ਮੋਗਾ 'ਚ ਗੁਟਕਾ ਸਾਹਿਬ ਦੀ ਬੇਅਦਬੀ, ਸੰਗਤ ਵਿਚ ਰੋਸ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਹਲਕਾ ਮੋਗਾ ਦੇ ਪਿੰਡ ਮੋਠਾਂਵਾਲੀ 'ਚ ਗੁਟਕਾ ਸਾਹਿਬ ਦੀ ਬੇਅਦਬੀ ਦੀ ਇਕ ਹੋਰ ਮੰਦਭਾਗੀ ਘਟਨਾ ਵਾਪਰੀ ਹੈ ਜਿਸ ਕਾਰਨ ਸਿੱਖ ਸੰਗਤ 'ਚ ਰੋਸ ਦੀ ਲਹਿਰ ਦੌੜ...

Sangat Giving Information To Police

ਮੋਗਾ : ਹਲਕਾ ਮੋਗਾ ਦੇ ਪਿੰਡ ਮੋਠਾਂਵਾਲੀ 'ਚ ਗੁਟਕਾ ਸਾਹਿਬ ਦੀ ਬੇਅਦਬੀ ਦੀ ਇਕ ਹੋਰ ਮੰਦਭਾਗੀ ਘਟਨਾ ਵਾਪਰੀ ਹੈ ਜਿਸ ਕਾਰਨ ਸਿੱਖ ਸੰਗਤ 'ਚ ਰੋਸ ਦੀ ਲਹਿਰ ਦੌੜ ਗਈ ਅਤੇ ਸਮੁੱਚੇ ਇਲਾਕੇ ਵਿਚ ਮਾਹੌਲ ਤਣਾਅਪੂਰਨ ਹੋ ਗਿਆ। ਘਟਨਾ ਦਾ ਪਤਾ ਲਗਦਿਆਂ ਹੀ ਜ਼ਿਲ੍ਹਾ ਪੁਲਿਸ ਮੁਖੀ ਰਾਜਜੀਤ ਸਿੰਘ ਹੁੰਦਲ, ਐਸ.ਪੀ.ਐਚ.ਪ੍ਰਿਥੀਪਾਲ ਸਿੰਘ ਦੀ ਅਗਵਾਈ ਹੇਠ ਪਿੰਡ ਵਿਚ ਭਾਰੀ ਪੁਸਿਲ ਤੈਨਾਤ ਹੈ। 

ਬੇਅਦਬੀ ਦੀ ਘਟਨਾ ਸਬੰਧੀ ਜਾਣਕਾਰੀ ਮਿਲਦਿਆਂ ਹੀ ਭਾਈ ਅਮਰੀਕ ਸਿੰਘ ਅਜਨਾਲਾ ਅਤੇ ਬਾਬਾ ਰੇਸ਼ਮ ਸਿੰਘ ਖੁਖਰਾਣਾ ਸੰਗਤਾਂ ਸਮੇਤ ਉਥੇ ਪਹੁੰਚੇ। ਜਾਣਕਾਰੀ ਦਿੰਦਿਆਂ ਬਾਬਾ ਰੇਸ਼ਮ ਸਿੰਘ ਖੁਖਰਾਣਾ ਨੇ ਦਸਿਆ ਕਿ ਪਿੰਡ ਮੋਠਾਂਵਾਲੀ ਦੇ ਗੁਰਦਵਾਰਾ ਗੁਰੂਸਰ ਸਾਹਿਬ ਵਿਖੇ ਹਰ ਐਤਵਾਰ ਅੰਮ੍ਰਿਤ ਵੇਲੇ ਬੀਬੀਆਂ ਸੁਖਮਨੀ ਸਾਹਿਬ ਦੇ ਪਾਠ ਕਰਦੀਆਂ ਹਨ,

ਪਰ ਅੱਜ ਜਦੋਂ ਦੋ ਬੀਬੀਆਂ ਗੁਰਦਵਾਰਾ ਸਾਹਿਬ ਦੇ ਗੇਟ ਨੇੜੇ ਪਹੁੰਚੀਆਂ ਤਾਂ ਉਨ੍ਹਾਂ ਗੁਟਕਾ ਸਾਹਿਬ ਦੇ ਅੰਗਾਂ ਨੂੰ 2-3 ਥਾਵਾਂ 'ਤੇ ਖਿਲਰੇ ਦੇਖਿਆ। ਇਸ ਤੋਂ ਇਲਾਵਾ ਪਿੰਡ ਦੇ ਇਕ ਦੋ ਹੋਰ ਘਰਾਂ ਦੇ ਸਾਹਮਣੇ ਵੀ ਅੰਗ ਖਿਲਰੇ ਹੋਏ ਮਿਲੇ । ਬਾਬਾ ਰੇਸ਼ਮ ਸਿੰਘ ਨੇ ਦਸਿਆ ਕਿ ਇਹ ਗੁਟਕਾ ਸਾਹਿਬ ਨਾਨਕਸਰ ਦੀ ਵਿਧੀ ਅਨੁਸਾਰ ਛਾਪਿਆ ਹੋਇਆ ਸੀ ਅਤੇ ਇਹ ਇਸ ਗੁਰਦਵਾਰਾ ਸਾਹਿਬ ਦੇ ਨਹੀਂ ਹਨ।