਲੰਮੇ ਸਮੇਂ ਤੋਂ ਪ੍ਰਚਾਰਕ ਦੀ ਸੇਵਾ ਨਿਭਾ ਰਹੇ ਹਨ ਤੇ ਉਹਨਾਂ ਦਾ ਮਕਸਦ ਇਹੀ ਹੈ ਕਿ ਉਹ ਅੱਜ ਕੱਲ੍ਹ ਦੇ ਨੌਜਵਾਨਾਂ ਨੂੰ ਸਹੀ ਦਿਸ਼ਾ ਦਿਕਾਉਣ, ਮਜ਼ਬੂਤ ਸੋਚ ਦੇਣ ਅਤੇ ਉਹਨਾਂ ਨੂੰ ਗੁਰਬਾਣੀ ਨਾਲ ਜੋੜਨ। 
ਇਸ ਕਾਲਜ ਦੇ ਡਾਇਰੈਕਟਰ ਪ੍ਰਭਸ਼ਰਨ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਬੱਚਿਆਂ ਨੂੰ ਸਿੱਖ ਪ੍ਰਚਾਰਕ ਬਣਾਉਣ ਦੇ ਨਾਲ-ਨਾਲ ਹੋਰ ਵੀ ਕਈ ਸੇਵਾਵਾਂ ਕੀਤੀਆਂ ਜਾਂਦੀਆਂ ਹਨ

ਜਿਵੇਂ ਕੋਰੋਨਾ ਸੰਕਟ ਵਿਚ ਉਹਨਾਂ ਦੇ ਕਾਲਜ ਵਿਚ ਲੰਗਰ ਤਿਆਰ ਹੁੰਦਾ ਸੀ ਤੇ ਝੁੱਗੀਆਂ ਝੌਪੜੀਆਂ ਵਿਚ ਰਹਿੰਦੇ ਲੋਕਾਂ ਨੂੰ ਖਾਣਾ ਭੇਜਿਆ ਜਾਂਦਾ ਸੀ। ਇਸ ਦੇ ਨਾਲ ਹੀ ਕਿਸਾਨ ਮੋਰਚੇ ਵਿਚ ਵੀ ਕੁੰਡਲੀ ਬਾਰਡਰ 'ਤੇ ਪਹਿਲੇ ਦਿਨ ਤੋਂ ਹੀ ਸਟਾਲ ਲੱਗਾ ਹੋਇਆ ਹੈ ਜਿਸ ਵਿਚ ਕਿਸਾਨਾਂ ਦੀ ਲੋੜ ਦੀਆਂ ਸਾਰੀਆਂ ਚੀਜ਼ਾਂ ਦਿੱਤੀਆਂ ਜਾਂਦੀਆਂ ਹਨ। ਇਸ ਕੋਰਸ ਬਾਰੇ ਵਧੇਰੇ ਜਾਣਕਾਰੀ ਲੈਣ ਲਈ ਤੁਸੀਂ - 0161-2521700 ਜਾਂ ਫਿਰ 98146-35655, 94177-04970 'ਤੇ ਸੰਪਰਕ ਕਰ ਸਕਦੇ ਹੋ।