ਡੇਰਾ ਬਿਆਸ ਵਲੋਂ ਕੀਤੇ ਨਾਜਾਇਜ਼ ਕਬਜ਼ਿਆਂ ਸਬੰਧੀ ਸਰਕਾਰ ਨੂੰ ਸਬੂਤ ਦਿਤੇ ਹਨ : ਬਲਦੇਵ ਸਿੰਘ ਸਿਰਸਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿਲੋਂ ਵਲੋਂ ਬਿਆਸ ਦੇ ਡੇਰੇ ਦੇ ਲਾਗੇ-ਲਾਗੇ ਕਰੀਬ 20-22 ਪਿੰਡਾਂ ਦੀਆਂ ਪੰਚਾਇਤ........

Baldev Singh Sirsa

ਅੰਮ੍ਰਿਤਸਰ : ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿਲੋਂ ਵਲੋਂ ਬਿਆਸ ਦੇ ਡੇਰੇ ਦੇ ਲਾਗੇ-ਲਾਗੇ ਕਰੀਬ 20-22 ਪਿੰਡਾਂ ਦੀਆਂ ਪੰਚਾਇਤ, ਛੋਟੇ-ਛੋਟੇ ਮਾਲਕਾਂ ਦੀਆਂ ਅਤੇ ਦਰਿਆ ਬਿਆਸ ਦਾ ਵਹਾਅ ਬਦਲ ਕੇ ਹਜ਼ਾਰਾਂ ਏਕੜ ਜ਼ਮੀਨ 'ਤੇ ਕੀਤੇ ਕਬਜ਼ਿਆਂ ਦੇ ਸਬੰਧ ਵਿਚ ਡੇਰੇ ਦੇ ਸ਼ਰਧਾਲੂਆਂ ਵਲੋਂ ਸਾਡੇ ਵਿਰੁਧ ਆਮ ਪਿੰਡਾਂ ਤੋਂ ਸਾਨੂੰ ਟੈਲੀਫ਼ੋਨ ਆ ਰਹੇ ਹਨ ਕਿ ਡੇਰਾ ਬਿਆਸ ਤੁਹਾਡੇ ਤੋਂ ਬਹੁਤ ਨਿਰਾਸ਼ ਹੈ ਕਿ ਤੁਸੀਂ ਇਕ ਧਾਰਮਿਕ ਡੇਰੇ ਨੂੰ ਬਿਨਾਂ ਸਬੂਤਾਂ ਤੋਂ ਬਦਨਾਮ ਕਰ ਰਹੇ ਹੋ। ਉਹ ਇਹ ਕਹਿੰਦੇ ਹਨ ਕਿ ਡੇਰੇ ਵਲੋਂ ਇਸ ਤਰ੍ਹਾਂ ਦਾ ਕੋਈ ਵੀ ਕੰਮ ਨਹੀਂ ਕੀਤਾ ਜਾਂਦਾ

ਜਿਸ ਦੇ ਜਵਾਬ ਵਿਚ ਬਲਦੇਵ ਸਿੰਘ ਸਿਰਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲਿਖਤੀ ਸਬੂਤ ਪੱਤਰਕਾਰਾਂ ਨੂੰ ਵਿਖਾਏ ਜੋ ਕਿ ਆਰ.ਟੀ.ਆਈ ਰਾਹੀਂ ਤਹਿਸੀਲਦਾਰ ਬਾਬਾ ਬਕਾਲਾ ਤੋਂ ਪੁਛਿਆ ਸੀ ਕਿ ਉਕਤ ਡੇਰਾ ਬਿਆਸ ਵਲੋਂ ਪੰਚਾਇਤੀ, ਗੁਰਦਵਾਰਿਆਂ ਅਤੇ ਆਮ ਲੋਕਾਂ ਦੀਆਂ ਜ਼ਮੀਨਾਂ ਤੋਂ ਡੇਰੇ ਦਾ ਕਬਜ਼ਾ ਦੱਸਿਆ ਜਾਵੇ। ਇਸ ਦੇ ਜਵਾਬ ਵਿਚ ਤਹਿਸੀਲਦਾਰ ਬਾਬਾ ਬਕਾਲਾ ਸਾਹਿਬ ਵਲੋਂ 17-6-15 ਨੂੰ ਲਿਖਤੀ ਜਾਣਕਾਰੀ ਦਿਤੀ ਕਿ ਇਸ ਤਰ੍ਹਾਂ ਦੀਆਂ ਜ਼ਮੀਨਾਂ ਦੇ ਮੁਤਾਬਕ ਕੋਈ ਕਬਜ਼ਾ ਨਹੀਂ ਹੈ। 

18-9-17 ਜਦੋਂ ਕਿ ਬਲਦੇਵ ਸਿੰਘ ਸਿਰਸਾ ਨੇ ਲਿਖਤੀ  ਸਬੂਤ ਜਮਾਂ ਬੰਦੀ ਪਿੰਡ ਬਲਸਰਾਏ ਅਤੇ ਡੇਰਾ ਬਾਬਾ ਜੈਮਲ ਦੀ ਪੰਚਾਇਤੀ ਜ਼ਮੀਨਾਂ ਤੋਂ ਖ਼ਾਨਾ ਕਾਸ਼ਤ ਵਿਚ ਰਾਧਾ ਸੁਆਮੀ ਸਤਸੰਗ ਸੁਸਾਇਟੀ ਦੇ ਨਾਮ ਵਿਖਾਏ ਅਤੇ ਇਸ ਤਰ੍ਹਾਂ ਪਿੰਡ ਜੋਧੇ ਦੇ ਸ਼ੈਡੂਲਕਾਸਟਾਂ ਦੇ ਪਲਾਟਾਂ ਤੇ ਕਬਜ਼ੇ ਦੇ ਲਿਖਤੀ ਪਿੰਡ ਢਿਲਵਾਂ ਦੇ ਰਜਿੰਦਰ ਸਿੰਘ ਦੀ ਜ਼ਮੀਨ 'ਤੇ ਕਬਜ਼ੇ ਦੇ ਲਿਖਤੀ ਸਬੂਤ ਪੇਸ਼ ਕੀਤੇ। ਸਿਰਸਾ ਨੇ ਪ੍ਰੈਸ ਰਾਹੀਂ ਡੇਰਾ ਮੁਖੀ ਨੂੰ ਚੈਲੰਜ ਕੀਤਾ ਕਿ ਜੇਕਰ ਡੇਰਾ ਸੱਚਾ ਹੈ ਤਾਂ ਖ਼ੁਦ ਮੇਰੇ ਨਾਲ ਟੀ.ਵੀ ਚੈਨਲ ਡਿਬੇਟ ਕਰੇ ਜਾਂ ਕੋਰਟ ਕੇਸ ਕਰੇ ਤਾਂ ਸਾਰਾ ਸੱਚ ਸਾਹਮਣੇ ਆਵੇ।