ਮਹਾਰਾਜਾ ਰਿਪੁਦਮਨ ਸਿੰਘ ਨੇ ਦਰਬਾਰ ਸਾਹਿਬ 'ਚੋਂ ਮੂਰਤੀਆਂ ਚੁਕਵਾ ਕੇ ਅਹਿਮ ਕੰਮ ਕੀਤਾ 

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਮਹਾਰਾਜਾ ਰਿਪੁਦਮਨ ਸਿੰਘ ਨੇ ਦਰਬਾਰ ਸਾਹਿਬ 'ਚੋਂ ਮੂਰਤੀਆਂ ਚੁਕਵਾ ਕੇ ਅਹਿਮ ਕੰਮ ਕੀਤਾ 

Conference

 ਇਤਿਹਾਸਕਾਰ ਪ੍ਰੋ. ਇੰਦੂ ਬਾਂਗਾ ਨੇ ਮਹਾਰਾਜਾ ਰਿਪੁਦਮਨ ਸਿੰਘ ਨੂੰ ਇਕ ਅਜਿਹਾ ਕੌਮ ਪ੍ਰਸਤ ਦਸਿਆ ਜਿਨ੍ਹਾਂ ਆਨੰਦ ਮੈਰਿਜ ਐਕਟ ਬਣਾਉਣ, ਦਰਬਾਰ ਸਾਹਿਬ 'ਚੋਂ ਮੂਰਤੀਆਂ ਚੁਕਵਾ ਕੇ, ਸਿੱਖ ਰਵਾਇਤ ਬਹਾਲ ਕਰਵਾਉਣ ਤੇ ਹੋਰਨਾਂ ਸਮਾਜਕ ਕਾਰਜਾਂ ਨੂੰ ਨੇਪਰੇ ਚਾੜ੍ਹਿਆ।ਇਥੇ ਡਾ. ਜੇ.ਐਸ.ਗਰੇਵਾਲ ਦੀ ਅੰਗਰੇਜ਼ੀ ਕਿਤਾਬ 'ਏ ਪੋਲੀਟੀਕਲ ਬਾਇਓਗ੍ਰਾਫ਼ੀ ਆਫ਼ ਮਹਾਰਾਜਾ ਰਿਪੁਦਮਨ ਸਿੰਘ ਆਫ਼ ਨਾਭਾ' ਉਤੇ ਨੈਸ਼ਨਲ ਇੰਸਟੀਚਿਊਟ ਆਫ਼ ਪੰਜਾਬ ਸਟਡੀਜ਼ ਵਲੋਂ ਕਰਵਾਏ ਗਏ ਸਮਾਗਮ ਵਿਚ ਸ਼ਾਮਲ ਹੋਈ ਪ੍ਰੋ.ਬਾਂਗਾ ਨੇ ਕਿਤਾਬ ਦੇ ਹਵਾਲੇ ਨਾਲ ਮਹਾਰਾਜੇ ਦੀ ਸ਼ਖ਼ਸੀਅਤ ਦੇ ਹੋਰ ਵੀ ਗੁਣਾਂ ਨੂੰ ਉਭਾਰਿਆ।

ਭਾਈ ਵੀਰ ਸਿੰਘ ਸਾਹਿਤ ਸਦਨ ਦੇ ਡਾਇਰੈਕਟਰ ਡਾ. ਮਹਿੰਦਰ ਸਿੰਘ ਨੇ ਪ੍ਰਾਜੈਕਟਰ ਰਾਹੀਂ ਪਾਵਰ ਪੁਆਇੰਟ ਪੇਸ਼ਕਾਰੀ ਨਾਲ ਦਸਿਆ ਕਿ ਕਿਸ ਤਰ੍ਹਾਂ ਮਹਾਰਾਜਾ ਰਿਪੁਦਮਨ ਸਿੰਘ ਵਰਗੀ ਪੰਥਕ ਸ਼ਖ਼ਸੀਅਤ ਨੂੰ ਜਲਾਵਤਨੀ ਭੋਗਣੀ ਪਈ। ਪ੍ਰੋ. ਕੇ.ਐਲ. ਟੁਟੇਜਾ ਨੇ ਕਿਤਾਬ ਨੂੰ ਵਿਗਿਆਨਕ ਤੇ ਵਿਹਾਰਕ ਨਜ਼ਰੀਏ ਤੋਂ ਇਕ ਇਤਿਹਾਸਕ ਕੰਮ ਦਸਿਆ ਜਿਸ ਵਿਚ ਮੋਹਨ ਦਾਸ ਕਰਮ ਚੰਦ ਗਾਂਧੀ ਅਤੇ ਕਾਂਗਰਸ ਪਾਰਟੀ ਦੇ ਰੋਲ ਦੀ ਵੀ ਪੜਚੋਲ ਕੀਤੀ ਗਈ ਹੈ। ਡਾ. ਯਾਦਵਿੰਦਰ ਸਿੰਘ ਨੇ ਚਰਚਾ ਨੂੰ ਅੱਗੇ ਤੋਰਿਆ ਤੇ ਜੇਐਨਯੂ ਦੇ ਪ੍ਰੋ. ਭਗਵਾਨ ਜੋਸ਼ ਨੇ ਵੀ ਅਪਣੇ ਵਿਚਾਰ ਸਾਂਝੇ ਕੀਤੇ।