'ਖ਼ੂਨੀ ਵਿਸਾਖੀ' ਕਵਿਤਾ ਨੂੰ ਸ਼੍ਰੋਮਣੀ ਕਮੇਟੀ ਛਪਵਾ ਕੇ ਮੁਫ਼ਤ ਵੰਡੇ : ਪ੍ਰੋ. ਬਡੂੰਗਰ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਕਿਹਾ ਹੈ ਕਿ ਉਘੇ ਸਾਹਿਤ ਤੇ ਨਾਵਲਕਾਰ ਨਾਨਕ ਸਿੰਘ.....

Kirpal Singh Badungar

ਪਟਿਆਲਾ, ਫ਼ਤਿਹਗੜ੍ਹ ਸਾਹਿਬ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਕਿਹਾ ਹੈ ਕਿ ਉਘੇ ਸਾਹਿਤ ਤੇ ਨਾਵਲਕਾਰ ਨਾਨਕ ਸਿੰਘ ਜੋ ਬਹੁਤ ਵੱਡੇ ਲਿਖਾਰੀ ਹੋਏ ਹਨ, ਵਲੋਂ 13 ਅਪ੍ਰੈਲ 1919 ਨੂੰ ਵਾਪਰੇ ਜਲਿਆਂਵਾਲੇ ਸਾਕੇ ਤੇ ਅੰਗਰੇਜ਼ਾਂ ਵਿਰੁਧ ਅੰਗਰੇਜ਼ੀ ਹਕੂਮਤ ਨੂੰ ਹਲੂਣਾ ਦਿੰਦੀ 'ਖ਼ੂਨੀ ਵਿਸਾਖੀ' ਕਵਿਤਾ ਲਿਖੀ ਸੀ ਜਿਸ 'ਤੇ ਅੰਗਰੇਜ਼ਾਂ ਨੇ ਪਾਬੰਦੀ ਲਗਾ ਦਿਤੀ ਸੀ। ਪ੍ਰੋ. ਬਡੂੰਗਰ ਨੇ ਕਿਹਾ ਕਿ ਜਦੋਂ ਉਸ 'ਖ਼ੂਨੀ ਵਿਸਾਖੀ' ਕਵਿਤਾ ਤੋਂ ਪਾਬੰਦੀ ਹਟੀ ਤਾਂ ਨਾਵਲਕਾਰ ਨਾਨਕ ਸਿੰਘ ਦੇ ਪੋਤਰੇ ਨਵਦੀਪ ਸਿਘ ਸੂਰੀ (ਯੂ.ਏ.ਈ) ਵਿਚ ਹੈ,

ਨੇ ਕਿਹਾ ਕਿ ਉਹ ਹੁਣ ਉਸ ਦੀ ਕਿਤਾਬ ਅੰਗਰੇਜ਼ੀ ਤੇ ਪੰਜਾਬੀ ਵਿਚ ਛਾਪੇਗਾ। ਪ੍ਰੋ. ਬਡੂੰਗਰ ਨੇ ਕਿਹਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ 'ਖ਼ੂਨੀ ਵਿਸਾਖੀ' ਕਵਿਤਾ ਨੂੰ ਪੰਜਾਬ ਭਾਸ਼ਾ ਵਿਚ ਛਪਵਾ ਕੇ ਫ਼ਰੀ ਲਿਟਰੇਚਰ ਵਿਚ ਸ਼ਾਮਲ ਕਰ ਕੇ ਮੁਫ਼ਤ ਵੰਡੇ। ਉਨ੍ਹਾਂ ਨਾਲ ਹੀ ਕਿਹਾ ਕਿ 13 ਅਪ੍ਰੈਲ 2019 ਨੂੰ ਪੂਰੀ ਹੋਣ ਜਾ ਹੀ ਸਾਕਾ ਜਲਿਆਵਾਲੇ ਬਾਗ਼ ਦੀ 100ਵੀਂ ਵਰ੍ਹੇਗੰਢ ਮੌਕੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ

ਜਲਿਆਂਵਾਲੇ ਬਾਗ਼ ਦੇ ਸਾਕੇ ਵਿਚ ਸਮੂਹ ਸ਼ਹੀਦਾਂ ਦੀ ਯਾਦ ਵਿਚ ਆਖੰਡ ਪਾਠ ਦੇ ਭੋਗ ਪਾ ਕੇ ਧਾਰਮਕ ਸ਼ਹੀਦੀ ਸਮਾਗਮ ਕਰਵਾਏ ਜਾਣ। ਉਨ੍ਹਾਂ ਨਾਲ ਹੀ ਕਿਹਾ ਕਿ ਕੇਂਦਰ ਸਰਕਾਰ ਬਰਤਾਨਵੀ ਸਰਕਾਰ ਤੋਂ ਅਪਣੇ ਕੂਟਨੀਤਕ ਚੈਨਲਾਂ ਰਾਹੀਂ ਤਾਲਮੇਲ ਕਰ ਕੇ ਇਸ ਦਰਦਨਾਕ ਕਾਰੇ ਨੂੰ ਵਰਤਾਉਣ ਬਦਲੇ ਮਾਫ਼ੀ ਮੰਗਣਵਾਉਣ ਲਈ ਜ਼ੋਰ ਪਾਉਣਾ ਸੀ।