ਸੀ.ਬੀ.ਐਸ.ਸੀ. ਦੀ ਪ੍ਰੀਖਿਆ ਭਾਰਤ 'ਚੋਂ ਤੀਜੇ ਨੰਬਰ ਰਹਿਣ ਵਾਲੀ ਗੁਰਸਿੱਖ ਕੁੜੀ ਨੂੰ ਕੀਤਾ ਸਨਮਾਨਤ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਦੀ ਯਾਦ ਵਿਚ ਗੁਰਸਾਗਰ ਚੈਰੀਟੇਬਲ ਟਰੱਸਟ, ਸੰਗਰੂਰ ਵਲੋਂ ਗੁਰਦੁਆਰਾ ਬਿਭੌਰ ਸਾਹਿਬ, ਨੰਗਲ ਵਿਖੇ 18 ਤੋਂ 24 ਜੂਨ..

Honoring Tarunpreet Kaur

ਨੰਗਲ,ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਦੀ ਯਾਦ ਵਿਚ ਗੁਰਸਾਗਰ ਚੈਰੀਟੇਬਲ ਟਰੱਸਟ, ਸੰਗਰੂਰ ਵਲੋਂ ਗੁਰਦੁਆਰਾ ਬਿਭੌਰ ਸਾਹਿਬ, ਨੰਗਲ ਵਿਖੇ 18 ਤੋਂ 24 ਜੂਨ ਤਕ ਲਗਾਏ ਗਏ ਕੈਂਪ ਦੇ ਅੱਜ ਅੰਤਮ ਦਿਨ ਜ਼ਿਲ੍ਹਾ ਬਰਨਾਲਾ ਨਾਲ ਸਬੰਧਤ ਗੁਰਸਿੱਖ ਕੁੜੀ ਤਰੁਨਪ੍ਰੀਤ ਕੌਰ ਨੂੰ ਸਨਮਾਨਤ ਕੀਤਾ ਗਿਆ। 
ਸੀ.ਬੀ.ਐਸ.ਈ. ਦੀ ਦਸਵੀਂ ਦੀ ਪ੍ਰੀਖਿਆ ਵਿਚ 500 ਵਿਚੋਂ 497 ਅੰਕ ਹਾਸਲ ਕਰ ਕੇ ਪੰਜਾਬ ਵਿਚੋਂ ਪਹਿਲੇ ਅਤੇ ਪੂਰੇ ਭਾਰਤ ਵਿਚੋਂ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੀ ਬੀਬਾ ਤਰੁਨਪ੍ਰੀਤ ਕੌਰ ਪਿੰਡ ਵਜੀਦਕੇ,

ਜ਼ਿਲ੍ਹਾ ਬਰਨਾਲਾ ਨੂੰ ਸਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਦੇ ਮੁੱਖ ਗ੍ਰੰਥੀ ਗਿਆਨੀ ਸੁਖਜਿੰਦਰ ਸਿੰਘ ਅਤੇ ਸੰਸਥਾ ਦੇ ਚੈਅਰਮੈਨ ਡਾ. ਹਰਮਿੰਦਰ ਸਿੰਘ ਮੱਖਣ ਵਲੋਂ ਸਨਮਾਨਤ ਕੀਤਾ ਗਿਆ। ਬੱਚਿਆਂ ਨੂੰ ਸੰਬੋਧਨ ਕਰਦਿਆਂ ਬੀਬਾ ਤਰੁਨਪ੍ਰੀਤ ਕੌਰ ਨੇ ਦਸਿਆ ਕਿ ਉਹ ਰੋਜ਼ਾਨਾ ਗੁਰਬਾਣੀ ਦਾ ਨਿਤਨੇਮ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਹਿਜ ਪਾਠ ਕਰਦੀ ਹੈ।

ਉਨ੍ਹਾਂ ਅਪਣੀ ਇਸ ਪ੍ਰਾਪਤੀ ਲਈ ਅਕਾਲ ਪੁਰਖ ਵਾਹਿਗੁਰੂ ਦਾ ਧਨਵਾਦ ਕੀਤਾ।ਉਨ੍ਹਾਂ ਦਸਿਆ ਕਿ ਉਹ ਘਰ ਦੇ ਕੰਮ-ਕਾਜ ਕਰਨ ਦੇ ਨਾਲ-ਨਾਲ 6 ਤੋਂ 7 ਘੰਟੇ ਪੜ੍ਹਾਈ ਕਰਦੀ ਸੀ। ਉਨ੍ਹਾਂ ਦਸਿਆ ਕਿ ਉਹ ਭਵਿੱਖ ਵਿਚ ਆਈ. ਏ. ਐਸ. ਅਫ਼ਸਰ ਬਣਨਾ ਚਾਹੁੰਦੀ ਹੈ। ਉਨ੍ਹਾਂ ਅਜੋਕੇ ਆਧੁਨਿਕ ਦੌਰ ਵਿਚ ਮਨੁੱਖ ਨੂੰ ਪ੍ਰਮਾਤਮਾ ਦੇ ਨਾਲ-ਨਾਲ ਦੁਨਿਆਵੀ ਗਿਆਨ ਦੀ ਲੋੜ 'ਤੇ ਵੀ ਜ਼ੋਰ ਦਿਤਾ।