SGPC ਵੱਲੋਂ ਧਰਨਾ ਧੱਕੇ ਨਾਲ ਚੁਕਵਾਉਣ ਦੀ ਕੋਸ਼ਿਸ਼, ਸਤਿਕਾਰ ਕਮੇਟੀ ਤੇ ਟਾਸਕ ਫੋਰਸ ਵਿਚਕਾਰ ਹੋਈ ਝੜਪ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

SGPC ਵੱਲੋਂ ਪੱਤਰਕਾਰਾਂ ਨਾਲ ਕੀਤੀ ਗਈ ਬਦਸਲੂਕੀ

SGPC Office

ਅੰਮ੍ਰਿਤਸਰ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁੰਮ ਹੋਏ ਪਾਵਨ ਸਰੂਪਾਂ ਦਾ ਮਾਮਲਾ ਦਿਨੋ ਦਿਨ ਗਰਮਾਉਂਦਾ ਜਾ ਰਿਹਾ ਹੈ। ਪਾਵਨ ਸਰੂਪਾਂ ਦੇ ਮਾਮਲੇ ਵਿਚ ਦੋਸ਼ੀਆਂ ਖਿਲਾਫ਼ ਸਖਤ ਕਾਰਵਾਈ ਦੀ ਮੰਗ ਕਰਦਿਆਂ ਸਤਿਕਾਰ ਕਮੇਟੀ ਵੱਲੋਂ ਐਸਜੀਪੀਸੀ ਦੇ ਦਫ਼ਤਰ ਦੇ ਬਾਹਰ ਧਰਨਾ ਲਗਾਇਆ ਗਿਆ ਸੀ। 

ਅੱਜ ਇਹ ਧਰਨਾ 40ਵੇਂ ਦਿਨ ਵਿਚ ਦਾਖਲ ਹੋਇਆ। ਇਸ ਦੌਰਾਨ ਰੋਸ ਵਜੋਂ ਸਤਿਕਾਰ ਕਮੇਟੀ ਦੇ ਆਗੂ ਸੁਖਜੀਤ ਸਿੰਘ ਖੋਸਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਨੂੰ ਫਿਰ ਬਾਹਰੋਂ ਤਾਲਾ ਲੱਗਾ ਕੇ ਬੰਦ ਕਰ ਦਿੱਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਦੇ ਬਾਹਰ ਸਿੱਖਾਂ ਵੱਲੋਂ 12 ਸਤੰਬਰ ਤੋਂ ਇਹ ਧਰਨਾ ਲਗਾਇਆ ਜਾ ਰਿਹਾ ਸੀ। 

ਦਰਅਸਲ ਸਿੱਖ ਜਥੇਬੰਦੀਆਂ ਇਸ ਮਾਮਲੇ ਵਿਚ ਐਜੀਪੀਸੀ ਦੀ ਕਾਰਵਾਈ ਤੋਂ ਸੰਤੁਸ਼ਟ ਨਹੀਂ ਹਨ। ਸੁਖਜੀਤ ਸਿੰਘ ਖੋਸਾ ਨੇ ਕਿਹਾ ਕਿ ਅੱਜ ਸਵੇਰੇ ਜਦੋਂ ਉਹ ਸ੍ਰੀ ਦਰਬਾਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਪਾਲਕੀ ਸਾਹਿਬ ਦੀ ਸੇਵਾ ਲਈ ਗਏ ਤਾਂ ਸ਼੍ਰੋਮਣੀ ਕਮੇਟੀ ਦੇ ਕੁਝ ਕਰਮਚਾਰੀਆਂ ਨੇ ਉਹਨਾਂ ਨਾਲ ਧੱਕਾ ਮੁਕੀ ਕੀਤੀ ਜਿਸ ਕਰਨ ਉਹਨਾਂ ਦੀ ਦਸਤਾਰ ਹਿਲ ਗਈ।

SGPC ਵੱਲੋਂ ਪੱਤਰਕਾਰਾਂ ਨਾਲ ਕੀਤੀ ਗਈ ਬਦਸਲੂਕੀ  ਐਸਜੀਪੀਸੀ ਵੱਲੋਂ ਪੱਤਰਕਾਰਾਂ ਨੂੰ ਕਵਰੇਜ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਇਸ ਦੌਰਾਨ ਕਈ ਪੱਤਰਕਾਰਾਂ ਦੇ ਮੋਬਾਈਲ ਫੋਨ ਤੱਕ ਖੋਹ ਲਏ ਗਏ। ਇਸ ਦੇ ਨਾਲ ਹੀ ਕਈ ਪੱਤਰਕਾਰਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ। ਐਸਜੀਪੀਸੀ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਦੀ ਕਵਰੇਜ ਕਰਨ ਲਈ ਪੱਤਰਕਾਰ ਖੁਦ ਜ਼ਿੰਮੇਵਾਰ ਹਨ। 

ਇਸ ਦੌਰਾਨ ਸੁਖਜੀਤ ਸਿੰਘ ਖੋਸਾ ਨਾਲ ਹੋ ਰਹੀ ਧੱਕੇ ਮੁੱਕੀ ਦੀ ਕਵਰੇਜ ਕਰਨ ਪਹੁੰਚੇ ਪੱਤਰਕਾਰਾਂ ਨਾਲ ਵੀ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਨੇ ਬਦਸਲੂਕੀ ਕੀਤੀ।  ਪੱਤਰਕਾਰਾਂ ਨੂੰ ਜਾਨਵਰਾਂ ਦੀ ਤਰ੍ਹਾਂ ਕੁੱਟਿਆ ਗਿਆ, ਗਾਲਾਂ ਕੱਢੀਆਂ ਗਈਆਂ।

ਪੱਤਰਕਾਰ ਸਿਰਫ ਸੱਚ ਵਿਖਾਉਣ ਦੀ ਕੋਸ਼ਿਸ ਕਰ ਰਹੇ ਸਨ। ਐਜੀਪੀਸੀ ਦੇ ਮੈਂਬਰ ਉਹਨਾਂ ਨੂੰ ਘਸੀਟ ਕੇ ਅੰਦਰ ਲੈ ਗਏ। ਪੱਤਰਕਾਰਾਂ  ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਹਨਾਂ ਨੇ ਸਰੀਰ ਤੇ ਪਏ  ਨਿਸ਼ਾਨ ਵੀ ਵਿਖਾਏ।  ਹਾਲਾਕਿ  ਬਾਅਦ ਵਿਚ ਐਜੀਪੀਸੀ ਮਾਫੀ ਮੰਗਣ ਨੂੰ ਤਿਆਰ ਹੋ ਗਈ ਸੀ। 

ਸਿੱਖ ਬੀਬੀ ਨੇ ਰੋ-ਰੋ ਦੱਸੀ ਟਾਸਕ ਫੋਰਸ ਦੀ ਹਰਕਤ ਉਥੇ ਮੌਜੂਦ ਸਿੱਖ ਮਹਿਲਾ ਨੇ ਰੋ ਰੋ ਦੱਸਿਆ ਕਿ ਉਹ ਚਸ਼ਮਦੀਦ ਗਵਾਹ ਹੈ ਜਿਸਨੇ ਆਪਣੇ ਅੱਖੀਂ ਸ਼ਾਂਤਮਈ ਧਰਨੇ ਤੇ ਬੈਠੀ ਸਿੱਖ ਸੰਗਤ 'ਤੇ ਐੱਸਜੀਪੀਸੀ ਦੀ ਟਾਸਕ ਫੌਰਸ ਦਾ ਅੱਤਿਆਚਾਰ ਹੁੰਦਾ ਦੇਖਿਆ।

ਸਿੱਖ ਬੀਬੀ ਵਰਜਿੰਦਰ ਕੌਰ ਜਿੱਥੇ ਅੇੱਸ.ਜੀ.ਪੀ ਸੀ ਦੇ ਕਰੂਰ ਚਿਹਰੇ ਨੂੰ ਨੰਗਿਆ ਕਰ ਰਹੀ ਹੈ ਓਥੇ ਹੀ ਬਾਦਲਾਂ 'ਤੇ ਵੀ ਆਪਣਾ ਗੁਬਾਰ ਕੱਢ ਦੀ ਸੁਣੀ ਜਾ ਸਕਦੀ ਹੈ। ਸਿੱਖ ਬੀਬੀ ਦਾ ਕਹਿਣਾ ਹੈ ਕਿ ਟਾਸਕ ਫੋਰਸ ਵਿਚ ਆਈਆਂ ਮਹਿਲਾਵਾਂ ਨੇ ਵੀ ਉਸ ਨਾਲ ਧੱਕੇਸ਼ਹੀ ਕੀਤੀ ਹੈ।